ਅੰਡਰਬ੍ਰਿਜ ਮਨਜ਼ੂਰ ਕਰਵਾਉਣ ‘ਤੇ ਚੰਦੁਮਾਜਰਾ ਨੂੰ ਸਨਮਾਨਿਤ ਕਰਨਗੇ ਮੇਅਰ ਅਤੇ ਕੌਂਸਲਰ
ਪਟਿਆਲਾ, 23 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਹਲਕਾ ਸਨੌਰ ਦੇ ਤੇਜਤਰਾਰ ਵਿਧਾਇਕ ਹਰਿੰਦਰਪਾਲ ਸਿੰਘ ਚੰਦੁਮਾਜਰਾ ਵਲੋਂ ਅਣਥੱਕ ਮਿਹਨਤ ਕਰਕੇ ਗੁਰਦੁਆਰਾ ਸ੍ਰੀ ਨੌਵੀਂ ਪਾਤਸ਼ਾਹੀ ਬਹਾਦਰਗੜ੍ਹ ਸਾਹਿਬ ਦੇ ਸਾਹਮਣੇ ਜੀਰਕਪੁਰ-ਬਠਿੰਡਾ ਫੋਰ ਲੇਨ ਵਿਚ ਅੰਡਰਬ੍ਰਿਜ ਮਨਜ਼ੂਰ ਕਰਵਾਉਣ ਲਈ ਨਗਰ ਨਿਗਮ ਦੇ ਮੇਅਰ ਅਮਰਿੰਦਰ ਸਿੰਘ ਬਜਾਜ ਅਤੇ ਸਮੁੱਚੇ ਕੌਂਸਲਰ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਸਨਮਾਨਿਤ ਕਰਨਗੇ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੇਅਰ ਅਮਰਿੰਦਰ ਸਿੰਘ ਬਜਾਜ ਨੇ ਦੱਸਿਆ ਕਿ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਮਿਲ ਕੇ ਗੁਰੂ ਘਰ ਦੀਆਂ ਸੰਗਤਾਂ ਦੀ ਸਹੂਲਤ ਲਈ ਜਿਹੜਾ ਅੰਡਰ ਪਾਥ ਮਨਜ਼ੂਰ ਕਰਵਾਇਆ ਗਿਆ ਹੈ, ਉਸ ਲਈ ਨਗਰ ਨਿਗਮ ਪਟਿਆਲਾ ਦੇ ਮੇਅਰ ਅਤੇ ਸਮੁੱਚੇ ਕੌਂਸਲਰ ਉਨ੍ਹਾਂ ਨੂੰ ਸਨਮਾਨਿਤ ਕਰਨਗੇ। ਉਨ੍ਹਾਂ ਦੱਸਿਆ ਕਿ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਨੇ ਗੁਰੂ ਘਰ ਦੇ ਸਾਹਮਣੇ ਅੰਡਰ ਪਾਥ ਬਣਾਉਣ ਲਈ ਕਾਫੀ ਅਣਥੱਕ ਮਿਹਨਤ ਕੀਤੀ ਹੈ ਅਤੇ ਇਹ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਵੀ ਇੰਨੇ ਵੱਡੇ ਚੱਲਦੇ ਪ੍ਰੋਜੈਕਟ ਵਿਚ ਕੇਂਦਰੀ ਟੀਮ ਬੁਲਾ ਕੇ ਬਦਲਾਅ ਕਰਵਾਇਆ ਗਿਆ ਹੋਵੇ। ਇਹ ਸਿਰਫ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਹੀ ਕੀਤਾ ਹੈ।

