ਪਟਿਆਲਾ

ਗੁਰਪਾਲ ਜੁਨੇਜਾ ਦੀ ਤੀਜੀ ਬਰਸੀ ਲੰਗਰ ਲਗਾਕੇ ਮਨਾਈ

ਮਨੁੱਖਤਾ ਦੇ ਭਲੇ ਲਈ ਜੁਨੇਜਾ ਪਰਿਵਾਰ ਯੋਗਦਾਨ ਦਿੰਦਾ ਰਹੇਗਾ : ਹਰਪਾਲ ਜੁਨੇਜਾ
ਪਟਿਆਲਾ 24 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਵਾਤਾਵਰਣ ਪ੍ਰੇਮੀ ਭਗਵਾਨ ਦਾਸ ਜੁਨੇਜਾ ਦੇ ਸਪੁੱਤਰ ਗੁਰਪਾਲ ਜੁਨੇਜਾ ਦੀ ਤੀਜੀ ਬਰਸੀ ਪਰਿਵਾਰ ਵੱਲੋਂ ਲੰਗਰ ਲਗਾਕੇ ਮਨਾਈ ਗਈ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਮਾਲਵਾ ਜ਼ੋਨ-2 ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਖ਼ੁਦ ਰਾਹਗੀਰਾਂ ਨੂੰ ਲੰਗਰ ਛਕਾਇਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਗੁਰਪਾਲ ਜੁਨੇਜਾ ਦੀ ਤੀਜੀ ਬਰਸੀ ਅਤੇ ਉਨ੍ਹਾਂ ਦੀ ਯਾਦ ‘ਚ ਪਰਿਵਾਰ ਵੱਲੋਂ ਇਹ ਲੰਗਰ ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਗੁਰਪਾਲ ਜੁਨੇਜਾ ਦੀ ਸਮਾਜ ਸੇਵੀ ਕੰਮਾਂ, ਲੋੜਵੰਦਾਂ ਤੇ ਜ਼ਰੂਰਤਮੰਦਾਂ ਲਈ ਹਮੇਸ਼ਾ ਅਹਿਮ ਭੂਮਿਕਾ ਰਹੀ ਹੈ ਅਤੇ ਮਨੁੱਖਤਾ ਦੀ ਭਲੇ ਉਨ੍ਹਾਂ ਵੱਲੋਂ ਕੀਤੇ ਜਾਂਦੇ ਕਾਰਜਾਂ ਨੂੰ ਹੋਰ ਅਗਾਂਹ ਤੋਰਦਿਆਂ ਸਮੁੱਚੇ ਜੁਨੇਜਾ ਪਰਿਵਾਰ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਯੂਥ ਅਕਾਲੀ ਦਲ ਦੇ ਪ੍ਰਧਾਨ ਕੁਲਵਿੰਦਰ ਸਿੰਘ ਵਿੱਕੀ ਰਿਵਾਜ, ਗੋਬਿੰਦ ਬਡੂੰਗਰ, ਹੈਪੀ ਲੌਹਟ, ਮਨਜੋਤ ਸਿੰਘ ਚਹਿਲ, ਕੌਂਸਲਰ ਹਰਬਖਸ਼ ਸਿੰਘ ਚਹਿਲ, ਵਿਕਾਸ, ਗਗਨਦੀਪ ਸਿੰਘ ਪਨੂੰ, ਅਕਾਸ਼, ਹਰਪ੍ਰੀਤ ਸਿੰਘ ਰੌਕੀ, ਸੁਖਬੀਰ ਸਨੌਰ, ਵਿਕਰਮ ਸ਼ਰਮਾ, ਅਮਤੇਸ਼ ਜੁਨੇਜਾ ਤੋਂ ਇਲਾਵਾ ਮਹੰਤ ਯੋਗੀ ਲਾਲ ਨਾਥ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *