ਪੰਜਾਬਪਟਿਆਲਾ

ਪ੍ਰੋ. ਬਡੂੰਗਰ ਨੂੰ ਸਰਨਾ ਦਾ ਭਰੋਸਾ ਮਹਾਨਕੋਸ਼ ‘ਚ ਗੈਰਵਾਜਬ ਤਬਦੀਲੀਆਂ ਮਾਮਲਾ ਸਰਕਾਰ ਕੋਲ ਉਠਾਵਾਂਗਾ

ਮੁੱਖ ਮੰਤਰੀ ਦਾ ਸਲਾਹਕਾਰ ਕੋਈ ਜਾਤੀ ਜਾਂ ਸਿਆਸੀ ਲਾਭ ਲੈਣ ਲਈ ਨਹੀ
ਸਗੋ ਪੰਥਕ ਮਸਲਿਆ ਦੇ ਹੱਲ ਲਈ ਬਣਿਆ ਹਾਂ-ਸਰਨਾ
ਅੰਮ੍ਰਿਤਸਰ 13 ਜੁਲਾਈ (ਮਧੂਸਾਰ ਬਿਊਰੋ) ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬਡੂੰਗਰ ਨੇ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਮਹਾਨ ਕੋਸ਼ ਵਿੱਚ ਕੀਤੀਆ ਤਬਦੀਲੀਆ ਨੂੰ ਲੈ ਕੇ ਇੱਕ ਮੁਲਾਕਾਤ ਕੀਤੀ ਤੇ ਸਰਨਾ ਨੂੰ ਮੁੱਖ ਪੰਜਾਬ ਦੇ ਸਲਾਹਕਾਰ ਹੋਣ ਦੇ ਨਾਤੇ ਮਾਮਲਾ ਸਰਕਾਰ ਕੋਲ ਉਠਾ ਕੇ ਤੁਰੰਤ ਨਵੀ ਛਾਪੀ ਗਈ ਕਿਤਾਬ ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ।

