ਪਟਿਆਲਾ

ਮਾਤਾ ਸਾਹਿਬ ਕੌਰ ਖਾਲਸਾ ਗਰਲਜ਼ ਕਾਲਜ ਆਫ ਐਜ਼ੂਕੇਸ਼ਨ ਵਿਖੇ ਵਾਤਾਵਰਣ ਦਿਵਸ ਮਨਾਇਆ

ਪਟਿਆਲਾ 20 ਜੁਲਾਈ (ਮਧੂਸਾਰ ਬਿਊਰੋ) ਕਾਲਜ ਦੇ ਰੈੱਡ ਰਿਬਨ ਕਲੱਬ ਅਤੇ ਐੱਨ.ਐੱਸ.ਐੱਸ. ਵਿਭਾਗ ਵੱਲੋਂ ਜ਼ਿਲ੍ਹਾ ਵਣ ਵਿਭਾਗ ਐਕਸਟੈਨਸ਼ਨ, ਪਟਿਆਲਾ ਅਤੇ ਯੂਥ ਸਰਵਸਿਜ਼ , ਪਟਿਆਲਾ ਦੇ ਸਹਿਯੋਗ ਨਾਲ ਵਾਤਾਵਰਣ ਦਿਵਸ ਮਨਾਇਆ ਗਿਆ।

ਇਸ ਮੌਕੇ ਕਾਲਜ ਪ੍ਰਿੰਸੀਪਲ, ਡਾ.ਹਰਮੀਤ ਕੌਰ ਆਨੰਦ ਨੇ ਮਹਿਮਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਜੌਕੇ ਸਮੇਂ ਵਿੱਚ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਹੋਣ ਕਰਕੇ ਵਾਤਾਵਰਨ ਵਿੱਚ ਦਿਨ ਪ੍ਰਤੀ ਦਿਨ ਤਬਦੀਲੀਆਂ ਆ ਰਹੀਆਂ ਹਨ ਜਿਹੜੀਆਂ ਕਿ ਮਨੁੱਖੀ ਜੀਵਨ ਲਈ ਘਾਤਕ ਸਿੱਧ ਹੋ ਰਹੀਆਂ ਹਨ। ਸੋ ਵਾਤਾਵਰਣ ਨੂੰ ਬਚਾਉਣ ਲਈ ਜ਼ਰੂਰੀ ਹੈ ਕਿ ਵੱਧ ਤੋਂ ਵੱਧ ਪੌਦੇ ਲਗਾਏ ਜਾਣ ਅਤੇ ਉਨ੍ਹਾਂ ਦੀ ਸਮੇਂ- ਸਮੇਂ ਤੇ ਦੇਖਭਾਲ ਵੀ ਕੀਤੀ ਜਾਵੇ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਕਵਿਤਾ, ਭਾਸ਼ਣ ਅਤੇ ਪੀ.ਪੀ.ਟੀ. ਦੇ ਰਾਹੀਂ ਵਾਤਾਵਰਣ ਦੇ ਸੰਭਾਲ ਲਈ ਆਪਣੇ ਵਿਚਾਰ ਪੇਸ਼ ਕੀਤੇ. ਜੁਗਰਾਜ ਸਿੰਘ (ਡੀ.ਐੱਫ.ਓ., ਪਟਿਆਲਾ) ਨੇ ਵਿਦਿਆਰਥੀਆਂ ਨਾਲ ਆਪਣੇ ਵੱਡਮੁੱਲੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਵਾਤਾਵਰਣ ਦੇ ਪ੍ਰਦੂਸ਼ਣ ਨੂੰ ਰੋਕਣ ਦਾ ਇੱਕੋ- ਇੱਕ ਤਰੀਕਾ ਵੱਧ ਤੋਂ ਵੱਧ ਪੌਦੇ ਲਗਾ ਕੇ ਅਤੇ ਉਨ੍ਹਾਂ ਦੀ ਸੰਭਾਲ ਕਰਕੇ ਹੀ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਵਾਤਾਵਰਣ ਦੀ ਸੰਭਾਲ ਨਾਲ ਸਬੰਧਿਤ ਕਾਲਜ ਵਿੱਚ ਪਿਛਲੇ ਦਿਨਾਂ ਵਿੱਚ ਹੋਈਆਂ ਪ੍ਰਤੀਯੋਗਤਾਵਾਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਇਸ ਮੌਕੇ ਕਾਲਜ ਕੈਂਪਸ ਵਿੱਚ ਵੱਖ-ਵੱਖ ਪ੍ਰਕਾਰ ਦੇ ਛਾਂਦਾਰ ਪੌਦੇ ਲਗਾਏ ਗਏ। ਪ੍ਰੋਗਰਾਮ ਦੇ ਅੰਤ ਵਿੱਚ ਡਾ. ਸਰੀਤਾ ਵਰਮਾ ਨੇ ਕਾਲਜ ਵਿੱਚ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਾਲਜ ਦੇ ਸਮੂਹ ਸਟਾਫ ਮੈਬਰਜ਼ ਅਤੇ ਵਿਦਿਆਰਥੀ ਹਾਜ਼ਰ ਰਹੇ।
ਜੁਗਰਾਜ ਸਿੰਘ (ਡੀ.ਐੱਫ.ਓ., ਪਟਿਆਲਾ), ਜਸਪਾਲ ਸਿੰਘ ਕਲਿਆਣ (ਚੇਅਰਮੈਨ, ਜ਼ਿਲ੍ਹਾ ਪ੍ਰਸ਼ਿਦ ਅਤੇ ਮੈਂਬਰ, ਲੋਕਲ ਮੈਨੇਜਿੰਗ ਕਮੇਟੀ ,ਪਟਿਆਲਾ) ਬਲਵਿੰਦਰ ਸਿੰਘ ਬਰਸਟ (ਐਡੀਸ਼ਨਲ ਸੈਕਟਰੀ, ਕਾਲਜ ਲੋਕਲ ਮੈਨੇਜਿੰਗ ਕਮੇਟੀ), ਬੀਬੀ ਪਰਮਜੀਤ ਕੌਰ ਬਜਾਜ ( ਮੈਂਬਰ, ਲੋਕਲ ਮੈਨੇਜਿੰਗ ਕਮੇਟੀ), ਹਰਬੰਸ ਸਿੰਘ ਗਿੱਲ (ਮੈਂਬਰ, ਲੋਕਲ ਮੈਨੇਜਿੰਗ ਕਮੇਟੀ), ਅਮਨਦੀਪ ਕੌਰ (ਫੋਰੈਸਟ ਰੇਂਜਰ ਅਫ਼ਸਰ), ਬਲਿਹਾਰ ਸਿੰਘ (ਫੋਰੈਸਟਰ), ਸੋਰਵ ਗੋਇਲ, ਮਨਵੀਨ ਕੌਰ ਅਤੇ ਸੁਖਿੰਦਰ ਸਿੰਘ ਕੁਲਦੀਪ ਸਿੰਘ ਨੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ।

Leave a Reply

Your email address will not be published. Required fields are marked *