ਪਟਿਆਲਾ

ਕਾਂਗਰਸੀ ਦਲਿਤ ਆਗੂ ਨੂੰ ਬੋਲੇ ਜਾਤੀ ਸੂਚਕ ਸ਼ਬਦ ਬੋਲਣ ਦਾ ਮਾਮਲਾ ਗਰਮਾਇਆ

ਪਟਿਆਲਾ, 9 ਅਗਸਤ (ਮਧੂਸਾਰ ਬਿਊਰੋ) ਪਿੰਡ ਮੈਣ ਵਿਚ ਵਾਲਮੀਕਿ ਭਾਈਚਾਰੇ ਨਾਲ ਸਬੰਧਤ ਦਲਿਤ ਕਾਂਗਰਸੀ ਆਗੂ ਦਰਸ਼ਨ ਸਿੰਘ ਮੈਣ ਨਾਲ ਪਿੰਡ ਦੇ ਹੀ ਤਿੰਨ ਵਿਅਕਤੀ ਵਲੋਂ ਜਾਤੀ ਸੂਚਕ ਸ਼ਬਦ ਬੋਲਣ, ਦਾੜ੍ਹੀ ਪੁੱਟਣ ਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਸ਼ਨ ਸਿੰਘ ਮੈਣ ਜ਼ਿਲ੍ਹਾ ਕਾਂਗਰਸ ਦੇ ਦਿਹਾਤੀ ਪਟਿਆਲਾ ਦੇ ਜਨਰਲ ਸਕੈਟਰੀ ਅਤੇ ਸੈਂਟਰਲ ਵਾਲਮੀਕਿ ਸਭਾ ਦੇ ਸੂਬਾਈ ਪ੍ਰਧਾਨ ਵੀ ਹਨ।

