ਕਲੌਨੀ ਵਾਸੀਆਂ ਨੇ ਕੀਤਾ ਮੇਅਰ ਬਜਾਜ ਦੇ ਖਿਲਾਫ ਪ੍ਰਦਰਸ਼ਨ
ਪਟਿਆਲਾ 10 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਜਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਦੇ ਜਨਰਲ ਸਕੱਤਰ ਅਤੇ ਪਰਵਾਨਾ ਕਲੌਨੀ ਵੈਲਫੇਅਰ ਕਮੇਟੀ ਦੇ ਪ੍ਰਧਾਨ ਇੰਦਰਜੀਤ ਸਿੰਘ ਪਰਵਾਨਾ ਦੀ ਅਗਵਾਈ ਹੇਠ ਵਾਰਡ ਨੰ 27 ਚੰਡੀ ਦੇ ਮੰਦਰ ਵਾਲੀ ਗਲੀ,ਪਰਵਾਨਾ ਕਲੌਨੀ ਅਤੇ ਹੀਰ ਬਾਗ ਦੇ ਇਲਾਕਾ ਨਿਵਾਸੀਆਂ ਨੇ ਨਗਰ ਨਿਗਮ ਅਤੇ ਮੇਅਰ ਅਮਰਿੰਦਰ ਬਜਾਜ ਦੇ ਖਿਲਾਫ ਪ੍ਰਦਰਸ਼ਨ ਕੀਤਾ।
ਇਸ ਮੋਕੇ ਪਰਵਾਨਾ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਉਹਨਾਂ ਦੇ ਇਲਾਕੇ ਵਿਚਲੀਆਂ ਸੜਕਾਂ,ਸਟਰੀਟ ਲਾਇਟਾ ਅਤੇ ਸੀਵਰੇਜ ਦੇ ਗੰਦੇ ਪਾਣੀ ਦਾ ਬੂਰਾ ਹਾਲ ਹੈ, ਜਿਸ ਕਾਰਨ ਬਰਸਾਤਾ ਵਿੱਚ ਕਈ ਕਈ ਫੁੱਟ ਪਾਣੀ ਖੜਾ ਹੋ ਜਾਂਦਾ ਹੈ ਅਤੇ ਚਿੱਕੜ ਕਾਰਨ ਕਈ ਹਾਦਸੇ ਵੀ ਵਾਪਰ ਚੁੱਕੇ ਹਨ, ਜਦਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਅਨੁਸਾਰ ਜਿਹੜੀਆਂ ਕਲੌਨੀਆ ਵਿੱਚ ਲਿਮਟ ਨਹੀ ਹੋਈ ਜਾਂ ਵਿਕਾਸ ਦੇ ਕੋਈ ਵੀ ਕੰਮ ਪੈਡਿੰਗ ਹਨ ਜਾਂ ਉਹਨਾ ਨੂੰ ਜਲਦੀ ਨੇਪਰੇ ਚਾੜਨ ਦੇ ਹੁਕਮ ਜਾਰੀ ਹੋਏ ਪਏ ਹਨ, ਪਰ ਨਗਰ ਨਿਗਮ ਵੱਲੋਂ Àਹਨਾ ਦੇ ਇਲਕਾਕਿਆ ਵਿੱਚ ਕੋਈ ਵੀ ਧਿਆਨ ਨਹੀ ਦਿੱਤਾ ਜਾ ਰਿਹਾ।ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ। ਉਹਨਾ ਨੇ ਨਗਰ ਨਿਗਮ ਅਤੇ ਮੇਅਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਅਗਰ ਜਲਦੀ ਹੀ ਉਹਨਾਂ ਦੇ ਇਲਾਕੇ ਵਿੱਚ ਵਿਕਾਸ ਦੇ ਕੰਮ ਸ਼ੁਰੂ ਨਾ ਕੀਤੇ ਗਏ ਤਾਂ ਨਗਰ ਨਿਗਮ ਦੇ ਖਿਲਾਫ ਪੱਕਾ ਧਰਨਾ ਦਿੱਤਾ ਜਾਵੇਗਾ।
ਇਸ ਮੌਕੇ ਰਜਿੰਦਰ ਸਿੰਘ,ਮਹੰਤ ਚੰਡੀ ਦਾਸ,ਪ੍ਰੇਮ ਕੁਮਾਰ,ਅਸ਼ੋਕ ਕੁਮਾਰ,ਰਕੇਸ਼ ਅਟਵਾਲ,ਭੋਲਾ ਜੀ,ਪੰਕਜ਼,ਪ੍ਰੀਤਮ ਕੌਰ,ਰੀਨਾ,ਅਮ੍ਰਿਤਾ,ਨੀਲਮ,ਬਿੱਲੂ ਰਾਮ,ਸਵਾਮੀ,ਕਰਨਜੋਤ ਸਿੰਘ,ਲਾਭ ਸਿੰਘ,ਸ਼ਾਰਧਾ ਰਾਣੀ,ਸੰਤੋਸ਼ ਰਾਣੀ ਅਤੇ ਬੰਟੀ ਆਦਿ ਹਾਜਰ ਸਨ।

