ਗਿਆਨਦੀਪ ਮੰਚ ਵੱਲੋਂ ”ਸਾਵਣ ਕਵੀ ਦਰਬਾਰ” ਅਤੇ ਪੁਸਤਕਾਂ ਲੋਕ-ਅਰਪਣ
ਪਟਿਆਲਾ:- 24 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਗਿਆਨਦੀਪ ਮੰਚ ਵੱਲੋਂ ਭਾਸ਼ਾ ਵਿਭਾਗ ਦੇ ਵਿਹੜੇ ‘ਚ ਕਰਵਾਏ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ‘ਸਾਵਣ ਕਵੀ ਦਰਬਾਰ’ ਅਤੇ ਡਾ. ਧਰਮ ਕੰਮੇਆਣਾ ਦੀਆਂ ਦੋ ਪੁਸਤਕਾਂ ਨੂੰ ਲੋਕ-ਅਰਪਣ ਕੀਤਾ ਗਿਆ। ਦੋਹਵੇਂ ਨਾਵਲਾਂ ਬਾਰੇ ਰਸਮੀ ਜਾਣ ਪਛਾਣ ਕਰਾਉਂਦਿਆਂ ਬਲਬੀਰ ਜਲਾਲਾਬਾਦੀ ਨੇ ਕਿਹਾ ਕਿ ਡਾ. ਕੰਮੇਆਣਾ ਨੇ ਸਾਹਿਤ ਦੀ ਲਗਭਗ ਹਰ ਵਿਧਾ ਤੇ ਕੰਮ ਕੀਤਾ ਹੈ।
ਨਾਵਲ ‘ਸ਼ਹਿਰ ਵੱਲ ਜਾਂਦੀ ਸੜਕ’ ਬਾਰੇ ਬੋਲਦਿਆਂ ਡਾ. ਅਰਵਿੰਦਰ ਕੌਰ ਕਾਕੜਾ ਨੇ ਕਿਹਾ ਕਿ ਨਾਵਲ ਵਿੱਚ ਲੇਖਕ ਨੇ ਪਿੰਡਾਂ ਦੇ ਟੁੱਟ ਰਹੇ ਅਕਸ ਅਤੇ ਲੋਕਾਂ ਦੇ ਹਿਜਰਤ ਕਰਕੇ ਸ਼ਹਿਰਾਂ ਵੱਲ ਜਾਣ ਦੀਆਂ ਮਜਬੂਰੀਆਂ ਦਾ ਬਿਰਤਾਂਤ ਸਿਰਜਿਆ ਹੈ। ਬਾਲ ਨਾਵਲ ‘ਭੋਲੂ’ ਬਾਰੇ ਬੋਲਦਿਆਂ ਧਰਮ ਕੰਮੇਆਣਾ ਦਾ ਕਥਨ ਸੀ ਕਿ ਨਾਵਲ ਵਿੱਚ ਕੁੱਤੇ ਦੀ ਇਨਸਾਨ ਪ੍ਰਤੀ ਵਫਾਦਾਰੀ ਅਤੇ ਮਨੁੱਖੀ ਸਾਂਝ ਦੇ ਯਥਾਰਥ ਨੂੰ ਪੇਸ਼ ਕਰਨ ਦਾ ਯਤਨ ਕੀਤਾ ਹੈ। ਪ੍ਰਧਾਨਗੀ ਭਾਸ਼ਨ ‘ਚ ਬੋਲਦਿਆਂ ਡਾ. ਜੀ.