ਦਰਸ਼ਨ ਸਿੰਘ ਮੈਣ ਕਿਹਾ ਕਿ ਉਹ ਹਮੇਸ਼ਾਂ ਹੀ ਗਰੀਬਾਂ ਤੇ ਲੋਕ ਭਲਾਈ ਲਈ ਕੰਮ ਕਰਦੇ ਆਏ ਹਨ ਤੇ ਉਹ ਅਮਨ ਕਾਨੂੰਨ ਵਿਚ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਆਪਣੀ ਹੱਡਬੀਤੀ ਸੁਣਾਉਂਦਿਆਂ ਦੋਸ਼ ਲਗਾਇਆ ਕਿ ਬੀਤੇ ਐਤਵਾਰ 6 ਅਗਸਤ ਨੂੰ ਮੈਣ ਪਿੰਡ ਦੇ ਵਾਸੀਆਂ ਵਲੋਂ ਪਿੰਡ ਵਿਚ ਹੀ ਬਣੇ ਗੋਦਾਮਾਂ ਵਿਚੋਂ ਨਿਕਲਦੀ ਸੁਸਰੀ ਦੀ ਸਮੱਸਿਆ ਤੋਂ ਡਾਹਢੇ ਪ੍ਰੇਸ਼ਾਨ ਹੋ ਕੇ ਬਿਲਕੁਲ ਸ਼ਾਂਤਮਈ ਧਰਨਾ ਦਿੱਤਾ ਗਿਆ ਸੀ ਤੇ ਮੇਰੇ ਵਲੋਂ ਵੀ ਪਿੰਡ ਵਾਸੀਆਂ ਦੀ ਹਮਾਇਤ ਕੀਤੀ ਗਈ। ਇਸ ਬਾਬਤ ਅਸੀਂ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਧਰਨੇ ‘ਤੇ ਬੈਠੇ ਸੀ ਤੇ ਸਾਡੇ ਧਰਨੇ ਦੀ ਕਵਰੇਜ਼ ਕਰਨ ਪੰਜਾਬੀ ਦੇ ਨਾਮਵਰ ਅਖਬਾਰ ਦਾ ਪੱਤਰਕਾਰ ਵੀ ਸੂਚਨਾ ਮਿਲਦਿਆਂ ਹੀ ਪਹੁੰਚ ਗਿਆ।
ਪੱਤਰਕਾਰ ਜਦੋਂ ਆਪਣੀ ਕਵਰੇਜ਼ ਕਰਨ ਲੱਗਾ ਤੇ ਫੋਟੋ ਖਿੱਚਣ ਲੱਗਾ ਤਾਂ ਪਿੰਡ ਮੈਣ ਦੇ ਦੇ ਝਗੜਾਲੂ ਕਿਸਮ ਦੇ ਵਿਅਕਤੀ ਗੁਰਵਿੰਦਰ ਸਿੰਘ ਪੁੱਤਰ ਪ੍ਰੇਮ ਸਿੰਘ, ਤਰਨਜੀਤ ਸਿੰਘ ਤੇ ਹਰਜੀਤ ਸਿੰਘ, ਜੋ ਕਿ ਧਰਨੇ ਵਿਚ ਸਹਿਯੋਗ ਵੀ ਨਹੀਂ ਕਰ ਰਹੇ ਸਨ, ਪੱਤਰਕਾਰ ਨਾਲ ਬਦਸਲੂਕੀ ਕਰਨ ਲੱਗੇ ਅਤੇ ਕਵਰੇਜ਼ ਕਰ ਰਹੇ ਪੱਤਰਕਾਰ ਨੂੰ ਕਾਫੀ ਗਾਲੀ-ਗਲੋਚ ਤੇ ਧੱਕਾ-ਮੁੱਕੀ ਕੀਤੀ ਤੇ ਜਦੋਂ ਪੱਤਰਕਾਰ ਉਨ੍ਹਾਂ ਦੀ ਬਦਸਲੂਕੀ ਵਾਲੀ ਵੀਡਿਓ ਬਣਾਉਣ ਲੱਗਾ ਤਾਂ ਉਨ੍ਹਾਂ ਵਲੋਂ ਪੱਤਰਕਾਰ ‘ਤੇ ਹਮਲਾ ਕਰ ਦਿੱਤਾ ਤੇ ਉਸ ਦਾ ਮੋਬਾਇਲ ਫੋਨ ਖੋਹ ਲਿਆ।
ਇਸੇ ਦੌਰਾਨ ਮੈਂ ਗੁਰਵਿੰਦਰ ਸਿੰਘ, ਤਰਨਜੀਤ ਸਿੰਘ ਤੇ ਹਰਜੀਤ ਸਿੰਘ ਨੂੰ ਪੱਤਰਕਾਰ ਨਾਲ ਬਦਸਲੂਕੀ ਕਰਨ ਤੋਂ ਰੋਕਿਆ ਤਾਂ ਉਨ੍ਹਾਂ ਵਲੋਂ ਮੈਨੂੰ ਵੀ ਨਾ ਬਖਸ਼ਿਆ ਤੇ ਮੇਰੀ ਦਾੜ੍ਹੀ ਨੂੰ ਹੱਥ ਪਾਇਆ ਅਤੇ ਮੈਨੂੰ ਮੇਰੀ ਜਾਤ-ਬਰਾਦਰੀ ਦਾ ਨਾਂਅ ਲੈ ਕੇ ਬਹੁਤ ਹੀ ਜ਼ਿਆਦਾ ਗਾਲਾਂ ਕੱਢੀਆਂ ਤੇ ਮੇਰੇ ਪੂਰੇ ਐਸ. ਸੀ. ਭਾਈਚਾਰੇ ਨੂੰ ਵੀ ਮਾੜਾ ਭਲਾ ਕਿਹਾ।
