ਪੰਜਾਬਪਟਿਆਲਾ

ਪੰਜਾਬੀ ‘ਵਰਸਿਟੀ ਵਿੱਤੀ ਘਾਟਿਆਂ ਨੂੰ ਵੇਖਦੇ ਹੋਏ ਫੈਲੋਸ਼ਿਪ ਨੂੰ ਤੁਰੰਤ ਬੰਦ ਕਰੇ : ਸੈਫੀ

ਪਟਿਆਲਾ 18 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ)
ਸੈਕੂਲਰ ਯੂਥ ਫੇਡਰੇਸ਼ਨ ਆਫ ਇੰਡੀਆ ਸੈਫੀ ਪਾਰਟੀ ਵਲੋਂ ਕਾਰਜਕਾਰੀ ਵਾਈਸ ਚਾਂਸਲਰ ਐਸ.ਕੇ. ਸੰਧੂ ਨਾਲ ਮੁਲਾਕਾਤ ਕੀਤੀ ਗਈ ਜਿਸ ਵਿੱਚ ਯੂਨੀਵਰਸਿਟੀ ਵਿੱਚ ਚੱਲ ਰਹੇ ਵੱਖ-ਵੱਖ ਫੈਲੋਸ਼ਿਪ ਬਾਰੇ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਸੈਫੀ ਪਾਰਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸੰਧੂ ਨੇ ਕਿਹਾ ਕੀ ਯੂਨੀਵਰਸਿਟੀ ਅਧਿਕਾਰੀਆਂ ਵਲੋਂ ਚਾਰ ਤਰ੍ਹਾਂ ਦਾ ਫੈਲੋਸ਼ਿਪ ਬਾਹਰ ਦੇ ਵਿਅਕਤੀਆਂ ਨੂੰ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਨੇ ਕਿਹਾ ਕਿ ਯੂਨੀਵਰਸਿਟੀ ਵਲੋਂ 21 ਵਿਅਕਤੀਆਂ ਨੂੰ (9000 ਰੁਪਏ) ਲਾਈਫ ਟਾਈਮਜ਼ ਫੈਲੋਸ਼ਿਪ ਦੇ ਰਹੀ ਹੈ। ਜਿਸ ਵਿੱਚ 2 ਜਾਂ 3 ਵਿਅਕਤੀ ਹੀ ਅਜਿਹੇ ਹਨ ਜਿਹੜੇ ਇਸ ਦੀ ਯੋਗਤਾ ਰੱਖਦੇ ਹਨ ਤੇ ਜਿਹਨਾਂ ਦਾ ਇਸ ਯੂਨੀਵਰਸਿਟੀ ਨੂੰ ਕੋਈ ਦੇਣ ਹੈ। ਬਾਕੀ ਦੇ ਅਜਿਹੇ ਹਨ ਜਿਨ੍ਹਾਂ ਦਾ ਯੂਨੀਵਰਸਿਟੀ ਦੇ ਨਾਲ ਕੋਈ ਦੇਣ ਨਹੀਂ ਹੈ ਤੇ ਯੂਨੀਵਰਸਿਟੀ ਨਾਲ ਕੋਈ ਨਾਤਾ ਵੀ ਨਹੀਂ ਰਿਹਾ। ਲਾਈਫ ਟਾਈਮਜ਼ ਫੈਲੋਸ਼ਿਪ ਦੀ ਸ਼ੁਰੂਆਤ ਡਾ. ਕਿਰਪਾਲ ਸਿੰਘ ਕੇਸਲ ਡੀ.ਪੀ.ਡੀ. 1993 ਵਿੱਚ ਸ਼ੁਰੂਆਤ ਹੋਈ 1993 ਤੋਂ ਲੈ ਕੇ 2008 ਤੱਕ ਸਿਰਫ਼ 8 ਵਿਅਕਤੀ ਹੀ ਅਜਿਹੇ ਸਨ ਜਿਹਨਾਂ ਨੂੰ ਲਾਈਫ ਟਾਈਮ ਫੈਲੋਸ਼ਿਪ ਮਿਲੀ ਸੀ।
ਇਸ ਤੋਂ ਇਲਾਵਾ 13 ਵਿਅਕਤੀ ਉਹ ਹਨ ਜਿਹਨਾਂ ਨੂੰ 2008 ਤੋਂ 2016 ਤੱਕ ਲਾਈਫ ਟਾਈਮ ਫੈਲੋਸ਼ਿਪ ਲਾਈਆਂ ਗਈਆਂ। ਇਹਨਾਂ ਵਿਅਕਤੀਆਂ ਦੀ ਵਿੱਦਿਆ ਦੇ ਕਿਸੇ ਵੀ ਖੇਤਰ ਵਿੱਚ ਕੋਈ ਖਾਸ ਉਪਲਬਧੀ ਨਹੀਂ ਹੈ ਅਤੇ ਇਹ 21 ਉਮੀਦਵਾਰ ਜਿਨ੍ਹਾਂ ਨੂੰ ਲਾਈਫ ਟਾਈਮ ਫੈਲੋਸ਼ਿਪ ਮਿਲੀ ਹੈ। ਉਹ ਆਰਥਿਕ ਤੌਰ ਤੇ ਬਹੁਤ ਹੀ ਵਧੀਆ ਹਨ। ਇਹ ਫੈਲੋਸ਼ਿਪ ਡਾ. ਜਸਪਾਲ ਸਿੰਘ ਨੇ ਆਪਣੇ ਕਾਰਜ ਕਾਲ ਦੌਰਾਨ ਆਪਣੇ ਚਹੇਤਿਆਂ ਨੂੰ ਦਿੱਤੀਆਂ ਹਨ।
ਇਸ ਤੋਂ ਇਲਾਵਾ ਸੀਨੀਅਰ ਫੈਲੋਸ਼ਿਪ (11000 ਰੁਪਏ) ਦੀ ਸ਼ੁਰੂਆਤ 2014 ਵਿੱਚ ਕੀਤੀ ਗਈ ਜਿਸ ਵਿੱਚ 5 ਵਿਅਕਤੀਆਂ ਨੂੰ ਯੂਨੀਵਰਸਿਟੀ ਹਰ ਮਹੀਨੇ 11000 ਰੁਪਏ ਦਿੰਦੀ ਹੈ ਇਹ ਉਮੀਦਵਾਰ ਆਰਥਿਕ ਤੌਰ ਤੇ ਬਹੁਤ ਮਜ਼ਬੂਤ ਹਨ ਇਹ ਫੈਲੋਸ਼ਿਪ ਡਾ. ਜਸਪਾਲ ਸਿੰਘ ਸਾਬਕਾ ਵਾਈਸ ਚਾਂਸਲਰ ਨੇ ਆਪਣੇ ਚਹੇਤਿਆਂ ਨੂੰ ਖੁਸ਼ ਰੱਖਣ ਲਈ ਲਾਈ ਸੀ। ਇਨ੍ਹਾਂ ਦੀ ਯੂਨੀਵਰਸਿਟੀ ਕੋਈ ਵੀ ਦੇਣ ਨਹੀਂ ਹੈ।
ਇਸ ਤੋਂ ਇਲਾਵਾ ਫੈਲੋਸ਼ਿਪ (10000 ਰੁਪਏ) ਦੀ ਸ਼ੁਰੂਆਤ ਵੀ ਡਾ. ਜਸਪਾਲ ਸਿੰਘ ਸਾਬਕਾ ਵਾਈਸ ਚਾਂਸਲਰ ਨੇ ਸ਼ੁਰੂ ਕੀਤੀ ਜਿਸ ਅਧੀਨ 12 ਵਿਅਕਤੀ ਹਰ ਮਹੀਨੇ 10000 ਹਜ਼ਾਰ ਰੁਪਏ ਯੂਨੀਵਰਸਿਟੀ ਇਨ੍ਹਾਂ ਨੂੰ ਫੈਲੋਸ਼ਿਪ ਦੇ ਰਹੀ ਹੈ ਅਤੇ ਇਨ੍ਹਾਂ ਫੈਲੋਸ਼ਿਪ ਦੇ ਵਿੱਚ ਜ਼ਿਆਦਾਤਰ ਵਿਅਕਤੀ ਬਾਹਰ ਦੇ ਹਨ ਅਤੇ ਯੂਨੀਵਰਸਿਟੀ ਕੋਈ ਵੀ ਸੰਬੰਧ ਨਹੀਂ ਰਿਹਾ।
