ਡਾ. ਧਰਮਿੰਦਰ ਸਿੰਘ ਉੱਭਾ ਦੁਆਰਾ ਗਣਿਤ ਵਿਸ਼ੇ ਦੀ ਪੁਸਤਕ ਦੀ ਘੁੰਢ ਚੁਕਾਈ
ਪਟਿਆਲਾ 20 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ, ਪਟਿਆਲਾ ਵਿਖੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਵੱਲੋਂ ਗਣਿਤ ਵਿਭਾਗ ਦੇ ਪ੍ਰੋਫੈਸਰ ਡਾ. ਗੁਰਮੀਤ ਸਿੰਘ ਅਤੇ ਨਰਿੰਦਰ ਕੌਰ ਦੁਆਰਾ ਲਿਖੀ ਗਣਿਤ ਵਿਸ਼ੇ ਦੀ ਪੁਸਤਕ ਜਿਸ ਦਾ ਸਿਰਲੇਖ ਨੰਬਰ ਥਿਊਰੀ ਹੈ ਜੋ ਕਿ ਯੂ.ਜੀ.ਸੀ. ਸੀ.ਐੱਸ.ਆਈ.ਆਰ. ਆਦਿ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਲਈ ਰਿਲੀਜ਼ ਕੀਤੀ ਗਈ।
ਇਸ ਮੌਕੇ ਉਨ੍ਹਾਂ ਨੇ ਲੇਖਕ ਨੂੰ ਇਸ ਪੁਸਤਕ ਲਈ ਮੁਬਾਰਕਬਾਦ ਦਿੱਤੀ ਅਤੇ ਗਣਿਤ ਵਿਸ਼ੇ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਡਾ. ਗੁਰਮੀਤ ਸਿੰਘ ਹੁਰਾਂ ਦੀ ਇਹ ਬਾਰਵੀਂ ਅਤੇ ਪ੍ਰੋ. ਨਰਿੰਦਰ ਕੌਰ ਦੀ ਇਹ ਤੀਜੀ ਪੁਸਤਕ ਹੈ।
ਪੁਸਤਕ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡਾ. ਗੁਰਮੀਤ ਸਿੰਘ ਨੇ ਕਿਹਾ ਕਿ ਇਹ ਪੁਸਤਕ ਅਕਾਦਮਿਕਤਾ ਨਾਲ ਸਬੰਧਿਤ ਦੇਸ਼ ਦੀਆਂ ਪ੍ਰਮੁੱਖ ਸੰਸਥਾਵਾਂ ਵੱਲੋਂ ਲਏ ਜਾਂਦੇ ਸਹਾਇਕ ਪ੍ਰੋਫੈਸਰ ਦੀ ਯੋਗਤਾ ਦੇ ਇਮਤਿਹਾਨਾਂ ਲਈ ਗਣਿਤ ਵਿਸ਼ੇ ਦੇ ਵਿਦਿਆਰਥੀਆਂ ਵਾਸਤੇ ਲਾਹੇਵੰਦ ਹੋਵੇਗੀ। ਇਹ ਪੁਸਤਕ ਨਵੇਂ ਸਿਲੇਬਸ ਅਨੁਸਾਰ ਪ੍ਰਕਾਸ਼ਿਤ ਹੋਈ ਹੈ।
ਇਸ ਮੌਕੇ ਡਿਪਟੀ ਪਿੰ੍ਰਸੀਪਲ ਡਾ. ਜਸਲੀਨ ਕੌਰ ਡਿਪਟੀ ਪ੍ਰਿੰਸੀਪਲ, ਮੁਖੀ ਗਣਿਤ ਵਿਭਾਗ ਪ੍ਰੋ. ਸੁਨੀਲ ਮਹਿਤਾ, ਡਾ. ਰਵਿੰਦਰਜੀਤ ਸਿੰਘ ਕੰਟਰੋਲਰ ਪ੍ਰੀਖਿਆਵਾਂ ਅਤੇ ਡਾ. ਜਗਜੀਤ ਸਿੰਘ ਮੁਖੀ ਸੰਗੀਤ ਵਿਭਾਗ ਹਾਜ਼ਰ ਸਨ।