ਪਰਮਜੀਤ ਸਿੰਘ ਸਰਨਾ ਆਪਣੇ ਸਾਥੀ ਮਨਜੀਤ ਸਿੰਘ ਸਰਨਾ ਨਾਲ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਵਿਖੇ ਨਤਮਸਤਕ ਹੋਣ ਲਈ ਪੁੱਜੇ ਸਨ, ਜਦੋਂ ਸਰਨਾ ਨੂੰ ਪਤਾ ਲੱਗਿਆ ਕਿ ਪ੍ਰੋ ਬਡੂੰਗਰ ਅੱਜ ਗੁਰਦੁਆਰਾ ਦੁਖਨਿਵਾਰਨ ਸਾਹਿਬ ਵਿਖੇ ਆਏ ਹੋਏ ਹਨ ਤਾਂ ਦੋਹਾਂ ਆਗੂਆਂ ਵਿਚਕਾਰ ਰਸਮੀ ਮੁਲਾਕਾਤ ਹੋਈ।
ਇਸ ਮੌਕੇ ਪ੍ਰੋ ਬਡੂੰਗਰ ਨੇ ਭਾਈ ਕਾਹਨ ਸਿੰਘ ਨਾਭਾ ਦੁਆਰਾ ਰਚਿਤ ‘ਗੁਰਸ਼ਬਦ ਰਤਨਾਕਰ ਕੋਸ਼’ ਵਿੱਚ ਗੰਭੀਰ ਤਰੁੱਟੀਆ ਦਾ ਮੁੱਦਾ ਉਠਾਉਦਿਆ ਕਿਹਾ ਕਿ ਇਸ ਵਿੱਚ ਬਹੁਤ ਅਰਥਾਂ ਦੇ ਨਿਅਰਥ ਕੀਤੇ ਗਏ ਹਨ ਜਿਹਨਾਂ ਬਾਰੇ ਉਹਨਾਂ ਨੇ ਪੜਤਾਲ ਵੀ ਕਰਵਾ ਲਈ ਹੈ ਤੇ ਬਹੁਤ ਕੁਝ ਸਾਹਮਣੇ ਆਇਆ ਹੈ। ਪ੍ਰੋ ਬਡੂੰਗਰ ਨੇ ਸਰਨਾ ਨੂੰ ਉਹਨਾਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਬਨਣ ‘ਤੇ ਵਧਾਈ ਦਿੰਦਿਆਂ ਕਿਹਾ ਕਿ ਮਹਾਨਕੋਸ਼ ਦੇ ਅਨੁਵਾਦ ਦੇ ਬਹਾਨੇ ਇਸ ਵਿੱਚ ਕੀਤੀਆ ਗਈਆਂ ਗੈਰ ਵਾਜਬ ਤਬਦੀਲੀਆਂ ਦਾ ਮੁੱਦਾ ਉਹ ਮੁੱਖ ਮੰਤਰੀ ਕੋਲ ਉਠਾ ਕੇ ਇਸ ਨਵੇ ਰਚਿਤ ਮਹਾਨਕੋਸ਼ ਦੀ ਵਿਕਰੀ ਤੇ ਤੁਰੰਤ ਰੋਕ ਲਗਾਉਣ ਅਤੇ ਉਹਨਾਂ ਵੱਲੋ ਇਹ ਮੁੱਦਾ ਬੜੀ ਹੀ ਮ੍ਰੁਸ਼ਤੈਦੀ ਨਾਲ ਉਠਾਇਆ ਜਾ ਸਕਦਾ ਹੈ । ਸਰਨਾ ਨੇ ਫਰਾਕ ਦਿੱਲੀ ਵਿਖਾਉਦਿਆਂ ਕਿਹਾ ਕਿ ਉਹ ਮੁੱਖ ਮੰਤਰੀ ਦੇ ਸਲਾਹਕਾਰ ਸਿਰਫ ਕੋਈ ਜਾਤੀ ਜਾਂ ਸਿਆਸੀ ਫਾਇਦਾ ਲੈਣ ਲਈ ਨਹੀ ਬਣੇ ਸਗੋ ਉਹ ਪੰਜਾਬ ਸਰਕਾਰ ਨਾਲ ਧਾਰਮਿਕ ਮੁੱਦੇ ਉਠਾ ਕੇ ਉਹਨਾਂ ਦਾ ਹੱਲ ਲੱਭਣ ਲਈ ਬਣੇ ਹਨ। ਉਹਨਾਂ ਪ੍ਰੋ ਬਡੂੰਗਰ ਨੂੰ ਕਿਹਾ ਕਿ ਉਹਨਾਂ ਨੇ ਜਿਹੜਾ ਵੀ ਪੱਤਰ ਵਿਹਾਰ ਪੰਜਾਬ ਸਰਕਾਰ ਨਾਲ ਕੀਤਾ ਹੈ ਉਸ ਦਾ ਵੇਰਵਾ ਉਹਨਾਂ ਦੀ ਮੇਲ ਤੇ ਪਾ ਦੇਣ ਤਾਂ ਉਹ ਇਸ ਪੰਥਕ ਮੁੱਦੇ ਨੂੰ ਜਰੂਰ ਮੁੱਖ ਮੰਤਰੀ ਨਾਲ ਵਿਚਾਰਨਗੇ। ਉਹਨਾਂ ਪ੍ਰੋ ਬਡੂੰਗਰ ਨੂੰ ਭਰੋਸਾ ਦਿਵਾਇਆ ਕਿ ਜਲਦੀ ਹੀ ਕਾਰਵਾਈ ਕਰਵਾਈ ਜਾਵੇਗੀ ਕਿਉਕਿ ਮਾਮਲਾ ਪੰਥਕ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ।

Leave a Reply

Your email address will not be published. Required fields are marked *