ਇਸ ਤੋਂ ਇਲਾਵਾ ਇਮੀਨੇਟ ਫੈਲੋਸ਼ਿਪ (20000 ਰੁਪਏ) 3 ਵਿਅਕਤੀਆਂ ਹਰ ਮਹੀਨੇ ਯੂਨੀਵਰਸਿਟੀ ਦਿੰਦੀ ਹੈ ਇਹ ਇਹਨਾਂ ਦੀ ਫੈਲੋਸ਼ਿਪ ਪੂਰੀ ਤਰ੍ਹਾਂ ਸ਼ਿਫਾਰਸ਼ੀ ਤੌਰ ਤੇ ਲੱਗੀ ਹੋਈ ਹੈ।
ਇਸ ਸਮੇਂ 41 ਵਿਅਕਤੀਆਂ ਨੂੰ ਯੂਨੀਵਰਸਿਟੀ ਚਾਰ ਤਰ੍ਹਾਂ ਦੀਆਂ ਫੈਲੋਸ਼ਿਪ ਦੇ ਰਹੀ ਹੈ। ਜਿਸ ਵਿੱਚ ਸਿਰਫ਼ 2 ਜਾਂ 3 ਵਿਅਕਤੀ ਇਸ ਦੇ ਕਾਬਿਲ ਹਨ। ਬਾਕੀ ਜਿੰਨੇ ਵੀ ਉਮੀਦਵਾਰ ਹਨ ਉਹਨਾਂ ਦੀ ਯੂਨੀਵਰਸਿਟੀ ਨੂੰ ਕੋਈ ਵੀ ਖਾਸ ਦੇਣ ਨਹੀਂ ਹੈ। ਇਨ੍ਹਾਂ ਫੈਲੋਸ਼ਿਪ ਨਾਲ ਯੂਨੀਵਰਸਿਟੀ ਨੂੰ ਹਰ ਮਹੀਨੇ 7 ਲੱਖ ਰੁਪਏ ਤੋਂ ਵੱਧ ਦਾ ਘਾਟਾ ਪੈਂਦਾ ਹੈ ਤੇ ਸਾਲ ਦਾ 80 ਲੱਖ ਤੋਂ ਵੀ ਵੱਧ ਦਾ ਯੂਨੀਵਰਸਿਟੀ ਨੂੰ ਘਾਟਾ ਪੈਂਦਾ ਹੈ। ਇਨ੍ਹਾਂ ਫੈਲੋਸ਼ਿਪ ਨੂੰ ਦੇਣ ਨਾਲ ਯੂਨੀਵਰਸਿਟੀ ਨੂੰ ਅੱਜ ਤੱਕ ਕੋਈ ਵੀ ਲਾਭ ਪ੍ਰਾਪਤ ਨਹੀਂ ਹੋਇਆ। ਸੋ ਸਾਡੀ ਮੰਗ ਹੈ ਇਨ੍ਹਾਂ ਫੈਲੋਸ਼ਿਪ ਨੂੰ ਜਲਦ ਤੋਂ ਜਲਦ ਬੰਦ ਕੀਤਾ ਜਾਵੇ। ਕਿਉਂਕਿ ਯੂਨੀਵਰਸਿਟੀ ਪਹਿਲਾਂ ਹੀ ਵਿੱਤੀ ਸੰਕਟ ਵਿੱਚ ਘਿਰੀ ਹੋਈ ਹੈ। ਇਹੋ ਜਿਹੇ ਫਜ਼ੂਲ ਖਰਚਿਆਂ ਨੂੰ ਘੱਟ ਕਰਕੇ ਹੀ ਯੂਨੀਵਰਸਿਟੀ ਦਾ ਬਚਾ ਹੋ ਸਕਦਾ ਹੈ।

Leave a Reply

Your email address will not be published. Required fields are marked *