ਪਟਿਆਲਾ

ਆਮ ਆਦਮੀ ਪਾਰਟੀ ਪਟਿਆਲਾ ਦੇ ਨਵੇਂ ਸੰਗਠਨ ਨੂੰ ਬੂਥ ਪੱਧਰ ਤਕ ਮਜਬੂਤ ਕੀਤਾ ਜਾਵੇਗਾ – ਦਲਬੀਰ ਢਿੱਲੋਂ

ਪਟਿਆਲਾ 23 ਜੁਲਾਈ (ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ ਜਿਲ੍ਹਾ ਪਟਿਆਲਾ ਦੀ ਨਵੀਂ ਇਕਾਈ ਨੂੰ ਨਵੇਂ ਸਿਰੇ ਤੋਂ ਬਣਾਉਣ ਲਈ ਜਿਲ੍ਹੇ ਦੇ ਵਿਧਾਨਸਭਾ ਹਲਕਾ ਤੋਂ ਲੈ ਕੇ ਬੂਥ ਪੱਧਰ ਤਕ ਦੇ ਵਾਲੰਟੀਅਰਜ਼ ਨਾਲ ਸਲਾਹ ਮਸ਼ਵਰਾ ਕਰਕੇ ਹੇਠਲੇ ਪੱਧਰ ਤਕ ਮਜਬੂਤ ਬਣਾਇਆ ਜਾਵੇਗਾ ।