ਐਸ. ਆਨੰਦ ਨੇ ਕਿਹਾ ਕਿ ਧਰਮ ਕੰਮੇਆਣਾ ਨੇ ਆਪਣੇ ਨਾਵਲਾਂ ਵਿੱਚ ਸਮਾਜਿਕ ਧਰਾਤਲ ਤੇ ਖੰਡਿਤ ਹੋ ਰਹੇ ਰਿਸ਼ਤਿਆਂ ਨੂੰ ਬਾਖੂਬੀ ਛੋਹਿਆ ਹੈ। ਚਰਚਾ ‘ਚ ਡਾ. ਹਰਬੰਸ ਧਿਮਾਨ ਅਤੇ ਕੁਲਵੰਤ ਨਾਰੀਕੇ ਅਤੇ ਰਾਮ ਸਿੰਘ ਬੰਗ ਨੇ ਵੀ ਵਿਚਾਰ ਰੱਖੇ। ਸਾਵਣ ਤਹਿਤ ਹੋਏ ਕਵੀ ਦਰਬਾਰ ਵਿੱਚ ਚਰਚਿਤ ਸ਼ਾਇਰਾਂ ‘ਚ ਡਾ. ਹਰਜੀਤ ਸਿੰਘ ਸੱਧਰ, ਸੰਤ ਸਿੰਘ ਸੋਹਲ ਇੰਜੀ: ਪ੍ਰਵਿੰਦਰ ਸ਼ੋਖ, ਨਵੀਨ ਕਮਲ ਭਾਰਤੀ, ਅੰਮ੍ਰਿਤਪਾਲ ਸਿੰਘ ਸ਼ੈਦਾ, ਹਰੀ ਦੱਤ ਹਬੀਬ, ਯੋਗਰਾਜ ਪ੍ਰਭਾਕਰ, ਪ੍ਰੋ. ਸੁਭਾਸ਼ ਸ਼ਰਮਾ, ਕੈਪ. ਚਮਕੌਰ ਸਿੰਘ ਚਹਿਲ, ਸ਼ੁਭਾਸ਼ ਮਲਕ, ਰਵੇਲ ਸਿੰਘ ਭਿੰਡਰ, ਯੂ.ਐਸ. ਆਤਿਸ਼, ਸ਼ਾਇਰ ਭਾਸ਼ੋ, ਗੁਰਪ੍ਰੀਤ ਢਿੱਲੋਂ, ਮਨੂੰ ਵੈਸ਼, ਜੀ.ਐਸ.ਮੀਤ, ਜਸਵਿੰਦਰ ਖਾਹਰਾ, ਅਵਤਾਰਜੀਤ, ਗੁਰਚਰਨ ਕੌਰ, ਅਤਿੰਦਰਪਾਲ ਸਿੰਘ, ਕੰਵਲਜੀਤ ਕੌਰ, ਅੰਗਰੇਜ ਕਲੇਰ, ਬ.ਸ.ਗੁਰਮ, ਹਰਬੰਸ ਮਾਣਕਪੁਰੀ, ਅਮਨ ਘਨੌਰ, ਮਨਜਿੰਦਰ ਸਿੰਘ, ਡਾ. ਰਵੀ ਭੂਸ਼ਣ ਸਮੇਤ ਕ੍ਰਿਸ਼ਨ ਧੀਮਾਨ, ਗੁਰਵਿੰਦਰ ਕੌਰ, ਰਵਿੰਦਰ ਭਾਂਖਰ, ਜੱਗੀ ਹਮੀਰਗੜ੍ਹ, ਭਗਤ ਸਿੰਘ ਮਾਣੂਖੇੜੀ, ਨਾਹਰ ਸਿੰਘ, ਯਸ਼ਪਾਲ ਬੇਦੀ, ਜਗਦੀਸ਼ ਜੱਗੀ, ਦੀਦਾਰ ਖਾਨ, ਸੰਜੀਵ ਸ਼ਰਮਾ, ਸਰਵਣ ਕੁਮਾਰ ਵਰਮਾ, ਸਰਦੂਲ ਸਿੰਘ ਭੱਲਾ, ਬਸ਼ੀਰ ਸਾਏਮਾਨੀ, ਹਰਸ਼ ਕੁਮਾਰ ਹਰਸ਼, ਲਛਮਣ ਸਿੰਘ ਤਰੋੜਾ, ਜਗਮੋਹਨ ਸਿੰਘ, ਚਰਨ ਸਿੰਘ ਬੰਬੀਹਾਭਾਈ, ਨਰਿੰਦਰ ਜੀਤ ਸਿੰਘ ਸੋਮਾ, ਸ਼ਾਮ ਸਿੰਘ ਪ੍ਰੇਮ, ਜਸਵਿੰਦਰ ਸਿੰਘ ਬਰਸਟ ਨੇ ਆਪਣੀ ਹਾਜਰੀ ਲਗਵਾਈ ਅਤੇ ਮੰਚ ਸੰਚਾਲਣ ਬਲਬੀਰ ਜਲਾਲਾਬਾਦੀ ਨੇ ਬਾਖੂਬੀ ਨਿਭਾਇਆ।

