ਕਾਂਗਰਸ ਸਰਕਾਰ ਦੱਸੇ ਕਿਸ ਸਰਕਾਰੀ ਵਿਭਾਗ ਵਿੱਚ ਕਿੰਨੇ ਨੌਜਵਾਨਾਂ ਨੂੰ ਨੌਕਰੀ ਦਿੱਤੀ – ਰਾਜੂ ਖੰਨਾ
ਜੱਥੇਦਾਰ ਸੁਬੇਗ ਸਿੰਘ ਕੁੰਜਾਰੀ ਦਾ ਪੁੱਛਿਆ ਹਾਲਚਾਲ
ਅਮਲੋਹ 20 ਅਗਸਤ (ਮਧੂਸਾਰ ਬਿਊਰੋ) ਪੰਜਾਬ ਦੇ ਲੋਕ ਕਾਂਗਰਸ ਸਰਕਾਰ ਦੇ ਸਤਾਏ ਮੁੜ ਅਕਾਲੀ ਭਾਜਪਾ ਸਰਕਾਰ ਨੂੰ ਯਾਦ ਕਰਨ ਲੱਗ ਪਏ ਹਨ। ਜਿਸ ਵਲੋਂ ਹਰ ਇਕ ਵਰਗ ਨੂੰ ਵਧੇਰੇ ਸਹੂਲਤਾਂ ਹੀ ਨਹੀ ਦਿਤੀਆਂ ਗਈਆਂ ਸਨ ਸਗੋਂ ਪਾਰਟੀ ਅਤੇ ਸਰਕਾਰ ਵਿੱਚ ਵੀ ਵੱਡੇ ਮਾਣ ਦੇ ਕੇ ਸੂਬ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਸੀ।
ਇਸ ਗੱਲ ਦਾ ਪ੍ਰਗਟਾਵਾ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਯੂਥ ਆਗੂ ਅਮੋਲਕ ਸਿੰਘ ਵਿਰਕ ਦੇ ਗ੍ਰਹਿ ਪਿੰਡ ਕੁੰਜਾਰੀ ਵਿਖੇ ਸੀਨੀ ਆਗੁ ਸੁਬੇਗ ਸਿੰਘ ਦਾ ਹਾਲ ਚਾਲ ਪੁੱਛਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਦੱਸੇ ਕਿ ਉਸਨੇ ਹੁਣ ਤੱਕ ਕਿਹੜੇ ਕਿਹੜੇ ਸਰਕਾਰੀ ਅਦਾਰੇ ਵਿੱਚ ਪੰਜਾਬ ਦੇ ਕਿੰਨੇ ਨੌਜਵਾਨਾਂ ਨੂੰ ਵਾਅਦੇ ਮੁਤਾਬਿਕ ਹਰ ਘਰ ਨੌਕਰੀ ਦਿੱਤੀ ਹੈ। ਅੱਜ ਪੰਜਾਬ ਦਾ ਨੌਜਵਾਨ ਕਾਂਗਰਸ ਨੂੰ ਵੋਟ ਦੇਕੇ ਲੁਟਿੱਆ ਹੀ ਮਹਿਸੂਸ ਨਹੀਂ ਕਰ ਰਿਹਾ ਸਗੋਂ ਸਰਕਾਰ ਵੱਲੋਂ ਕੀਤੇ ਵਾਅਦੇ ਦੀ ਊਡੀਕ ਵਿੱਚ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਦੇ ਬਜੂਰਗਾਂ ਨਾਲ ਕਾਂਗਰਸ ਸਰਕਾਰ ਵੱਲੋਂ ਪੈਨਸ਼ਨ 2500 ਰੁਪਏ ਦਾ ਵਾਅਦੇ ਕਰਕੇ ਉਹਨਾਂ ਨੂੰ 500 ਰੁਪਏ ਦੇਕੇ ਕੋਝਾ ਮਜਾਕ ਕੀਤਾ ਜਾ ਰਿਹਾ ਹੈ। ਇਥੇ ਹੀ ਬੱਸ ਨਹੀਂ, ਜੋ ਖਿਲਵਾੜ ਪੰਜਾਬ ਦੇ ਕਿਸਾਨ ਤੇ ਕਿਸਾਨੀ ਨਾਲ ਕਾਂਗਰਸ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਉਸ ਦੀ ਮਿਸਾਲ ਕੀਤੇ ਵੀ ਨਹੀਂ ਮਿਲਦੀ ਕਿਉਕਿ ਕਰਜਾਂ ਮੁਆਫੀ ਦੇ ਸਤਾਏ ਕਿਸਾਨ ਹਰ ਰੋਜ ਹੀ ਵੱਡੀ ਪੱਧਰ ਤੇ ਖੁਦਕੁਸ਼ੀਆਂ ਕਰ ਰਹੇ ਹਨ ਤੇ ਹੁਣ ਤਾਂ ਰੋਜਾਨਾਂ ਕਿਸਾਨਾਂ ਦੇ ਖੁਦਕੁਸੀਆਂ ਦੀ ਗਿਣਤੀ 6 ਕਿਸਾਨਾਂ ਦੇ ਕਰੀਬ ਹੋ ਰਹੀ ਹੈ ਜਿਸ ਨੂੰ ਕਾਂਗਰਸ ਸਰਕਾਰ ਮੂਕ ਦਰਸ਼ਕ ਬੱਣ ਕੇ ਦੇਖ ਰਹੀ ਹੈ। ਉਹਨਾਂ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਦਿਨੌ ਦਿਨ ਨਿਘਾਰ ਵੱਲ ਜਾ ਰਹੇ ਹਨ। ਜੇਕਰ ਸੂਬਾ ਸਰਕਾਰ ਵਲੋਂ ਸਹੀ ਸਮੇਂ ਤੇ ਸਹੀ ਫੈਸਲੇ ਨਾ ਲਏ ਗਏ ਤਾਂ ਪੰਜਾਬ ਦੀ ਅਰਥਵਿਵਸਥਾ ਨੂੰ ਵੱਡਾ ਧੱਕਾ ਲੱਗੇਗਾ। ਇਸ ਮੌਕੇ ਤੇ ਸੀਨੀ ਆਗੁ ਬਲਦੇਵ ਸਿੰਘ ਕੁੰਜਾਰੀ ਵੱਲੋਂ ਹਲਕੇ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਯੂਥ ਆਗੂ ਅਮੋਲਕਸਿੰਘ ਵਿਰਕ, ਗੁਰਦੀਪ ਸਿੰਘ ਮੰਡੋਫਲ, ਬੱਗਾ ਕੁੰਜਾਰੀ, ਧਰਮਪਾਲ ਭੜੀ ਪੀਏ ਰਾਜੂ ਖੰਨਾ ਵਿਸ਼ੇਸ਼ ਤੌਰ ਤੇ ਹਾਜਰ ਸਨ।

