ਸ਼ਹਿਰ ਦੇ ਨੀਵੇਂ ਇਲਾਕਿਆਂ ‘ਚੋਂ ਬਰਸਾਤੀ ਪਾਣੀ ਕੱਢਣ ਦੇ ਕੰਮ ਦਾ ਡਿਪਟੀ ਕਮਿਸ਼ਨਰ ਵੱਲੋਂ ਜਾਇਜ਼ਾ
ਸ਼ਹਿਰ ਨੂੰ 4 ਸੈਕਟਰਾਂ ਵਿੱਚ ਵੰਡਿਆ-2 ਇੰਜਨੀਅਰ, 4 ਜੇ.ਈ. ਤੇ 172 ਸੀਵਰਮੈਨ ਤਾਇਨਾਤ
ਪਲਾਸਟਿਕ ਦੇ ਲਿਫ਼ਾਫ਼ੇ ਤੇ ਥਰਮੋਕੋਲ ਖੁਲ੍ਹੇ ‘ਚ ਨਾ ਸੁੱਟਣ ਦੀ ਅਪੀਲ
ਪਟਿਆਲਾ 2 ਅਗਸਤ (ਮਧੂਸਾਰ ਬਿਊਰੋ)
ਲਗਾਤਾਰ ਤੇਜ ਮੀਂਹ ਪੈਣ ਕਾਰਨ ਪਟਿਆਲਾ ਸ਼ਹਿਰ ਵਿੱਚ ਨੀਵੇਂ ਇਲਾਕਿਆਂ ਵਿੱਚ ਪਾਣੀ ਦੀ ਨਿਕਾਸੀ ਲਈ ਨਗਰ ਨਿਗਮ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਹਨਾਂ ਇਲਾਕਿਆਂ ਨੂੰ ਸੈਕਟਰਾਂ ਵਿੱਚ ਵੰਡ ਕੇ ਨਗਰ ਨਿਗਮ ਦੀਆਂ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ। ਨਿਗਮ ਵੱਲੋਂ ਪਾਣੀ ਕੱਢਣ ਵਾਲੇ ਇੰਜਣਾਂ ਦੀ ਮੱਦਦ ਨਾਲ ਨੀਵੇਂ ਇਲਾਕਿਆਂ ਵਿੱਚ ਖੜ੍ਹੇ ਪਾਣੀ ਨੂੰ ਤੁਰੰਤ ਕੱÎਢਿਆ ਗਿਆ।
ਇਹਨਾਂ ਸਾਰੇ ਪ੍ਰਬੰਧਾਂ ਦਾ ਨਿਰੀਖਣ ਕਰਨ ਲਈ ਅੱਜ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਨਗਰ ਨਿਗਮ ਦੇ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਖਹਿਰਾ ਨਾਲ ਸ਼ਹਿਰ ਦੇ ਉਹਨਾਂ ਖੇਤਰਾਂ ਦਾ ਦੌਰਾ ਕੀਤਾ ਜਿੱਥੇ ਜਿਆਦਾ ਬਰਸਾਤ ਹੋਣ ਕਾਰਨ ਪਾਣੀ ਖੜ੍ਹ ਜਾਂਦਾ ਹੈ। ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਵੱਲੋਂ ਇਹ ਕੰਮ ਕਰਨ ਲਈ ਤਾਇਨਾਤ ਕੀਤੀਆਂ ਟੀਮਾਂ ਨੂੰ ਹਦਾਇਤ ਕੀਤੀ ਕਿ ਅਜਿਹੇ ਹਾਲਾਤ ਪੈਦਾ ਹੋਣ ਦੀ ਸਥਿਤੀ ਵਿੱਚ ਤੁਰੰਤ ਤਕਨੀਕੀ ਸਾਧਨਾਂ ਦੀ ਮੱਦਦ ਨਾਲ ਨੀਵੇਂ ਇਲਾਕਿਆਂ ਵਿੱਚੋਂ ਪਾਣੀ ਕੱਢਿਆ ਜਾਵੇ। ਡਿਪਟੀ ਕਮਿਸ਼ਨਰ ਨੇ ਅੱਜ ਬਹੇੜਾ ਰੋਡ, ਧੋਬ ਘਾਟ, ਨਾਭਾ ਗੇਟ, ਭਾਸ਼ਾ ਵਿਭਾਗ ਤੋਂ ਨਾਭਾ ਗੇਟ ਨੂੰ ਜਾਂਦੀ ਸੜਕ ਦਾ ਦੌਰਾ ਕਰਕੇ ਉੱਥੇ ਕੱਢੇ ਜਾ ਰਹੇ ਬਰਸਾਤੀ ਪਾਣੀ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਅਤੇ ਸੀਵਰੇਜ ਦੇ ਬੰਦ ਹੋਣ ਦਾ ਕਾਰਨ ਬਣਦੇ ਪਲਾਸਟਿਕ ਤੇ ਥਰਮੋਕੋਲ ਵਰਗੀਆਂ ਵਸਤਾਂ ਨੂੰ ਖੁੱਲ੍ਹੇ ਵਿੱਚ ਨਾ ਸੁੱਟਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਲਾਸਟਿਕ ਤੇ ਥਰਮੋਕੋਲ ਲੰਮਾ ਸਮਾਂ ਨਾ ਗਲਣ ਕਾਰਨ ਇਹ ਸੀਵਰੇਜ਼ ਵਿੱਚ ਪਏ ਰਹਿੰਦੇ ਹਨ ਤੇ ਜਿਸ ਕਾਰਨ ਸੀਵਰੇਜ ਬੰਦ ਹੋਣ ਕਾਰਨ ਅਜਿਹੇ ਹਾਲਾਤ ਦਾ ਸਾਹਮਣਾ ਕਰਨਾ ਪੈਂਦਾ ਹੈ।
ਨਗਰ ਨਿਗਮ ਦੇ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿਘ ਖਹਿਰਾ ਨੇ ਦੱਸਿਆ ਕਿ ਨਗਰ ਨਿਗਮ ਵੱਲੋ ਸ਼ਹਿਰ ਨੂੰ ਵਾਰਡ ਵਾਈਜ਼ 4 ਸੈਕਟਰਾਂ ਵਿੱਚ ਵੰਡ ਕੇ ਹਰੇਕ ਸੈਕਟਰ ਵਿੱਚ ਇੱਕ ਐਕਸੀਅਨ, ਇੱਕ ਜੇ.ਈ. ਤੇ 27 ਤੋਂ ਲੈ ਕੇ 74 ਤੱਕ ਸੀਵਰਮੈਨ ਤਾਇਨਾਤ ਕੀਤੇ ਗਏ ਹਨ ਅਤੇ ਇਹਨਾਂ ਨੂੰ ਪਾਣੀ ਕੱਢਣ ਵਾਲੇ ਪੰਪ, ਸੀਵਰ ਸੰਕਸ਼ਮ ਮਸ਼ੀਨਾਂ ਮੁਹੱਈਆ ਕਰਾਈਆਂ ਗਈਆਂ ਹਨ। ਉਹਨਾਂ ਦੱਸਿਆ ਕਿ ਇਸ ਕੰਮ ਲਈ ਕੁੱਲ 172 ਸੀਵਰਮੈਨ ਤਾਇਨਾਤ ਕੀਤੇ ਗਏ ਹਨ। ਸ਼੍ਰੀ ਖਹਿਰਾ ਨੇ ਦੱਸਿਆ ਕਿ ਨਗਰ ਨਿਗਮ ਵੱਲੋ ਟਰੈਕਟਰ ‘ਤੇ ਦੋ ਵੱਡੇ ਪੰਪ ਵੀ ਲਗਾਏ ਜਾ ਰਹੇ ਹਨ ਤਾਂ ਕਿ ਜ਼ਿਆਦਾ ਪਾਣੀ ਇਕੱਠਾ ਹੋਣ ਦੀ ਸੂਰਤ ਵਿੱਚ ਉਹਨਾਂ ਦੀ ਮਦਦ ਲਈ ਜਾ ਸਕੇ। ਸ਼੍ਰੀ ਖਹਿਰਾ ਨੇ ਦੱਸਿਆ ਕਿ ਚਾਰੇ ਟੀਮਾਂ ਦਾ ਇੰਚਾਰਜ ਸ਼੍ਰੀ ਪਰਮਿੰਦਰ ਸਿੰਘ (98885-03648) ਸਹਾਇਕ ਨਿਗਮ ਇੰਜਨੀਅਰ ਨੂੰ ਲਗਾਇਆ ਗਿਆ ਹੈ। ਉਹਨਾਂ ਦੱਸਿਆ ਕਿ ਵਾਰਡ ਨੰਬਰ 1 ਤੋਂ 10, 43/2, 45/2, 46 ਤੋਂ 48 ਤੱਕ ਦਾ ਇੰਚਾਰਜ ਜੂਨੀਅਰ ਇੰਜਨੀਅਰ ਸ਼੍ਰੀ ਹਰਭਜਨ ਸਿੰਘ (88475-83103) ਨੂੰ ਲਗਾਇਆ ਗਿਆ ਹੈ ਅਤੇ ਇਨ੍ਹਾਂ ਦੇ ਨਾਲ 35 ਸੀਵਰਮੈਨ ਤੇ ਇੱਕ ਏਰੀਆ ਇੰਚਾਰਜ ਵਿਨੋਦ ਕੁਮਾਰ (96464-58760) ਨੂੰ ਲਗਾਇਆ ਗਿਆ ਹੈ। ਦੂਸਰੀ ਟੀਮ ਜਿਸ ਵਿੱਚ ਵਾਰਡ 11 ਤੋਂ 22 ਤੇ 23/2 ਸ਼ਾਮਲ ਹਨ, ਵਿੱਚ ਟੀਮ ਇੰਚਾਰਜ ਪਰਵਿੰਦਰ ਸਿੰਘ ਜੇ.ਈ. (98884-71616) ਅਤੇ ਏਰੀਆ ਇੰਚਾਰਜ ਸ਼੍ਰੀ ਬਲਵਿੰਦਰ ਸਿੰਘ (97804-28500) ਅਤੇ 27 ਸੀਵਰਮੈਨਾਂ ਨੂੰ ਲਗਾਇਆ ਗਿਆ ਹੈ। ਟੀਮ ਨੰਬਰ 3 ਜਿਸ ਵਿੱਚ ਵਾਰਡ ਨੰ: 23/2, 24 ਤੋਂ 29, 32 ਤੋਂ 39 ਸ਼ਾਮਲ ਹਨ, ਵਿੱਚ 74 ਸੀਵਰਮੈਨ ਅਤੇ ਟੀਮ ਇੰਚਾਰਜ ਸ਼੍ਰੀ ਮੁਨੀਸ਼ ਕੈਂਥ ਜੂਨੀਅਰ ਇੰਜਨੀਅਰ (94789-55566) ਅਤੇ ਏਰੀਆ ਇੰਚਾਰਜ ਸ਼੍ਰੀ ਗੁਰਦਰਸ਼ਨ ਸਿੰਘ (98880-22002) ਲਗਾਇਆ ਗਿਆ ਹੈ। ਸ਼੍ਰੀ ਖਹਿਰਾ ਨੇ ਦੱਸਿਆ ਕਿ ਟੀਮ ਨੰਬਰ 4 ਵਾਰਡ ਨੰ: 30,31,40 ਤੋਂ 45, 49, 50, 43/2 ਤੇ 45/2 ਦਾ ਕੰਮ ਵੇਖੇਗੀ ਅਤੇ ਇਸ ਵਿੱਚ 36 ਸੀਵਰਮੈਨਾਂ ਦੇ ਨਾਲ ਟੀਮ ਇੰਚਾਰਜ ਜੇ.ਈ. ਸ਼੍ਰੀ ਸਤੀਸ਼ ਕੁਮਾਰ (99885-00367) ਅਤੇ ਏਰੀਆ ਇੰਚਾਰਜ ਸ਼੍ਰੀ ਵਿਜੇ ਕੁਮਾਰ (98150-03039) ਨੂੰ ਲਗਾਇਆ ਗਿਆ ਹੈ। ਇਸ ਸਾਰੇ ਕੰਮ ਦੀ ਦੇਖ ਰੇਖ ਲਈ ਸਹਾਇਕ ਨਿਗਮ ਇੰਜਨੀਅਰ ਹੈਡ ਕੁਆਟਰ ਸ਼੍ਰੀ ਸੁਰੇਸ਼ ਕੁਮਾਰ (98889-01893) ਨੂੰ ਤਾਇਨਾਤ ਕੀਤਾ ਗਿਆ ਹੈ। ਜੋ ਕਿ ਸਮੂਹ ਟੀਮਾਂ ਨਾਲ ਸਿੱਧਾ ਤਾਲਮੇਲ ਕਰਕੇ ਰੋਜ਼ਾਨਾ ਕਮਿਸ਼ਨਰ ਨਗਰ ਨਿਗਮ ਨੂੰ ਰਿਪੋਰਟ ਸੌਂਪਣਗੇ। ਸ਼ੀ੍ਰ ਖਹਿਰਾ ਨੇ ਦੱਸਿਆ ਕਿ ਇਹ ਸਾਰੀਆਂ ਟੀਮਾਂ ਦੇ ਇੰਚਾਰਜ ਮੇਟ ਤੇ ਸੁਪਰਵਾਈਜ਼ਰ ਬਰਸਾਤਾਂ ਦੇ ਦਿਨਾਂ ਦੌਰਾਨ ਰੋਜ਼ਾਨਾ ਫੀਲਡ ਵਿੱਚ ਰਹਿਣਗੇ ਅਤੇ ਜੇ ਬਰਸਾਤੀ ਪਾਣੀ ਦੀ ਨਿਕਾਸੀ ‘ਚ ਰੁਕਾਵਟ ਪੇਸ਼ ਆਉਂਦੀ ਹੈ ਤਾਂ ਤੁਰੰਤ ਉਸ ਦਾ ਹੱਲ ਕੱਢਣਗੇ।

