ਆਮ ਆਦਮੀ ਪਾਰਟੀ ਵੱਲੋਂ ਸਰਬਸੰਮਤੀ ਨਾਲ ਅਹੁਦੇਦਾਰਾਂ ਦੀ ਚੋਣ
ਪਟਿਆਲਾ 20 ਅਗਸਤ (ਮਧੂਸਾਰ ਬਿਊਰੋ) ਪਟਿਆਲਾ ਨਗਰ ਨਿਗਮ ਲਈ ਬਲਾਕ ਅਤੇ ਜ਼ਿਲ੍ਹਾ ਪੱਧਰ ਦੀਆਂ ਨਿਯੁਕਤੀਆਂ ਕਰਨ ਲਈ ਪਟਿਆਲਾ ਸਹਿਰੀ ਵਿਧਾਨਸਭਾ ਦੇ ਵਰਕਰਾਂ ਦੀ ਮੀਟਿੰਗ ਡਾ, ਬਲਬੀਰ ਸਿੰਘ ਦੇ ਯਤਨਾਂ ਸਦਕਾ ਪਟਿਆਲਾ ਨਗਰ ਨਿਗਮ ਦੇ ਪ੍ਰਧਾਨ ਸ੍ਰੀ ਤੇਜਿੰਦਰ ਮਹਿਤਾ ਦੀ ਅਧਿਯਕਸਤਾ ਅਤੇ ਪਾਰਟੀ ਵਲੋਂ ਨਿਯੁਕਤ ਕੀਤੇ ਗਏ।
ਓਬਜਰਵਰ ਨਵਜੋਤ ਜਰਗ ਦੀ ਰੇਖ ਦੇਖ ਵਿਚ ਪਾਰਟੀ ਦੇ ਸੰਵਿਧਾਨ ਮੁਤਾਬਿਕ ਸਰਬ ਸੰਮਤੀ ਨਾਲ ਆਹੁਦੇਦਾਰਾਂ ਦੀ ਚੋਣ ਲਈ ਆਮ ਸਹਿਮਤੀ ਨਾਲ ਵਲੰਟੀਅਰਜ਼ ਵੱਲੋਂ ਨਾਮ ਦਿੱਤੇ ਗਏ, ਜਿਸ ਵਿਚ ਤਿੰਨ ਨਾਮ ਜੋ ਕਿ ਪਟਿਆਲਾ ਬਲਾਕ ਦੇ ਪ੍ਰਧਾਨ ਲਈ ਚੁਣੇ ਗਏ ਹਨ, ਜਿਨ੍ਹਾਂ ‘ਚ ਮੁਖਤਿਆਰ ਸਿੰਘ ਗਿੱਲ, ਮੈਡਮ ਜਸਮੀਤ ਕੌਰ ਬਿੰਦਰਾ ਅਤੇ ਹਰੀਸ਼ ਨਰੂਲਾ ਸਰਬਸੰਮਤੀ ਦੇ ਨਾਲ ਚੁਣੇ ਗਏ ਅਤੇ ਬਾਕੀ ਦੀ ਜ਼ਿਲ੍ਹਾ ਟੀਮ ਦਾ ਐਲਾਨ ਜਲਦ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਦੇ ਨਾਮ ਆਏ ਹਨ ਉਨ੍ਹਾਂ ਵਿਚ ਰਮੇਸ਼ ਕੁਮਾਰ, ਅਮਿਤ ਕੁਮਾਰ, ਸਤੀਸ਼ ਕੁਮਾਰ, ਸੰਦੀਪ ਬੱਸੀ, ਰੋਹੀਨੀ ਵਾਲੀਆ ਨਾਗਰਾ ਜੀ ਅਤੇ ਹੋਰ ਵੀ ਕਈ ਵਲੰਟੀਅਰਜ਼ ਨੇ ਜ਼ਿੰਮੇਵਾਰੀ ਲੈਣ ਦੀ ਇੱਛਾ ਪ੍ਰਗਟਾਈ ਹੈ। ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰਜ਼ ਆਉਣ ਵਾਲੀਆਂ ਚੋਣਾਂ ਲਈ ਜੋਸ਼ ਨਾਲ ਕੰਮ ਕਰਨਗੇ।

