ਪੰਜਾਬਪਟਿਆਲਾ

ਦਿੱਲੀ ਕਿਸਾਨ ਧਰਨੇ ਤੋਂ ਪਰਤ ਰਹੇ ਪਟਿਆਲਾ ਦੇ ਦੋ ਕਿਸਾਨਾਂ ਦੀ ਮੌਤ

9 ਦੇ ਕਰੀਬ ਕਿਸਾਨ ਵੱਖ ਵੱਖ ਹਸਪਤਾਲਾਂ ‘ਚ ਜੇਰੇ ਇਲਾਜ
ਪਟਿਆਲਾ 15 ਦਸੰਬਰ (ਰਮਨਦੀਪ/ਮਧੂਸਾਰ ਬਿਊਰੋ) ਸਿੰਘੂ ਬਾਰਡਰ ਦਿੱਲੀ ਧਰਨੇ ਤੋਂ ਵਾਪਸ ਪਰਤ ਰਹੇ ਪਟਿਆਲਾ ਨੇੜਲੇ ਪਿੰਡ ਸਫੇੜਾ ਦੇ ਦੋ ਕਿਸਾਨਾਂ ਦੀ ਭਿਆਨਕ ਸੜਕ ਹਾਦਸੇ ਵਿਚ ਮੌਤ ਹੋਣ ਅਤੇ 8 ਕਿਸਾਨ ਜਖਮੀ ਹੋਣ ਦਾ ਸਮਾਚਾਰ ਮਿਲਿਆ। ਇਹ ਹਾਦਸਾ ਬੀਤੀ ਦੇਰ ਰਾਤ ਕਰਨਾਲ ਦੇ ਤਰਾਵੜੀ ਫਲਾਈਓਵਰ ਵਿਖੇ ਵਾਪਿਰਆ। ਇਹ ਕਿਸਾਨ ਦਿੱਲੀ ਧਰਨੇ ਵਿਚ ਸ਼ਾਮਲ ਹੋ ਕੇ ਵਾਪਸ ਆਪਣੇ ਪਿੰਡ ਸਫੇੜਾ ਆ ਰਹੇ ਸੀ।ਇਸ ਦੌਰਾਨ ਇੱਕ ਟਰੱਕ ਨੇ ਟਰੈਕਟਰ ਟਰਾਲੀ ਨੂੰ ਪਿਛੋਂ ਦੀ ਟੱਕਰ ਮਾਰ ਦਿੱਤੀ।ਇਸ ਹਾਦਸੇ ‘ਚ ਦੋਨਾਂ ਕਿਸਾਨਾਂ ਦੀ ਮੌਤ ਹੋ ਗਈ ਜਦਕਿ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੈ।ਉਧਰ ਕਰਨਾਲ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਹਾਦਸਾ ਦੇਰ ਰਾਤ ਕਰੀਬ 130 ਵਜੇ ਵਾਪਰਿਆ।ਹਾਦਸੇ ਤੋਂ ਬਅਦ ਜ਼ਖਮੀਆਂ ਨੂੰ ਕਰਨਾਲ ਦੇ ਟਰੌਮਾ ਸੈਂਟਰ ਵਿਚ ਭਰਤੀ ਕਰਵਾਇਆ ਗਿਆ, ਜਿਨਾ ਨੂੰ ਬਾਅਦ ਵਿਚ ਪਟਿਆਲਾ ਦੇ ਰਾਜਿਦਰਾ ਅਤੇ ਅਮਰ ਹਸਪਤਾਲ ਵਿਚ ਭੇਜ ਦਿੱਤਾ ਗਿਆ। ਮ੍ਰਿਤਕਾ ਦੀ ਪਛਾਣ ਪਿੰਡ ਸਫੇੜਾ ਦੇ 24 ਸਾਲਾ ਗੁਰਪ੍ਰੀਤ ਤੇ 64 ਸਾਲਾ ਲਾਭ ਸਿੰਘ ਵਜੋਂ ਹੋਈ ਹੈ।ਗੁਰਪ੍ਰੀਤ ਸਿੰਘ ਆਪਣੇ ਮਾਂ ਬਾਪ ਦਾ ਇਕਲੌਤਾ ਬੇਟਾ ਸੀ।

ਜਾਣਕਾਰੀ ਮੁਤਾਬਿਕ ਪਿੰਡ ਸਫੇੜਾ ਦੇ ਕਿਸਾਨ ਦਿੱਲੀ ਧਰਨੇ ਤੋਂਂ ਵਾਪਸ ਆਉਣ ਲਈ ਦੇਰ ਸ਼ਾਮ ਸਿੰਗੂ ਬਾਰਡਰ ਤੋਂ ਆਪਣੇ ਟਰੈਕਟਰ ਟਰਾਲੀ ਵਿਚ ਤੁਰੇ ਸਨ। ਜਦੋਂ ਦੇਰ ਰਾਤ ਇਹ ਹਰਿਆਣਾ ਦੇ ਤਰਾਵੜੀ ਨੇੜੇ ਜੀ. ਟੀ. ਰੋਡ ‘ਤੇ ਪੁੱਜੇ ਤਾਂ ਅਚਾਨਕ ਇਕ ਟਰੱਕ ਨੇ ਟਰੈਕਟਰ-ਟਰਾਲੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।ਟੱਕਰ ਤੋਂ ਬਾਅਦ ਟਰੈਕਟਰ-ਟਰਾਲੀ ਪਲਟ ਗਈ।ਜਿਸ ਵਿਚ ਕਿਸਾਨ ਲਾਭ ਸਿੰਘ ਤੇ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ ਅਤੇ 8 ਕਿਸਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ‘ਚੋਂ ਇਕ ਦੀ ਹਾਲਤ ਵਧੇਰੇ ਨਾਜ਼ੁਕ ਬਣੀ ਹੋਈ ਹੈ।ਉਸ ਨੂੰ ਇਲਾਜ ਲਈ ਪਟਿਆਲਾ ਦੇ ਅਮਰ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ।ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਸੜਕ ਹਾਦਸੇ ਦਾ ਕਾਰਨ ਧੁੰਦ ਹੋ ਸਕਦਾ ਹੈ। ਹਾਦਸੇ ਵਿਚ ਜਖਮੀਆ ਦੀ ਪਹਿਚਾਣ ਚਰਨਜੀਤ ਸਿੰਘ 60 ਸਾਲ, ਸੁਖਵਿੰਦਰ ਸਿੰਘ 50 ਸਾਲ, ਹਰਵਿੰਦਰ ਸਿੰਘ 45 ਸਾਲ, ਹਰਦੇਵ ਸਿੰਘ 55 ਸਾਲ, ਮਲਕੀਤ ਸਿੰਘ 59 ਸਾਲ, ਗੁਰਵਿੰਦਰ ਸਿੰਘ 35 ਸਾਲ, ਨਰਿੰਦਰ ਸਿੰਘ 35 ਸਾਲ ਅਤੇ ਹਰਦੇਵ ਸਿੰਘ 39 ਸਾਲ ਸਾਮਿਲ ਹਨ।

Leave a Reply

Your email address will not be published. Required fields are marked *