ਪਟਿਆਲਾ

ਕੈਪਟਨ ਸਰਕਾਰ ਦੀ ਵਾਅਦਾ ਖਿਲਾਫੀ ਅੰਗਹੀਣ ਸੰਘਰਸ਼ ਦੇ ਰੋਅ ‘ਚ

ਪਟਿਆਲਾ 7 ਅਕਤੂਬਰ (ਮਧੂਸਾਰ ਬਿਊਰੋ)
ਅੰਗਹੀਣਾਂ ਦੇ ਪੱਕੇ ਰੋਜਗਾਰ, ਪੈਨਸ਼ਨ ਦੀ ਰਾਸ਼ੀ 500/- ਤੋਂ ਵਧਾਕੇ 3000/- ਰੁਪਏ ਕਰਨ ਸਮੇਤ ਉਨ੍ਹਾਂ ਦੇ ਜੀਵਨ ਦੀਆਂ ਸਾਰੀਆਂ ਮੁਢਲੀਆਂ ਜਰੂਰਤਾਂ ਪੰਜਾਬ ਸਰਕਾਰ ਪਾਸੋਂ ਲਾਗੂ ਕਰਵਾਉਣ ਲਈ ਫਿਜੀਕਲ ਹੈਂਡੀਕੈਪਡ ਐਸੋਸੀਏਸ਼ਨ ਪੰਜਾਬ ਦੀ ਜਿਲ੍ਹਾ ਇਕਾਈ ਦੀ ਮੀਟਿੰਗ ਪਟਿਆਲਾ ਦੇ ਨਹਿਰੂ ਪਾਰਕ ਵਿਖੇ ਜਿਲ੍ਹਾ ਸਕੱਤਰ ਇੰਦਰਜੀਤ ਸਿੰਘ ਰੋੜਗੜ੍ਹ ਦੀ ਪ੍ਰਧਾਨਗੀ ਹੇਠ ਹੋਈ।

ਮੀਟਿੰਗ ਦੋਰਾਨ ਸੰਦੀਪ ਸਿੰਘ ਜਗਤਪੁਰਾ ਨੇ ਪੰਜਾਬ ਦੀ ਕੈਪਟਨ ਸਰਕਾਰ ਦੀ ਵਾਅਦਾ ਖਿਲਾਫੀ ਸਖਤ ਅਲੋਚਨਾ ਕਰਦਿਆਂ ਸਮੁੱਚੇ ਅੰਗਹੀਣ ਵਰਗ ਨੂੰ ਆਪਣੇ ਹਿੱਤਾਂ ਦੀ ਪੂਰਤੀ ਲਈ ਇੱਕਜੁੱਟ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਉਹ ਸਰਕਾਰ ਤੋਂ ਕੋਈ ਭੀਖ ਨਹੀਂ ਮੰਗ ਰਹੇ ਸਗੋਂ ਆਪਣੇ ਸੰਵਿਧਾਨਿਕ ਹੱਕਾਂ ਦੀ ਮੰਗ ਕਰ ਰਹੇ ਹਨ। ਇਸ ਮੌਕੇ ਬਲਵਿੰਦਰ ਸਿੰਘ ਭੁੰਨਰਹੇੜੀ ਨੇ ਦੋਸ਼ ਲਾਇਆ ਕਿ ਮੋਜੂਦਾ ਪੰਜਾਬ ਸਰਕਾਰ ਨੇ ਅੰਗਹੀਣਾ ਦੀ ਭਲਾਈ ਲਈ 6 ਮਹੀਨਿਆਂ ਵਿੱਚ ਕੁੱਝ ਵੀ ਨਹੀਂ ਕੀਤਾ। ਜਿਸ ਕਾਰਨ ਅੰਗਹੀਣਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਅੰਗਹੀਣਾਂ ਦੀਆਂ ਮੰਗਾਂ ਜਲਦੀ ਨਾ ਮੰਨੀਆਂ ਅਤੇ ਪਿਛਲੇ ਸਮੇਂ ਦੀ ਸਰਕਾਰ ਦੁਆਰਾ ਅੰਗਹੀਣਾਂ ਦਾ ਕੱਢਿਆ ਗਿਆ ਬੈਕਲਾਗ ਨਾ ਭਰਿਆ ਤਾਂ ਅੰਗਹੀਣ ਜਥੇਬੰਦੀ ਸਰਕਾਰ ਵਿਰੁੱਧ ਸੰਘਰਸ਼ ਛੇੜਨ ਲਈ ਮਜਬੂਰ ਹੋ ਜਾਵੇਗੀ।
ਇਸ ਮੋਕੇ ਪਵਨ ਕੁਮਾਰ ਸੈਦਖੇੜੀ, ਮਲਕੀਤ ਸਿੰਘ ਪਸਿਆਣਾ, ਕੁਲਦੀਪ ਸਿੰਘ ਰਾਜਪੁਰਾ, ਹਰਪਾਲ ਸਿੰਘ ਚੂਹਟ (ਦੇਵੀਗੜ੍ਹ), ਰਮਨ ਕੁਮਾਰੀ ਭੁੰਨਰਹੇੜੀ, ਲਖਵਿੰਦਰ ਸਿੰਘ ਦੂੰਦੀਮਾਜਰਾ, ਗੁਰਪ੍ਰੀਤ ਪਟਿਆਲਾ, ਅਮਨ ਪਟਿਆਲਾ ਮੀਟਿੰਗ ਵਿੱਚ ਸ਼ਾਮਲ ਹੋਏ।

Leave a Reply

Your email address will not be published. Required fields are marked *