ਪਟਿਆਲਾ

ਟਾਵਰ ਟੈਕਨੀਸ਼ੀਅਨ ਯੂਨੀਅਨ ਦਾ ਸੰਘਰਸ਼ ਪੰਜਵੇਂ ਦਿਨ ‘ਚ ਦਾਖਲ

ਪਟਿਆਲਾ 1 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ)
ਟਾਵਰ ਟੈਕਨੀਸ਼ੀਅਨ ਯੂਨੀਅਨ ਪੰਜਾਬ ਦਾ ਧਰਨਾ ਦੇ ਕੇ ਰੱਖਿਆ ਮਰਨ ਵਰਤ ਪੰਜਵੇਂ ਦਿਨ ‘ਚ ਸ਼ਾਮਲ ਹੋ ਗਿਆ ਹੈ। ਮਰਨ ਵਰਤ ‘ਤੇ ਬੈਠੇ ਸਾਥੀ ਜਤਾਰ ਸਿੰਘ ਵਲਵੇੜਾ ਦੀ ਸਿਹਤ ‘ਚ ਭਾਰੀ ਗਿਰਾਵਟ ਆਈ ਹੈ। ਮਰਨ ਵਰਤ ‘ਤੇ ਬੈਠਿਆਂ ਦੀ ਹੌਂਸਲਾ ਅਫਜ਼ਾਈ ਕਰਨ ਯੂਨੀਅਨ ਦੀ ਇਕਜੁੱਟਤਾ ਵਿਖਾਉਣ ਲਈ ਸਮੁੱਚੇ ਮੈਂਬਰਾਂ ਨੇ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ।

ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਪਟਿਆਲਾ ਸ਼ਹਿਰੀ ਵੱਲੋਂ ਸੰਘਰਸ਼ ਨੂੰ ਹਮਾਇਤ ਕੀਤੀ। ਇਸ ਮੌਕੇ ਯੁਵਾ ਮੋਰਚਾ ਪਟਿਆਲਾ ਦੇ ਪ੍ਰਧਾਨ ਵਰੁਣ ਜਿੰਦਲ ਅਤੇ ਵਾਰਡ ਨੰ: 15 ਦੇ ਕੌਂਸਲਰ ਅਵਤਾਰ ਸਿੰਘ ਹੈਪੀ ਨੇ ਧਰਨੇ ਵਿਚ ਸ਼ਮੂਲੀਅਤ ਕਰਕੇ ਸੰਘਰਸ਼ ਨੂੰ ਪੁਰਜ਼ੋਰ ਮਦਦ ਦੇਣ ਦਾ ਭਰੋਸਾ ਦਿੱਤਾ।
ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨਕ ਅਧਿਕਾਰੀਆਂ ਵੱਲੋਂ ਸਾਡੀ ਆਵਾਜ਼ ਨੂੰ ਕੰਪਨੀ ਤੱਕ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਅਤੇ ਸਾਨੂੰ ਮਰਨ ਵਰਤ ਤੋਂ ਉਠਾਉਣ ਅਤੇ ਧਰਨਾ ਚੁੱਕਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਦੋਸ਼ ਲਗਾਇਆ ਕਿ ਕੁਝ ਪੁਲਿਸ ਕਰਮਚਾਰੀ ਸਾਡਾ ਸਾਮਾਨ ਵੀ ਚੁੱਕ ਕੇ ਲੈ ਗਏ ਹਨ, ਜੋ ਸਾਡੇ ਨਾਲ ਬਦਤਮੀਜ਼ੀ ਕਰਦੇ ਹਨ।
ਯੂਨੀਅਨ ਪ੍ਰਧਾਨ ਵਿਕਰਮ ਦੱਤ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਾਡੀਆਂ ਮੰਗਾਂ ਮੰਨੀਆਂ ਜਾਣ ਕਰਮਚਾਰੀਆਂ ‘ਤੇ ਝੂਠੇ ਪਰਚੇ ਵਾਪਸ ਨਾ ਲਏ ਜਾਣ ਅਤੇ ਸਾਨੂੰ ਨੌਕਰੀਆਂ ‘ਤੇ ਜਲਦ ਬਹਾਲ ਕੀਤਾ ਜਾਵੇ। ਉਨ੍ਹਾਂ ਭਾਜਪਾ ਯੁਵਾ ਮੋਰਚਾ ਦਾ ਹਮਾਇਤ ਕਰਨ ‘ਤੇ ਧੰਨਵਾਦ ਵੀ ਕੀਤਾ।

Leave a Reply

Your email address will not be published. Required fields are marked *