ਟੈਨਿਸ ਖਿਡਾਰਣ ਪਾਰੁਲ ਗੁਪਤਾ ਨੂੰ ਕੀਤਾ ਸਨਮਾਨਤ
ਪਟਿਆਲਾ 2 ਅਗਸਤ (ਮਧੂਸਾਰ ਬਿਊਰੋ) ਪਟਿਆਲਾ ਸ਼ਹਿਰ ਦੀ ਹੋਣਹਾਰ ਟੈਨਿਸ ਖਿਡਾਰਣ ਪਾਰੁਲ ਗੁਪਤਾ ਨੇ ਸੈਮਸਨ ਤੁਰਕੀ ਵਿਖੇ ਸੰਪੰਨ ਹੋਈਆਂ ਡੈਫ ਉਲੰਪਿਕ ਖੇਡਾ ਵਿੱਚ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੂਰੇ ਵਿਸ਼ਵ ਵਿੱਚ ਚੌਥਾ ਸਥਾਨ ਹਾਸਲ ਕੀਤਾ।
ਇਸ ਮੌਕੇ ਪੀ.ਐਨ.ਬੀ ਬੈਂਕ ਦੇ ਜਨਰਲ ਮੈਨੇਜਰ ਡੀ.ਐਸ ਵਰਮਾ ਸਰਕਲ ਹੈਡ,ਏ.ਜੀ.ਐਮ ਬੀ.ਐਲ ਮੀਨਾ ਅਤੇ ਮਾਲ ਰੋਡ ਬਰਾਂਚ ਦੇ ਹੈਡ ਏ.ਜੀ.ਐਮ ਐਸ ਕੇ ਸਿੰਗਲਾ ਦੀ ਅਗਵਾਈ ਹੇਠ ਬੈਂਕ ਮੈਨੇਜਮੈਂਟ ਨੇ ਪਰੂਲ ਗੁਪਤਾ ਨੂੰ ਵਿਸ਼ੇਸ਼ ਤੌਰ ਤੇ ਟਰਾਫੀ ਅਤੇ ਉਪਹਾਰ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਐਸ.ਕੇ.ਸਿੰਗਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੀ.ਐਨ.ਬੀ ਬੈਂਕ ਲਈ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਉਹਨਾਂ ਦੀ ਆਫਿਸਰ ਪਾਰੂਲ ਨੇ ਡੈਫ ਉਲੰਪਿਕ ਖੇਡਾ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੀ.ਐਨ.ਬੀ ਬੈਂਕ ਅਤੇ ਭਾਰਤ ਦਾ ਨਾਂ ਵਿਸ਼ਵ ਪੱਧਰ ਤੇ ਰੌਸ਼ਨ ਕੀਤਾ ਹੈ।ਇਸ ਮੌਕੇ ਪਾਰੁਲ ਨੇ ਪੰਜਾਬ ਨੈਸ਼ਨਲ ਬੈਂਕ ਦੇ ਐਮ.ਡੀ. ਅਤੇ ਸੀ.ਈ.À ਸੁਨੀਲ ਮਹਿਤਾ ਅਤੇ ਹੋਰ ਬੈਂਕ ਅਧਿਕਾਰੀਆਂ ਦਾ ਸਾਥ ਦੇਣ ਲਈ ਦਿਲੋਂ ਧੰਨਵਾਦ ਕੀਤਾ।ਇਸ ਮੌਕੇ ਏ.ਆਰ ਜ਼ੈਨ ਚੀਫ ਮੈਨੇਜਰ, ਸ਼ਤੀਸ਼ ਕੁਮਾਰ ਮੈਨੇਜਰ ਅਤੇ ਦੇਵਰਾਜ ਹੈਡ ਕੈਸ਼ੀਅਰ ਤੋਂ ਇਲਾਵਾ ਸਮੁੱਚੇ ਬੈਂਕ ਦੇ ਅਧਿਕਾਰੀ ਹਾਜਰ ਸਨ।

