ਪਟਿਆਲਾ

ਅਕਾਲੀ ਦਲ ਦੀ ਸੂਚੀ ‘ਚ ਅੰਸ਼ਕ ਤਬਦੀਲੀ, ਦੋ ਦਾ ਐਲਾਨ ਰੋਕਿਆ

ਪਟਿਆਲਾ, 4 ਦਸੰਬਰ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਵੱਲੋਂ ਪਟਿਆਲਾ ਨਗਰ ਨਿਗਮ ਦੀਆਂ ਚੋਣਾਂ ਵਾਸਤੇ ਅੱਜ ਜਾਰੀ ਕੀਤੀ ਗਈ ਸੂਚੀ ਵਿਚ ਚਾਰ ਟਿਕਟਾਂ ਵਿਚ ਤਬਦੀਲੀ ਕੀਤੀ ਗਈ ਹੈ ਜਦਕਿ ਦੋ ਟਿਕਟਾਂ ਅਗਲੇ ਹੁਕਮਾਂ ਤੱਕ ਰੋਕੀਆਂ ਗਈਆਂ ਹਨ।

ਇਹ ਜਾਣਕਾਰੀ ਦਿੰਦਿਆਂ ਇਥੇ ਜਾਰੀ ਕੀਤੇ ਗਏ ਇਕ ਬਿਆਨ ਵਿਚ ਦੱਸਿਆ ਗਿਆ ਕਿ ਵਾਰਡ ਨੰ.2 ਤੋਂ ਸ੍ਰ ਅਜੀਤ ਸਿੰਘ ਅਤੇ ਵਾਰਡ ਨੰ. 4 ਤੋਂ ਸ੍ਰੀ ਹਰਵਿੰਦਰ ਸਿੰਘ ਬੱਬੂ ਪਾਰਟੀ ਦੇ ਉਮੀਦਵਾਰ ਹੋਣਗੇ ਜਦਕਿ ਪਹਿਲਾਂ ਕੀਤੀ ਘੋਸ਼ਣਾ ਵਿਚ ਵਾਰਡ ਨੰ. 26 ਤੋਂ ਸਾਰਦਾ ਦੇਵੀ ਪਤਨੀ ਸ੍ਰੀ ਅਰਜਨ ਸਿੰਘ ਹੁਣ ਵਾਰਡ ਨੰ. 51 ਤੋਂ ਪਾਰਟੀ ਉਮੀਦਵਾਰ ਹੋਣਗੇ ਜਦਕਿ 51 ਨੰਬਰ ਤੋਂ ਪਹਿਲਾਂ ਕੀਤੀ ਘੋਸ਼ਣਾ ਦੇ ਉਮੀਦਵਾਰ ਸ੍ਰੀਮਤੀ ਨਿਰਮਲਾ ਦੇਵੀ ਵਾਰਡ ਨੰ. 26 ਤੋਂ ਪਾਰਟੀ ਉਮੀਦਵਾਰ ਹੋਣਗੇ। ਇਸ ਤੋਂ ਇਲਾਵਾ ਵਾਰਡ ਨੰ. 23 ਅਤੇ 25 ਦੇ ਉਮੀਦਵਾਰਾਂ ਬਾਰੇ ਪਹਿਲਾਂ ਕੀਤੇ ਐਲਾਨ ਅਗਲੇ ਹੁਕਮਾਂ ਤੱਕ ਰੋਕੇ ਮੰਨੇ ਜਾਣਗੇ। ਇਹ ਤਬਦੀਲੀ ਪਾਰਟੀ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਅਨੁਸਾਰ ਕੀਤੀ ਗਈ ਹੈ।

Leave a Reply

Your email address will not be published. Required fields are marked *