ਜੇਕਰ ਮੈਂ ਇਨ੍ਹਾਂ ਨੂੰ ਨਾ ਰੋਕਦਾ ਤਾਂ ਇਸ ਵਲੋਂ ਪੱਤਰਕਾਰ ਦੇ ਕੋਈ ਗੰਭੀਰ ਸੱਟ ਮਾਰ ਦੇਣੀ ਸੀ। ਜਿਸ ਸਮੇਂ ਇਹ ਘਟਨਾ ਵਾਪਰੀ ਉਸ ਵੇਲੇ ਡਕਾਲਾ ਚੌਂਕੀ ਦੇ ਏ. ਐਸ. ਆਈ. ਨਿਰਮਲ ਸਿੰਘ ਤੇ ਹੋਰ ਮੁਲਾਜ਼ ਖੜ੍ਹੇ ਦੇਖਦੇ ਰਹੇ ਪਰ ਉਨ੍ਹਾਂ ਵਲੋਂ ਗੁਰਵਿੰਦਰ ਸਿੰਘ ਤੇ ਉਸ ਦੇ ਸਾਥੀਆਂ ਨੂੰ ਰੋਕਣ ਦੀ ਬਿਲਕੁਲ ਵੀ ਕੋਸ਼ਿਸ਼ ਨਹੀਂ ਕੀਤੀ ਜੋ ਕਿ ਉਨ੍ਹਾਂ ਦੀ ਡਿਊਟੀ ਬਣਦੀ ਸੀ।
ਇਸ ਦੀ ਸ਼ਿਕਾਇਤ ਮੇਰੇ ਵਲੋਂ ਉਸੇ ਦਿਨ ਡਕਾਲਾ ਚੌਂਕੀ ਵਿਚ ਕੀਤੀ ਕਰ ਦਿੱਤੀ ਸੀ, ਪਰ ਡਕਾਲਾ ਚੌਂਕੀ ਦਾ ਇੰਚਾਰਜ ਮਨਜੀਤ ਸਿੰਘ ਸਾਡੀ ਕੋਈ ਸੁਣਵਾਈ ਨਹੀਂ ਕਰ ਰਿਹਾ ਤੇ ਉਲਟਾ ਉਹ ਚੌਂਕੀ ਵਿਚ ਬੁਲਾ ਕੇ ਦੋਸ਼ੀਆਂ ਕੋਲੋਂ ਜਲੀਲ ਕਰਵਾ ਰਹੇ ਹਨ। ਉਨ੍ਹਾਂ ਵਲੋਂ ਚੌਂਕੀ ‘ਚ ਪੁਲਿਸ ਸਾਹਮਣੇ ਸ਼ਰੇਆਮ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਚੁੱਕਿਆ ਹੈ ਤੇ ਮੇਰੇ ਵਾਲਮੀਕਿ ਭਾਈਚਾਰੇ ਨੂੰ ਜਾਤ ਪ੍ਰਤੀ ਅਪਸ਼ਦ ਬੋਲ ਚੁੱਕੇ ਹਨ। ਜਿਸ ਦੀ ਮੇਰੇ ਕੋਲ ਵੀਡਿਓ ਵੀ ਹੈ। ਚੌਂਕੀ ਇੰਚਾਰਜ ਸ਼ਰੇਆਮ ਦੋਸ਼ੀਆਂ ਦਾ ਪੱਖ ਪੂਰ ਰਿਹਾ ਹੈ ਤੇ ਮੇਰੇ ‘ਤੇ ਸਮਝੌਤੇ ਲਈ ਦਬਾਅ ਪਾਇਆ ਜਾ ਰਿਹਾ ਹੈ, ਜਦਕਿ ਦੋਸ਼ੀ ਵਿਅਕਤੀਆਂ ਤੋਂ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਜਾਨ ਨੂੰ ਖਤਰਾ ਹੈ। ਇਸ ਸਬੰਧੀ ਉਹ ਐਸ. ਐਚ. ਓ. ਹਰਵਿੰਦਰ ਸਿੰਘ ਚੀਮਾ, ਡੀ. ਐਸ. ਪੀ. ਸਮਾਣਾ ਰਾਜਵਿੰਦਰ ਸਿੰਘ ਰੰਧਾਵਾ ਨੂੰ ਵੀ ਮਿਲ ਚੁੱਕੇ ਹਨ, ਪਰ ਦੋਸ਼ੀ ਸ਼ਰੇਆਮ ਘੁੰਮ ਰਹੇ ਹਨ।
ਦਰਸ਼ਨ ਸਿੰਘ ਸਿੰਘ ਮੈਣ ਨੇ ਕਿਹਾ ਕਿ ਉਕਤ ਦੋਸ਼ੀਆਂ ਖਿਲਾਫ ਜਾਤੀ ਸੂਚਕ ਸ਼ਬਦ ਬੋਲਣ, ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਪਰਚਾ ਦਰਜੇ ਕਰਕੇ ਬਣਦੀਆਂ ਧਾਰਾਵਾਂ ਲਗਾ ਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਜੇਕਰ ਉਸ ਦੀ ਕੋਈ ਸੁਣਵਾਈ ਨਾ ਹੋਈ ਤਾਂ ਉਹ ਕੋਰਟ ਤੱਕ ਦਾ ਦਰਵਾਜਾ ਖੜਕਾਉਣਗੇ।

Leave a Reply

Your email address will not be published. Required fields are marked *