ਕੁਸ਼ਟ ਰੋਗ ਕੁਦਰਤ ਦੀ ਕਰੋਪੀ ਜਾਂ ਪੁਰਾਣੇ ਜਨਮਾਂ ਦਾ ਫਲ ਨਹੀਂ ਹੈ, ਬਲਕਿ ਚਮੜੀ ਦਾ ਰੋਗ : ਡਾ. ਮਲਹੋਤਰਾ
ਪਟਿਆਲਾ, 30 ਜਨਵਰੀ (ਮਧੂਸਾਰ ਬਿਊਰੋ) ਮਾਤਾ ਕੌਸ਼ੱਲਿਆ ਸਰਕਾਰੀ ਨਰਸਿੰਗ ਟਰੇਨਿੰਗ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਕੁਸ਼ਟ ਰੋਗ ਦੀ ਜਾਗਰੂਕਤਾ ਸਬੰਧੀ ਇੱਕ ਰੈਲੀ ਕੱਢੀ ਗਈ।
ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਹਰੀ ਝੰਡੀ ਦੇ ਕੇ ਰਵਾਨਾਂ ਕੀਤਾ। ਇਸ ਮੌਕੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਡਾ. ਮਲਹੋਤਰਾ ਨੇ ਕਿਹਾ ਕਿ ਕੁਸ਼ਟ ਰੋਗ ਵਿਸ਼ੇਸ਼ ਕਿਟਾਣੂ ਲੈਪਰਾ ਬੈਸੀਲਾਈ ਦੁਆਰਾ ਹੁੰਦਾ ਹੈ। ਇਸ ਬਿਮਾਰੀ ਦਾ ਸਹੀ ਸਮੇ ਤੇ ਸਹੀ ਇਲਾਜ ਕਰਵਾਉਣ ਨਾਲ ਬਚਾਅ ਹੋ ਸਕਦਾ ਹੈ। ਕੁਸ਼ਟ ਰੋਗ ਕੁਦਰਤ ਦੀ ਕਰੋਪੀ ਜਾਂ ਪੁਰਾਣੇ ਜਨਮਾਂ ਦਾ ਫਲ ਨਹੀਂ ਹੈ, ਬਲਕਿ ਇਹ ਚਮੜੀ ਦਾ ਰੋਗ ਹੈ। ਇਸ ਰੋਗ ਦਾ ਸਮੇਂ ਸਿਰ ਇਲਾਜ ਹੋ ਜਾਵੇ ਤਾਂ ਕਈ ਕਿਸਮ ਦੀ ਕਰੂਪਤਾਂ ਅਤੇ ਅਪਾਹਜਪਣ ਤੋ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਦਾ ਇਲਾਜ ਸਾਰੇ ਸਰਕਾਰੀ ਹਸਪਤਾਲਾਂ, ਸਿਹਤ ਕੇਦਰਾਂ ਅਤੇ ਸਰਕਾਰੀ ਡਿਸਪੈਂਸਰੀਆਂ ਵਿੱਚ ਮਲਟੀ ਡਰੱਗ ਥਰੈਪੀ ਰਾਹੀ ਬਿਲਕੁੱਲ ਮੁਫਤ ਕੀਤਾ ਜਾਦਾ ਹੈ। ਮਰੀਜ਼ ਨੂੰ ਬਿਮਾਰੀ ਦੇ ਹਿਸਾਬ ਨਾਲ 6 ਮਹੀਨੇ ਤੋਂ ਲੈ ਕੇ 1 ਸਾਲ ਤੱਕ ਇਲਾਜ ਚਾਲੂ ਰੱਖਣਾ ਪੈਂਦਾ ਹੈ।
ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਦੇ ਹੱਥਾ ਵਿਚ ਕੁੱਸਟ ਰੋਗ ਸਬੰਧੀ ਸਲੋਗਨ ਕੁਸਟ ਰੋਗ ਤੋ ਨਾ ਘਬਰਾਓ, ਤੁਰੰਤ ਇਸ ਦਾ ਇਲਾਜ ਕਰਵਾਓ ਤੇ ਕੁਸਟ ਰੋਗ ਨਹੀ ਲਾ-ਇਲਾਜ, ਐਮ.ਡੀ.ਟੀ ਹੈ ਇਸ ਦਾ ਸਹੀ ਇਲਾਜ ਆਦਿ ਲਿਖੀਆਂ ਤਖਤੀਆਂ ਤੇ ਬੈਨਰ ਹੱਥਾਂ ਵਿਚ ਫੜੇ ਹੋਏ ਸਨ । ਇਹ ਰੈਲੀ ਸਰਕਾਰੀ ਨਰਸਿੰਗ ਸਕੂਲ ਤੋਂ ਸ਼ੁਰੂ ਹੋ ਕੇ ਲਹੋਰੀ ਗੇਟ, ਬੱਸ ਸਟੈਂਡ ਤੋਂ ਹ੍ਰੁੰਦੀ ਹੋਈ ਵਾਪਿਸ ਨਰਸਿੰਗ ਸਕੂਲ ਪਹੁੰਚੀ।
ਇਸ ਉਪਰੰਤ ਦਫਤਰ ਸਿਵਲ ਸਰਜਨ ਵਿਖੇ ਵੀ ਬਲੀਦਾਨ ਦਿਵਸ ਮੌਕੇ ਸਮੂਹ ਸਟਾਫ ਨੂੰ ਸਹੁੰ ਚੁਕਾਈ ਗਈ ਕਿ ਉਹ ਕੁਸ਼ਟ ਰੋਗ ਦੇ ਲੱਛਣਾਂ ਵਾਲੇ ਵਿਅਕਤੀ ਨੂੰ ਨਜਦੀਕੀ ਸਿਹਤ ਕੇਂਦਰ ਜਾਣ ਲਈ ਪ੍ਰੇਰਿਤ ਕਰਨਗੇ ਅਤੇ ਕੁਸ਼ਟ ਰੋਗੀ ਨਾਲ ਬਿਨ੍ਹਾਂ ਕਿਸੇ ਭੇਦ ਭਾਵ ਦੇ ਸਮਾਨ ਵਿਵਹਾਰ ਕਰਨਗੇ।ਇਸ ਡਾ. ਜਤਿੰਦਰ ਕਾਂਸਲ ਸਹਾਇਕ ਸਿਵਲ ਸਰਜਨ, ਕ੍ਰਿਸ਼ਨ ਕੁਮਾਰ ਜਿਲ੍ਹਾ ਮਾਸ ਮੀਡੀਆ ਅਫਸਰ, ਭਾਗ ਸਿੰਘ, ਸ੍ਰੀਮਤੀ ਜ਼ਸਜੀਤ ਕੌਰ ਅਤੇ ਸ੍ਰੀਮਤੀ ਕੁਲਵੀਰ ਕੌਰ ਤਿੰਨੋਂ ਡਿਪਟੀ ਮਾਸ ਮੀਡੀਆ ਅਫਸਰ, ਅਮਰਜੀਤ ਸਿੰਘ ਜਿਲ੍ਹਾ ਬੀ.ਸੀ.ਸੀ. ਫੈਸੀਲੀਟੇਟਰ,ਮੈਡਮ ਨੀਲਮ ਪ੍ਰਿੰਸੀਪਲ ਨਰਸਿੰਗ ਸਕੂਲ ,ਮੈਡਮ ਗੁਰਮੀਤ ਕੌਰ,ਮੈਡਮ ਪ੍ਰਵੀਨ ਕੁਮਾਰੀ,ਮੈਡਮ ਸੁਰਿੰਦਰਪਾਲ ਕੌਰ, ਬਿੱਟੂ ਸਮੇਤ ਨਰਸਿੰਗ ਸਕੂਲ ਦਾ ਸਟਾਫ ਅਤੇ ਸਿਵਲ ਸਰਜਨ ਦਫਤਰ ਦਾ ਸਮੂਹ ਸਟਾਫ ਹਾਜਰ ਸੀ।

