ਪਟਿਆਲਾ

ਪ੍ਰੋ. ਬਡੂੰਗਰ ਨੇ ਸ਼ਹੀਦ ਪਾਲ ਸਿੰਘ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਭਾਦਸੋਂ/ਪਟਿਆਲਾ :ਦਿੱਲੀ ਕਿਸਾਨ ਧਰਨੇ ’ਚ ਸ਼ਾਮਲ ਹੋਣ ਗਏ ਪਿੰਡ ਸਹੋਲੀ ਦੇ ਕਿਸਾਨ ਸ਼ਹੀਦ ਪਾਲ ਸਿੰਘ ਦੇ ਸਦੀਵੀ ਵਿਛੋੜੇ ’ਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸ਼ਹੀਦ ਕਿਸਾਨ ਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕੀਤਾ।

ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਕਿਸਾਨ ਸੰਘਰਸ਼ ਦੌਰਾਨ ਆਪਣਾ ਯੋਗਦਾਨ ਪਾਉਣ ਗਏ ਕਿਸਾਨ ਸ਼ਹੀਦ ਪਾਲ ਸਿੰਘ ਦੀ ਧਰਨੇ ਦੌਰਾਨ ਹਾਰਟ ਅਟੈਕ ਕਾਰਨ ਹੋਈ ਮੌਤ ਨਾਲ ਜਿਥੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ, ਉਥੇ ਹੀ ਕਿਸਾਨੀ ਸਫਾਂ ’ਚ ਮੋਹਰੀ ਹੋ ਕੇ ਵਿਚਰਨ ਵਾਲੇ ਸ਼ਹੀਦ ਪਾਲ ਸਿੰਘ ਨੂੰ ਕਿਸਾਨ ਸੰਘਰਸ਼ ’ਚ ਯੋਗਦਾਨ ਦੇਣ ਬਦਲੇ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਸਰਕਾਰ ਨੂੰ ਕਿਸਾਨਾਂ ਦਾ ਦਰਦ ਸਮਝਦੇ ਹੋਏ ਖੇਤੀ ਕਾਨੁੰਨਾਂ ਨੂੰ ਰੱਦ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਪਾਲ ਸਿੰਘ ਵਾਂਗ ਕਿਸਾਨ ਸੰਘਰਸ਼ ਦੌਰਾਨ ਧਰਨੇ ’ਚ ਸ਼ਾਮਲ ਹੋਣ ਗਏ ਕਈ ਕਿਸਾਨ ਸਦੀਵੀ ਵਿਛੋੜਾ ਦੇ ਗਏ ਹਨ, ਜਿਨ੍ਹਾਂ ਦੀ ਘਾਟ ਪਰਿਵਾਰਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਅਤੇ ਸਮਾਜ ਨੂੰ ਹਮੇਸ਼ਾ ਰੜਕਦੀ ਰਹੇਗੀ। ਪ੍ਰੋ. ਬਡੂੰਗਰ ਨੇ ਕਿਹਾ ਕਿ ਕਿਸਾਨ ਸੰਘਰਸ਼ ਦੌਰਾਨ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਸ਼ੋ੍ਰਮਣੀ ਕਮੇਟੀ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਵੱਲੋਂ ਸ਼ਹੀਦ ਪਾਲ ਸਿੰਘ ਦੇ ਪਰਿਵਾਰ ਨੂੰ ਜਲਦ ਹੀ ਸਹਾਇਤਾ ਵੀ ਮੁਹੱਈਆ ਕਰਵਾਈ ਜਾਵੇਗੀ। ਪ੍ਰੋ. ਬਡੂੰਗਰ ਨੇ ਅਰਦਾਸ ਕਰਦਿਆਂ ਕਿਹਾ ਕਿ ਸ਼ਹੀਦ ਕਿਸਾਨ ਪਾਲ ਸਿੰਘ ਨੂੰ ਪ੍ਰਮਾਤਮਾ ਆਪਣੇ ਚਰਨਾਂ ’ਚ ਨਿਵਾਸ ਬਖਸ਼ਣ ਅਤੇ ਪਰਿਵਾਰ ਮੈਂਬਰਾਂ ਨੂੰ ਬਲ ਪ੍ਰਦਾਨ ਕਰਨ।  ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਪਾਲ ਸਿੰਘ ਇੰਸਪੈਕਟਰ, ਰਣਧੀਰ ਸਿੰਘ ਸੰਸਾਰ ਕੰਬਾਇਨ, ਅਵਤਾਰ ਸਿੰਘ ਪੰਚ ਸਹੌਲੀ, ਪਾਖਰ ਸਿੰਘ (ਭਰਾ), ਗੁਰਮੀਤ ਸਿੰਘ ਭਤੀਜਾ, ਮਨਦੀਪ ਸਿੰਘ ਬੇਟਾ, ਸਤਨਾਮ ਸਿੰਘ ਭਤੀਜਾ।   

Leave a Reply

Your email address will not be published. Required fields are marked *