ਪਟਿਆਲਾ

ਸੂਰਜਮੁਖੀ ਅਤੇ ਮੱਕੀ ਦੀ ਖਰੀਦ ਵਿਚ ਵਪਾਰੀ ਆਪਣੀ ਲੁੱਟ ਬੰਦ ਕਰਨ : ਕਿਸਾਨ ਆਗੂ

ਅਮਲੋਹ, 3 ਜੁਲਾਈ (ਮਧੂਸਾਰ ਬਿਊਰੋ) ਭਾਰਤੀ ਕਿਸਾਨ ਯੁਨੀਅਨ (ਏਕਤਾ) ਡਕੌਂਦਾ ਦੇ ਬਲਾਕ ਪ੍ਰਧਾਨ ਗੁਰਬਚਨ ਸਿੰਘ ਦੀ ਅਗਵਾਈ ਹੇਠ ਸੂਰਜਮੁਖੀ ਅਤੇ ਮੱਕੀ ਦੀ ਮੰਡੀਆਂ ਵਿਚ ਸਰਕਾਰੀ ਰੇਟ ਤੋਂ ਘੱਟ ਹੋ ਰਹੀ ਖਰੀਦ ਨੂੰ ਲੈ ਕੇ ਅਨਾਜ ਮੰਡੀ ਅਮਲੋਹ ਦਾ ਦੌਰਾ ਕੀਤਾ ਗਿਆ।

ਵੱਖ ਵੱਖ ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਇਕ ਪਾਸੇ ਤਾਂ ਇਥੋਂ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ ਅਤੇ ਸਮੇਂ ਦੀਆਂ ਸਰਕਾਰਾਂ ਕਿਸਾਨਾਂ ਨੂੰ ਫਸਲੀ ਬਦਲਾਓ ਲਿਆਉਣ ਲਈ ਢਿੰਡੋਰਾ ਪਿੱਟ ਰਹੀਆਂ ਹਨ ਪਰ ਦੂਜੇ ਪਾਸੇ ਸਰਕਾਰ ਦੇ ਨੱਕ ਥੱਲੇ 3950 ਰੁਪਏ ਸਰਕਾਰੀ ਰੇਟ ਵਾਲੀ ਸੂਰਜਮੁਖੀ 2500-2600 ਰੁਪਏ ਨੂੰ ਵਪਾਰੀ ਕਿਸਾਨਾਂ ਦੀ ਸ਼ਰੇਆਮ ਲੁੱਟ ਕਰ ਰਹੇ ਹਨ ਇਸੇ ਤਰ੍ਹਾਂ 1350 ਰੁਪਏ ਵਾਲੀ ਮੱਕੀ 1000 ਰੁਪਏ ਨੂੰ ਕਿਸਾਨਾਂ ਤੋਂ ਮੰਡੀਆਂ ਵਿਚ ਖਰੀਦੀ ਜਾ ਰਹੀ ਹੈ ਕਿਸਾਨਾਂ ਆਗੂਆਂ ਨੇ ਮੰਗ ਕੀਤੀ ਹੈ ਕਿ ਸਰਕਾਰ ਆਪਣੀ ਕਿਸੇ ਏਜੰਸੀ ਰਾਹੀਂ ਆਪ ਖਰੀਦ ਕਰੇ ਤਾਂ ਕਿ ਮੰਡੀਆਂ ਵਿਚ ਕਿਸਾਨਾਂ ਦੀ ਹੁੰਦੀ ਲੁੱਟ ਨੂੰ ਰੋਕਿਆ ਜਾ ਸਕੇ। ਇਸ ਮੌਕੇ ਤੇ ਕਿਸਾਨ ਯੁਨੀਅਨ ਦੇ ਅਮਲੋਹ ਮੰਡੀ ਵਿਚ ਵੱਡੀ ਗਿਣਤੀ ਜੁੜੇ ਕਿਸਾਨਾਂ ਆਗੂਆਂ ਨੇ ਪੰਜਾਬ ਸਰਕਾਰ ਅਤੇ ਵਪਾਰੀਆਂ ਖਿਲਾਫ ਜਬਰਦਸਤ ਨਾਅਰੇਬਾਜ਼ੀ ਵੀ ਕੀਤੀ ਤਾਂ ਜੋ ਕਿਸਾਨਾਂ ਨੂੰ ਇਨ੍ਹਾਂ ਫਸਲਾਂ ਦਾ ਸਹੀ ਮੁੱਲ ਮਿਲ ਸਕੇ। ਇਸ ਮੌਕੇ ਤੇ ਜਨਰਲ ਸਕੱਤਰ ਜਗਮੇਲ ਸਿੰਘ ਸੁੱਧੇਵਾਲ, ਵਿੱਤ ਸਕੱਤਰ ਰਾਮ ਸਿੰਘ ਮਟੋਰੜਾ, ਫਤਹਿਗੜ ਸਾਹਿਬ ਦੇ ਪ੍ਰਧਾਨ ਹਰਨੇਕ ਸਿੰਘ ਭੱਲਮਾਜਰਾ, ਸਰਬਜੀਤ ਸਿੰਘ ਭੜੀ, ਜਗਤਾਰ ਸਿੰਘ ਰੰਨੋਂ, ਕੁਲਵਿੰਦਰ ਸਿੰਘ ਕੈਦੂਪੁਰ, ਸੋਹਣ ਲਾਲ ਭੜੀ, ਲਖਵੀਰ ਸਿੰਘ ਮੰਡ, ਗੁਰਨਾਮ ਸਿੰਘ ਮੰਡੋਰ, ਕਰਮਜੀਤ ਸਿੰਘ ਲਬਾਣਾ, ਦਲਜੀਤ ਸਿੰਘ ਪਾਲੀਆ ਅਵਤਾਰ ਸਿੰਘ ਭੜੀ, ਹਰਮੇਲ ਸਿੰਘ ਚਾਸਵਾਲ, ਦੀਦਾਰ ਸਿੰਘ ਸੁੱਧੇਵਾਲ ਵਿਸ਼ੇਸ਼ ਤੌਰ ਤੇ ਹਾਜਰ ਸਨ।

Leave a Reply

Your email address will not be published. Required fields are marked *