ਪਟਿਆਲਾ

ਸੇਵਾਵਾਂ ਰੈਗੂਲਰ ਹੋਣ ‘ਤੇ ਕਰਮਚਾਰੀਆਂ ਵੱਲੋਂ ਪ੍ਰੋ. ਬਡੂੰਗਰ ਨਾਲ ਖੁਸ਼ੀ ਸਾਂਝੀ

ਪਟਿਆਲਾ 30 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਬਾਬਾ ਬੰਦਾ ਸਿੰਘ ਬਹਾਦਰ ਇੰਜੀ. ਕਾਲਜ ਫਤਹਿਗੜ੍ਹ ਸਾਹਿਬ ਦੇ ਕਰਮਚਾਰੀਆਂ ਦੇ ਵਫ਼ਦ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਮਿਲਕੇ ਖੁਸ਼ੀ ਸਾਂਝੀ ਕੀਤੀ।

ਵਫ਼ਦ ਨੇ ਪ੍ਰੋ. ਬਡੂੰਗਰ ਨਾਲ ਮੁਲਾਕਾਤ ਕਰਕੇ ਸੇਵਾਵਾਂ ਰੈਗੂਲਰ ਕੀਤੇ ਜਾਣ ਦਾ ਧੰਨਵਾਦ ਕੀਤਾ ਅਤੇ ਹੋਰ ਮੰਗਾਂ ਵੀ ਧਿਆਨ ਹਿੱਤ ਕੀਤੀਆਂ। ਕਰਮਚਾਰੀਆਂ ਨੇ ਪ੍ਰੋ. ਬਡੂੰਗਰ ਨੂੰ ਦੱਸਿਆ ਕਿ ਪਿਛਲੇ 7-8 ਸਾਲਾਂ ਤੋਂ ਆਪਣੀਆਂ ਸੇਵਾਵਾਂ ਕੰਟਰੈਕਟਰ ਪੱਧਰ ‘ਤੇ ਨਿਭਾਅ ਰਹੇ ਸਨ, ਜਿਨ੍ਹਾਂ ਦੀ ਲੰਮੇ ਚਿਰ ਤੋਂ ਜਲਦ ਆ ਰਹੀ ਮੰਗ ਪ੍ਰਵਾਨ ਹੋ ਗਈ ਹੈ। ਸਮੂਹ ਕਰਮਚਾਰੀਆਂ ਨੇ ਪ੍ਰੋ. ਬਡੂੰਗਰ ਨੂੰ ਮਿਲਕੇ ਧੰਨਵਾਦ ਕਰਦਿਆਂ ਕਿਹਾ ਕਿ ਟਰੱਸਟ ਦੀ ਪਹਿਲੀ ਮੀਟਿੰਗ ‘ਚ ਸਾਡੀਆਂ ਸੇਵਾਵਾਂ ਰੈਗੂਲਰ ਕਰ ਦਿੱਤੀਆਂ, ਜਿਸ ਦਾ ਕਰਮਚਾਰੀ ਤਹਿ ਦਿਲੋਂ ਰਿਣੀ ਹਨ।
ਮੁਲਾਕਾਤ ਦੌਰਾਨ ਪ੍ਰੋ. ਬਡੂੰਗਰ ਨੇ ਕਿਹਾ ਕਿ ਚੰਗੀਆਂ ਅਤੇ ਬੇਹਤਰ ਸੇਵਾਵਾਂ ਦੇਣ ਵਾਲੇ ਕਰਮਚਾਰੀਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਮੇਂ-ਸਮੇਂ ਉਤਸ਼ਾਹਤ ਕਰਨ ਦੇ ਨਾਲ-ਨਾਲ ਸਨਮਾਨ ਵੀ ਕੀਤਾ ਜਾਂਦਾ ਹੈ। ਪ੍ਰੋ. ਬਡੂੰਗਰ ਨੇ ਕਰਮਚਾਰੀਆਂ ਨੂੰ ਕਿਹਾ ਕਿ ਸ਼੍ਰੋਮਣੀ ਕਮੇਟੀ ਸੰਸਥਾ ਦਾ ਮਾਣ-ਸਤਿਕਾਰ ਹੋਰ ਉਚਾ ਬਣਾਉਣ ਲਈ ਮੁਲਾਜ਼ਮ ਆਪਣੇ ਆਚਾਰ-ਵਿਹਾਰ ਨਾਲ ਆਪਣੀ ਕਾਰਜਸ਼ੈਲੀ ਨੂੰ ਵਧੀਆ ਅਤੇ ਪ੍ਰਭਾਵਸ਼ਾਲੀ ਬਣਾਉਣ ‘ਚ ਅਹਿਮ ਯੋਗਦਾਨ ਪਾਉਣ।
ਇਸ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰ ਕਾਲਜ ਦੇ ਕਰਮਚਾਰੀਆਂ ਨੇ ਵਧੀਕ ਸਕੱਤਰ ਡਾ. ਪਰਮਜੀਤ ਸਿੰਘ ਸਰੋਆ ਨਾਲ ਵੀ ਸੇਵਾਵਾਂ ਰੈਗੂਲਰ ਕੀਤੇ ਜਾਣ ਦੀ ਖੁਸ਼ੀ ਸਾਂਝੀ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਪ੍ਰੇਰਨਾ ਤੇ ਸਹਿਯੋਗ ਸਦਕਾ ਉਨ੍ਹਾਂ ਨੂੰ ਸਫਲਤਾ ਮਿਲੀ ਹੈ।

Leave a Reply

Your email address will not be published. Required fields are marked *