ਪੰਜਾਬ ਸਰਕਾਰ ਨੇ ਸੱਤ ਪੀ.ਸੀ.ਐਸ. ਅਧਿਕਾਰੀ ਤਬਦੀਲ
ਚੰਡੀਗੜ੍ਹ, 17 ਜੁਲਾਈ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਨੇ ਅੱਜ ਇੱਕ ਹੁਕਮ ਜਾਰੀ ਕਰਦਿਆਂ 7 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ ਜੋ ਕਿ ਤੁਰੰਤ ਪ੍ਰਭਾਵ ਤੋਂ ਲਾਗੂ ਹੋਣਗੇ।
ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀ.ਸੀ.ਐਸ. ਅਧਿਕਾਰੀ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਨੂੰ ਉੱਪ ਪ੍ਰਮੁੱਖ ਸਕੱਤਰ, ਮੁੱਖ ਮੰਤਰੀ, ਪੰਜਾਬ ਅਤੇ ਵਾਧੂ ਚਾਰਜ ਡਾਇਰੈਕਟਰ, ਖੇਡਾਂ, ਪੰਜਾਬ ਦੇ ਨਾਲ-ਨਾਲ ਵਾਧੂ ਚਾਰਜ ਵਿਸ਼ੇਸ਼ ਸਕੱਤਰ, ਖੇਡਾਂ ਅਤੇ ਯੁਵਕ ਸੇਵਾਵਾਂ, ਜਗਵਿੰਦਰਜੀਤ ਸਿੰਘ ਗਰੇਵਾਲ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਮੋਗਾ ਅਤੇ ਵਾਧੂ ਚਾਰਜ ਕਮਿਸ਼ਨਰ ਮਿਊਂਸੀਪਲ ਕਾਰਪੋਰੇਸ਼ਨ ਮੋਗਾ, ਸ੍ਰੀ ਅਮਨਦੀਪ ਬਾਂਸਲ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਫਤਿਹਗੜ੍ਹ ਸਾਹਿਬ ਅਤੇ ਸ੍ਰੀ ਲਖਮੀਰ ਸਿੰਘ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਰੂਪਨਗਰ ਵਿਖੇ ਲਗਾਇਆ ਗਿਆ ਹੈ।
ਪੀ.ਸੀ.ਐਸ. ਅਧਿਕਾਰੀ ਸ੍ਰੀ ਦੀਪਕ ਭਾਟੀਆ ਨੂੰ ਅਸਿਸਟੈਂਟ ਕਮਿਸ਼ਨਰ, (ਸ਼ਿਕਾਇਤਾਂ), ਜਲੰਧਰ, ਸ੍ਰੀ ਵਿਨੋਦ ਕੁਮਾਰ ਬਾਂਸਲ ਨੂੰ ਅਸਟੇਟ ਅਫ਼ਸਰ, ਬਠਿੰਡਾ ਡਿਵੈਲਪਮੈਂਟ ਅਥਾਰਟੀ, ਬਠਿੰਡਾ (ਹਾਊਸਿੰਗ ਤੇ ਅਰਬਨ ਡਿਵੈਲਪਮੈਂਟ ਵਿਭਾਗ ਅਧੀਨ) ਅਤੇ ਸ੍ਰੀ ਹਰਬੰਸ ਸਿੰਘ-2 ਨੂੰ ਅਸਿਸਟੈਂਟ ਕਮਿਸ਼ਨਰ (ਜਨਰਲ), ਰੂਪਨਗਰ ਵਿਖੇ ਲਗਾਇਆ ਗਿਆ ਹੈ।

