ਪਟਿਆਲਾ

ਕਰਮਜੀਤ ਕਰਮਾ ਬਣੇ ਜਿਲ੍ਹਾ ਪ੍ਰਧਾਨ

ਪਟਿਆਲਾ, 28 ਜੁਲਾਈ (ਮਧੂਸਾਰ ਬਿਊਰੋ) ਮਿੰਨੀ ਸਕੱਤਰੇਤ ਪਟਿਆਲਾ ਵਿਖੇ ਅੱਜ ਹੋਏ ਵਿਸ਼ੇਸ਼ ਇਕੱਠ ਦੌਰਾਨ ਡਿਪਟੀ ਕਮਿਸ਼ਨਰ ਦਫਤਰ ਪਟਿਆਲਾ ਫੌਰਥ ਕਲਾਸ ਇੰਪਲਾਇਜ਼ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਵੱਜੋ ਸ੍ਰੀ ਕਰਮਜੀਤ ਸਿੰਘ ਕਰਮਾ ਨੂੰ ਨਿਯੁਕਤ ਕੀਤਾ ਗਿਆ।

ਇਸ ਮੌਕੇ ‘ਤੇ ਦਰਜਾ ਚਾਰ ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਦਰ ਨ ਸਿੰਘ ਲੁਬਾਣਾ, ਮੋਹਨ ਸਿੰਘ ਨੇਗੀ, ਸ. ਨੌਲੱਖਾ, ਸੰਜੀਵ ਕੁਮਾਰ, ਸੋਹਣ ਲਾਲ ਸ਼ਰਮਾ, ਗੁਰਸ਼ਰਨ ਸਿੰਘ, ਅਨੀਤਾ ਰਾਣੀ, ਬਲਜੀਤ ਕੌਰ, ਰਮੇਸ਼ ਕੁਮਾਰ ਅਤੇ ਹੋਰ ਕਰਮਚਾਰੀ ਆਗੂ ਮੌਜੂਦ ਸਨ। ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਇੰਪਲਾਇਜ਼ ਯੂਨੀਅਨ ਨੇ ਜਿਲ੍ਹਾ ਪ੍ਰਧਾਨ ਬਣਨ ‘ਤੇ ਕਰਮਜੀਤ ਕਰਮਾ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਤੋਂ ਪਹਿਲਾਂ ਮਿੰਨੀ ਸਕੱਤਰੇਤ ਪਟਿਆਲਾ ਵਿਖੇ ਯੂਨੀਅਨ ਦੇ ਸਾਬਕਾ ਪ੍ਰਧਾਨ ਰਮੇਸ਼ ਕੁਮਾਰ ਨੂੰ ਰਿਟਾਇਰਮੈਂਟ ਪਾਰਟੀ ਦਿੱਤੀ ਗਈ।

Leave a Reply

Your email address will not be published. Required fields are marked *