ਬਿਆਨ ਜਾਰੀ ਕਰਦਿਆਂ ਸੰਦੀਪ ਬੰਧੂ ਸਾਬਕਾ ਜੁਆਇੰਟ ਸੈਕਟਰੀ ਆਮ ਆਦਮੀ ਪਾਰਟੀ ਪੰਜਾਬ (ਆਰ ਟੀ ਆਈ ਵਿੰਗ) ਨੇ ਕਿਹਾ ਕਿ ਅਜ ਪਟਿਆਲਾ ਜਿਲ੍ਹਾ ਦੇ ਨਵੇਂ ਸੰਗਠਨ ਨੂੰ ਬਣਾਉਣ ਵਾਸਤੇ ਜਿਲ੍ਹਾ ਪਟਿਆਲਾ ਦੇ ਬੂਥ ਪੱਧਰ ਤਕ ਦੇ ਵਾਲੰਟੀਅਰਜ਼ ਨਾਲ ਸਲਾਹ ਮਸ਼ਵਰਾ ਕਰਨ ਲਈ ਆਮ ਆਦਮੀ ਪਾਰਟੀ ਮਾਲਵਾ ਜੋਨ 3 ਦੇ ਨਵ- ਨਿਯੁਕਤ ਪ੍ਰਧਾਨ ਸ੍ਰ. ਦਲਵੀਰ ਸਿੰਘ ਢਿਲੋਂ ਜੀ ਪਰਭਾਤ ਪਰਵਾਨਾ ਹਾਲ, ਬਰਾਂਦਰੀ ਵਿਖੇ ਪਹੁੰਚੇ । ਇਸ ਮੌਕੇ ਉਹਨਾਂ ਨੇ ਪਟਿਆਲਾ ਜਿਲ੍ਹਾ ਦੇ ਸਾਰੇ ਹਲਕਿਆਂ ਦੇ ਬੂਥ ਪੱਧਰ ਤਕ ਦੇ ਵਾਲੰਟੀਅਰਜ਼ ਨਾਲ ਹਲਕਾ ਵਾਈਜ਼ ਮੀਟਿੰਗ ਕਰਕੇ ਪਟਿਆਲਾ ਜਿਲ੍ਹਾ ਦਾ ਸੰਗਠਨ ਬਣਾਉਣ ਲਈ ਉਹਨਾਂ ਦੇ ਸੁਝਾਵਾਂ ਲਏ ।
ਸੰਦੀਪ ਬੰਧੂ ਨੇ ਕਿਹਾ ਕਿ ਇਸ ਮੌਕੇ ਸਮੂਹ ਇਕੱਠ ਨੂੰ ਸੰਬੋਧਨ ਕਰਦਿਆਂ ਸ੍. ਦਲਵੀਰ ਸਿੰਘ ਢਿਲੋਂ ਜੀ ਨੇ ਕਿਹਾ ਕਿ ਸ੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਮੁਤਾਬਿਕ ਅਤੇ ਭਗਵੰਤ ਮਾਨ ਜੀ ਅਤੇ ਅਮਨ ਅਰੋੜਾ ਜੀ ਦੇ ਨਿਰਦੇਸ਼ਾਂ ਮੁਤਾਬਿਕ ਪਾਰਟੀ ਦੇ ਪੁਰਾਣੇ ਅਤੇ ਮਿਹਨਤੀ ਵਰਕਰਾਂ ਨੂੰ ਜਿਨਾ ਨੇ ਪਾਰਟੀ ਲਈ ਦਿਨ ਰਾਤ ਅਣਥੱਕ ਮਿਹਨਤ ਕੀਤੀ, ਉਹਨਾਂ ਵਿਚੋਂ ਹੀ ਵਾਲੰਟੀਅਰਜ਼ ਚੁਣ ਕੇ ਜਿਲ੍ਹਾ ਪਟਿਆਲਾ ਦੀ ਟੀਮ ਵਿੱਚ ਅਹੁਦੇਦਾਰ ਬਣਾਇਆ ਜਾਵੇਗਾ । ਪਟਿਆਲਾ ਦੇ ਪਾਰਟੀ ਸੰਗਠਨ ਨੂੰ ਹਲਕਾ, ਬਲਾਕ, ਵਾਰਡ ਅਤੇ ਬੂਥ ਪੱਧਰ ਤਕ ਮਜਬੂਤ ਕੀਤਾ ਜਾਵੇਗਾ, ਤਾਂ ਜੋ ਪਾਰਟੀ ਦੇ ਵਾਲੰਟੀਅਰਜ਼ ਪੰਜਾਬ ਦੀ ਕਾਂਗਰਸ ਸਰਕਾਰ ਦੇ ਜਨਹਿਤ ਵਿਰੋਧੀ ਫੈਸਲਿਆਂ ਦਾ ਡਟ ਕੇ ਵਿਰੋਧ ਕਰ ਸਕਣ ਅਤੇ ਸਰਕਾਰ ਦੀਆਂ ਨਾਕਾਮੀਆਂ ਨੂੰ ਪੰਜਾਬ ਦੀ ਜਨਤਾ ਤਕ ਪਹੁੰਚਾ ਸਕਣ ।
ਸੰਦੀਪ ਬੰਧੂ ਨੇ ਕਿਹਾ ਕਿ ਇਸ ਮੌਕੇ ਪਾਰਟੀ ਮੀਟਿੰਗ ਵਿੱਚ ਪੰਜਾਬ ਸੰਗਠਨ ਵਿਚੋਂ ਉਪ-ਪ੍ਰਧਾਨ ਮਾਸਟਰ ਬਲਦੇਵ ਸਿੰਘ ਆਜ਼ਾਦ, ਉਪ-ਪ੍ਰਧਾਨ ਕਰਨਵੀਰ ਸਿੰਘ ਟਿਵਾਣਾ, ਉਪ-ਪ੍ਰਧਾਨ ਹਰੀ ਸਿੰਘ ਟੋਹੜਾ, ਉਪ-ਪ੍ਰਧਾਨ ਡਾਕਟਰ ਬਲਬੀਰ ਸਿੰਘ, ਜਨਰਲ ਸਕੱਤਰ ਬੀਬੀ ਪਲਵਿੰਦਰ ਕੌਰ ਹਰਿਆਉ, ਜਨਰਲ ਸਕੱਤਰ ਜਰਨੈਲ ਸਿੰਘ ਮਨੂੰ ਅਤੇ ਅਨੁਸ਼ਾਸਨ ਕਮੇਟੀ ਦੇ ਮੈਂਬਰ ਕਰਨਲ ਭਲਿੰਦਰ ਸਿੰਘ ਜੀ ਵਿਸ਼ੇਸ਼ ਤੌਰ ਤੇ ਪਹੁੰਚੇ । ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਬੰਧੂ ਅਤੇ ਸਵਿੰਦਰ ਧੰਨਜੇ ਵਲੋਂ ਪੰਜਾਬ ਸੰਗਠਨ ਦੀ ਇਸ ਸਮੂਹ ਲੀਡਰਸ਼ਿਪ ਦਾ ਸਨਮਾਨ ਕੀਤਾ ਗਿਆ ।
ਇਸ ਮੌਕੇ ਦੇਵ ਮਾਨ ਨਾਭਾ, ਬੀਬੀ ਕੁਲਦੀਪ ਕੌਰ ਟੋਹੜਾ ਸਨੌਰ, ਆਸ਼ੂਤੋਸ਼ ਜੋਸ਼ੀ ਰਾਜਪੁਰਾ, ਜਗਤਾਰ ਸਿੰਘ ਰਾਜਲਾ ਸਮਾਣਾ, ਇੰਦਰਜੀਤ ਸੰਧੂ ਸਨੌਰ, ਕੰਦੁਨ ਗੋਗੀਆ, ਸ਼ੁਭਾਸ਼ ਸ਼ਰਮਾ, ਚੇਤਨ ਸਿੰਘ ਜੋੜੇਮਾਜਰਾ, ਕੁਲਦੀਪ ਕੌਰ, ਮੋਹਨਜੀਤ ਕੌਰ ਟਿਵਾਣਾ, ਨੀਨਾ ਮਿੱਤਲ, ਐਸ ਐਸ ਮੁਲਤਾਨੀ, ਗੁਰਪ੍ਰੀਤ ਧਮੌਲੀ, ਗੁਲਾਬ ਸਿੰਘ, ਸੁਰਜੀਤ ਫੌਜੀ, ਅਮਰ ਅਲੀ, ਕਿਰਪਾਲ ਸੈਣੀ, ਸੰਦੀਪ ਸਾਹਨੀ, ਦਲਵਿੰਦਰ ਧੰਜੂ, ਪੰਕਜ ਪੱਪੂ, ਵਰਿਆਮ ਧੂਹੀ, ਪ੍ਰਦੀਪ ਜੋਸ਼ਨ, ਕੁਲਜਿੰਦਰ ਢੀਂਡਸਾ, ਪ੍ਰੀਤਮ ਸਿੰਘ, ਹੇਮ ਰਾਜ ਝਿੱਲ, ਜਸਵਿੰਦਰ ਕੁਮਾਰ, ਅਮਿਤ ਕੁਮਾਰ, ਆਦਿ ਪਾਰਟੀ ਮੈਂਬਰ ਹਾਜ਼ਿਰ ਸਨ ।

Leave a Reply

Your email address will not be published. Required fields are marked *