ਪਟਿਆਲਾ

ਪੰਜਾਬ ਖੇਡ ਵਿਭਾਗ ਵਲੋ ਲੀਗ ਮੁਕਾਬਲੇ ਕਰਵਾਏ : ਉਪਕਾਰ ਸਿੰਘ ਵਿਰਕ

ਪਟਿਆਲਾ 30 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਪੋਲੋ ਗਰਾਊਡ ਵਿੱਚ ਪੰਜਾਬ ਖੇਡ ਵਿਭਾਗ ਦੇ ਦਿਸ਼ਾ ਨਿਰਦੇਸ਼ ਅਨੁਸਾਰ ਲੀਗ ਮੁਕਾਬਲੇ ਕਰਵਾਏ ਗਏ/ ਇਨਾ ਮੁਕਾਬਲਿਆ ਵਿੱਚ ਐਥਲੈਟਿਕਸ ,ਬਾਸਕਟਬਾਲ,ਮੁੱਕੇਬਾਜੀ,ਫੁੱਟਬਾਲ ਆਦਿ ਕੁੱਲ 11 ਖੇਡਾਂ ਦੇ ਮੁਕਾਬਲੇ ਕਰਵਾਏ ਗਏ।

ਮੁਕਾਬਲਿਆਂ ਵਿੱਚ ਸਕੂਲਾਂ,ਕਲੱਬਾਂ ਦੀਆ ਟੀਮਾਂ ਨੇ ਭਾਗ ਲਿਆ। ਇਸ ਲੀਗ ਵਿੱਚ ਅੰਡਰ 17 ਲੜਕੇ ਅਤੇ ਲੜਕੀਆਂ ਨੇ ਇਨਾ ਮੁਕਾਬਲਿਆਂ ਵਿੱਚ ਭਾਗ ਲਿਆ। ਇਸ ਲੀਗ ਬਾਰੇ ਦੱਸਦਿਆਂ ਜਿਲਾ ਖੇਡ ਅਫਸਰ ਉਪਕਾਰ ਸਿੰਘ ਵਿਰਕ ਨੇ ਕਿਹਾ ਕਿ ਇਸ ਲੀਗ ਨਾਲ ਜਿੱਥੇ ਖਿਡਾਰੀਆ ਨੂੰ ਕੰਪੀਟੀਸ਼ਨ ਖੇਡਣ ਦਾ ਮੌਕਾ ਮਿਲੇਗਾ ਉੱਥੇ ਅਉਣ ਵਾਲੇ ਰਾਸ਼ਟਰੀ ਪੱਧਰ ਦੇ ਕੰਪੀਟੀਸ਼ਨਾਂ ਵਿੱਚ ਖਿਡਾਰੀਆਂ ਚੰਗਾ ਪ੍ਰਦਾਰਸ਼ਨ ਕਰ ਸਕਣਗੇ।
ਮੁਕਾਬਲਿਆਂ ਵਿੱਚ ਅੰਡਰ 17 ਲੜਕੇ ਅਤੇ ਲੜਕੀਆਂ ਐਥਲੈਟਿਕਸ 200ਮੀਟਰ ਵਿੱਚ ਰੋਹਿਤ ਨੇ ਸੋਨ,ਗੁਰਜੀਤ ਸਿੰਘ ਨੇ ਚਾਂਦੀ ਤੇ ਰਘੁਵੀਰ ਸਿੰਘ ਨੇ ਕਾਂਸੇ ਦਾ ਤਗਮਾ ਜਿੱਤਿਆ । 800 ਮੀਟਰ ਗਗਨਪ੍ਰੀਤ ਕੌਰ ਨੇ ਸੋਨ,ਮਨੇÂਆ ਨੇ ਚਾਂਦੀ ਤੇ ਮਨਪ੍ਰੀਤ ਕੌਰ ਕਾਂਸੇ ਦਾ ਤਗਮਾ ਜਿੱਤਿਆ । ਮੁੱਕੇਬਾਜੀ ਲੜਕਿਆਂ ਦੇ ਮੁਕਾਬਲਿਆਂ ਵਿੱਚ 42 ਤੋ 44 ਕਿਲੋਗ੍ਰਾਮ ਭਾਰ ਵਰਗ ਦੇ ਅਜੈ ਕੁਮਾਰ ਨੇ ਸੋਨ ਤਗਮਾ ,44 ਤੋ 46 ਕਿਲੋਗ੍ਰਾਮ ਭਾਰ ਵਰਗ ਵਿੱਚ ਬਲਜਿੰਦਰ ਨੇ ਸੋਨ ਤਗਮਾ ਜਿੱਤਿਆ। ਮੁੱਕੇਬਾਜੀ ਲੜਕੀਆ ਦੇ ਮੁਕਾਬਲਿਆਂ ਵਿੱਚ 46 ਤੋ 48 ਕਿਲੋਗ੍ਰਾਮ ਭਾਰ ਵਰਗ ਵਿੱਚ ਰਜਨੀਸ਼ ਨੇ ਸੋਨ ਤਗਮਾ, 50ਤੋ 52 ਕਿਲੋਗ੍ਰਾਮ ਭਾਰ ਵਿੱਚ ਖੁਸ਼ੀ ਨੇ ਸੋਨ ਤਗਮਾ ਜਿੱਤਿਆ । ਇਸ ਮੌਕੇ ਭਾਰਤੀ ਫੁੱਟਬਾਲ ਟੀਮ ਅੰਡਰ 23 ਦੇ ਖਿਡਾਰੀ ਦਵਿੰਦਰ ਸਿੰਘ ਨੂੰ ਖੇਡ ਕਿੱਟ ਦੇ ਕੇ ਸਨਮਾਨ ਕੀਤਾ ਗਿਆ। ਦਵਿੰਦਰ ਸਿੰਘ ਨੇ ਸਿੰਘਾਪੁਰ ਤੇ ਕਤਰ ਵਿੱਚ ਭਾਰਤੀ ਫੁੱਟਬਾਲ ਟੀਮ ਦੀ ਪ੍ਰਤੀਨਿਧਤਾ ਕੀਤੀ। ਇਸ ਮੌਕੇ ਕੋਚ ਰਕੇਸ਼, ਕੋਚ ਸੁਨੀਲ, ਕੋਚ ਬਲਬੀਰ ਚੰਦ, ਕੋਚ ਗੁਰਵਿੰਦਰ ਸਿੰਘ ਤੇ ਹੋਰ ਕੋਚ ਤੇ ਖਿਡਾਰੀ ਹਾਜਰ ਸਨ।

Leave a Reply

Your email address will not be published. Required fields are marked *