ਪੀ.ਆਰ.ਟੀ.ਸੀ. ਦੇ ਕੰਮਾਂ ਵਿੱਚ ਲਿਆਂਦੀ ਜਾਵੇਗੀ ਪਾਰਦਰਸ਼ਤਾ-ਕੇ.ਕੇ.ਸ਼ਰਮਾ
ਪਟਿਆਲਾ 8 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਜਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਦੇ ਸੀਨੀਅਰ ਮੀਤ ਪ੍ਰਧਾਨ ਬਿੱਲੂ ਬੇਦੀ ਦੀ ਅਗਵਾਈ ਹੇਠ ਕਾਂਗਰਸੀ ਆਗੂਆ ਨੇ ਪੀ.ਆਰ.ਟੀ.ਸੀ.ਦੇ ਚੇਅਰਮੈਨ ਕੇ.ਕੇ.ਸ਼ਰਮਾ ਨੂੰ ਇੱਕ ਸਮਾਗਮ ਵਿੱਚ ਫੁੱਲਾਂ ਦਾ ਗੁਲਦਸਤਾ ਕੇ ਸਨਮਾਨਿਤ ਕੀਤਾ।
ਇਸ ਮੌਕੇ ਸ਼ਰਮਾ ਨੇ ਕਿਹਾ ਕਿ ਪੈਪਸੂ ਰੋਡਵੇਜ਼ ਦੇ ਭਵਿੱਖ ਵਿੱਚ ਹੋਣ ਵਾਲੇ ਸਾਰੇ ਕੰਮਾਂ ਵਿੱਚ ਪਾਰਦਰਸ਼ਤਾ ਲਿਆਂਦੀ ਜਾਵੇਗੀ ਅਤੇ ਪੀ.ਆਰ.ਟੀ.ਸੀ. ਨੂੰ ਮੁੜ ਤੋਂ ਤਰੱਕੀ ਦੀਆਂ ਲੀਹਾਂ ਤੇ ਤੋਰਿਆ ਜਾਵੇਗੀ।ਇਸ ਮੌਕੇ ਬਿੱਲੂ ਬੇਦੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਨੀਤ ਕੌਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜਮੀਨ ਜੁੜੇ ਹੋਏ ਮਿਹਨਤੀ ਅਤੇ ਇਮਾਨਦਾਰ ਆਗੂ ਨੂੰ ਪੀ.ਆਰ.ਟੀ.ਸੀ. ਦਾ ਚੇਅਰਮੈਨ ਬਣਾ ਕੇ ਪਟਿਆਲਾ ਸ਼ਹਿਰ ਅਤੇ ਕਾਂਗਰਸੀਆਂ ਦਾ ਮਾਣ ਵਧਾਇਆ ਹੈ।ਇਸ ਮੌਕੇ ਨਰੇਸ਼ ਦੁੱਗਲ, ਅਮਰਿੰਦਰ ਸਿੰਘ ਬੇਦੀ,ਮਹਿੰਦਰ ਸਿੰਘ ਚਹਿਲ,ਜੀਤਇੰਦਰ ਸਿੰਘ ਗਰੇਵਾਲ,ਜ਼ਸਬੀਰ ਸਿੰਘ ਲੱਕੀ,ਐਡਵੋਕੇਟ ਗੁਰਦੀਪ ਸਿੰਘ,ਪਰਜਮੀਤ ਸਿੰਘ ਚੌਧਰੀ,ਐਸ.ਕੇ.ਸ਼ਰਮਾ,ਰਜੇਸ਼ ਮੰਡੋਰਾ,ਵਿਨੋਦ ਅਰੋੜਾ ਕਾਲੂ,ਸੋਨੂੰ ਸੰਗਰ,ਗੋਪੀ ਰੰਗੀਲਾ,ਰਕੇਸ਼ ਕਪੂਰ,À.ਪੀ.ਗੋਇਲ,ਸੁਰਿੰਦਰ ਸਿੰਗਲਾ,ਐਸ.ਕੇ.ਸਲੋਡਰਾ,ਟੁਟੇਜਾ ਸਹਿਬ,ਪ੍ਰਿਥੀਪਾਲ ਬਾਜਵਾ,ਕਾਕਾ ਭਲਵਾਨਾ,ਅਵਿਨਾਸ਼ ਗੋਇਲ,ਪੰਮੀ ਬੇਦੀ,ਡਾ.ਤੁਲੀ,ਮੋਹਨ ਸ਼ਰਮਾ,ਅਮਰਦੀਪ ਕੋਹਲੀ,ਅਤੇ ਮੀਡੀਆ ਇੰਚਾਰਜ ਜ਼ਸਵਿੰਦਰ ਜੁਲਕਾ ਆਦਿ ਮੌਕੇ ਤੇ ਹਾਜਰ ਸਨ।

