ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਦੀ ਪਵਨ ਗੁਪਤਾ ਨੇ ਖੋਲ੍ਹੀ ਪੋਲ
ਸ਼ਹਿਰ ‘ਚ ਸਫਾਈ ਵਿਵਸਥਾ, ਸਟਰੀਟ ਲਾਈਟਾਂ, ਬਰਸਾਤੀ ਪਾਣੀ ਦੀ ਨਿਕਾਸੀ ਤੋਂ ਲੋਕ ਪ੍ਰੇਸ਼ਾਨ
ਪਟਿਆਲਾ 5 ਸਤੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਸੂਬੇ ਚ ਵਿਕਾਸ ਦੇ ਨਾਂਅ ਤੇ ਵੱਡੇ-ਵੱਡੇ ਦਾਅਵੇ ਕਰਨ ਵਾਲੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਆਪਣਾ ਸ਼ਹਿਰ ਬਿਮਾਰ ਪਿਆ ਹੈ। ਜਿੱਥੇ ਸਟਰੀਟ ਲਾਈਟਾਂ ਦੀ ਹਾਲਤ ਖਸਤਾ ਹੋਈ ਪਈ ਹੈ, ਬਰਸਾਤਾਂ ਦੀ ਪਾਣੀ ਸੜਕਾਂ ਤੇ ਖੜ੍ਹਾ ਹੈ ਅਤੇ ਉਸ ਕਾਰਨ ਜੰਗਲੀ ਜੁੜੀ ਬੂਟਿਆਂ ਦੀ ਸ਼ਹਿਰ ਚ ਭਰਮਾਰ ਹੈ ਤੇ ਲੋਕਾਂ ਨੂੰ ਮੱਛਰਾਂ ਤੋਂ ਹੋਣ ਵਾਲੀ ਬਿਮਾਰੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।
ਇਨ੍ਹਾਂ ਗੱਲਾ ਦਾ ਪ੍ਰਗਟਾਵਾ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਪਵਨ ਕੁਮਾਰ ਗੁਪਤਾ ਵੱਲੋਂ ਕੀਤਾ ਗਿਆ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲਾਂ ਆਪਣੇ ਸ਼ਹਿਰ ਵੱਲ ਧਿਆਨ ਦੇਣ ਸਬੰਧੀ ਅਪੀਲ ਕੀਤੀ ਗਈ।
ਸ਼ਿਵ ਸੈਨਾ ਹਿੰਦੁਸਤਾਨ ਦੇ ਮੁਖੀ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਦੀ ਇੱਕ ਪ੍ਰਤੀਨਿਧੀ ਮੰਡਲ ਮਾਲਵਾ ਜ਼ੋਨ ਦੇ ਪ੍ਰਧਾਨ ਪਰਵੀਤ ਕਥੂਰੀਆ ਅਤੇ ਜ਼ਿਲ੍ਹਾ ਪ੍ਰਧਾਨ ਸ਼ਮਾਕਾਂਤ ਪਾਂਡੇ ਦੀ ਅਗਵਾਈ ਚ ਪਿਛਲੇ ਦੀਨੀ ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਜੀ.ਐੱਸ. ਖਹਿਰਾ ਨੂੰ ਮਿੱਲ ਕੇ ਆਇਆ ਸੀ। ਜਿਨ੍ਹਾਂ ਵੱਲੋਂ ਸ਼ਹਿਰ ਵਾਸੀਆਂ ਨੂੰ ਆ ਰਹੀ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਗਿਆ ਸੀ। ਸ਼ਿਵ ਸੈਨਾ ਆਗੂਆਂ ਵੱਲੋਂ ਮੁੱਖ ਤੌਰ ਤੇ ਸ਼ਹਿਰ ਦੀ ਸਫ਼ਾਈ, ਫਾਗਿੰਗ, ਸਟਰੀਟ ਲਾਈਟਾਂ ਅਤੇ ਸੜਕਾਂ ਦੇ ਪੇਚ ਵਰਕ ਕਰਾਉਣ ਸਬੰਧੀ ਕਿਹਾ ਗਿਆ ਸੀ। ਇਨ੍ਹਾਂ ਸਬੰਧੀ ਨਿਗਮ ਕਮਿਸ਼ਨਰ ਵੱਲੋਂ ਆਦੇਸ਼ ਦੇ ਦਿੱਤੇ ਗਏ ਸੀ ਉਸ ਤੋਂ ਵੀ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਇਨ੍ਹਾਂ ਚੋਂ ਕੋਈ ਕੰਮ ਨਹੀਂ ਹੋ ਸਕਿਆ ਅਤੇ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸ੍ਰੀ ਗੁਪਤਾ ਜੀ ਨੇ ਕਿਹਾ ਕਿ ਨਗਰ ਨਿਗਮ ਅਧਿਕਾਰੀ ਸ਼ਹਿਰ ਵਾਸੀਆਂ ਦੀ ਸਮੱਸਿਆਵਾਂ ਦਾ ਹੱਲ ਕਰਨ ਦੀ ਥਾਂ ਆਪਣੀਆਂ ਤਨਖ਼ਾਹਾਂ ਨ ਮਿਲਣ ਕਰ ਕੇ ਰੋਜ਼ਾਨਾ ਪ੍ਰਦਰਸ਼ਨ ਕਰਦੇ ਵੀ ਦਿਖਾਈ ਦਿੱਤੇ ਗਏ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਜੇਕਰ ਸਰਕਾਰੀ ਮੁਲਾਜ਼ਮਾਂ ਦੀ ਤਨਖ਼ਾਹਾਂ ਦੇਣ ਦੇ ਰੁਪਏ ਵੀ ਨਹੀਂ ਹਨ ਤਾਂ ਉਹ ਲੋਕ ਲੁਭਾਉਣ ਵਾਅਦੇ ਕਰ ਕੇ ਲੋਕਾਂ ਨਾਲ ਖਿਲਵਾੜ ਕਿਉਂ ਕਰ ਰਹੇ ਹਨ। ਸ੍ਰੀ ਗੁਪਤਾ ਨੇ ਕਿਹਾ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਸ ਦਿਨ ਤੋਂ ਮੁੱਖਮੰਤਰੀ ਦੇ ਕੁਰਸੀ ਤੇ ਬੈਠੇ ਹਨ ਉਸ ਤੋਂ ਬਾਅਦ ਸ਼ਹਿਰ ਦੇ ਵਿਕਾਸ ਦੀ ਗੱਲ ਤਾਂ ਦੁਰ ਉਹ ਲੋਕਾਂ ਨੂੰ ਮਿਲਣ ਲਈ ਵੀ ਪਟਿਆਲਾ ਆਏ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਪਹਿਲਾ ਆਪਣੇ ਸ਼ਾਹੀ ਸ਼ਹਿਰ ਪਟਿਆਲਾ ਨੂੰ ਨਿਖਾਰਨ ਉਸ ਤੋਂ ਬਾਅਦ ਸੂਬੇ ਚ ਹੋਰਨਾਂ ਥਾਵਾਂ ਤੇ ਕਾਰਜ ਕਰਨ ਦੇ ਯਤਨ ਕਰਨ।
ਇਸ ਦੇ ਨਾਲ ਹੀ ਉਨ੍ਹਾਂ ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਅਤੇ ਮੇਅਰ ਅਮਰਿੰਦਰ ਸਿੰਘ ਬਜਾਜ ਨੂੰ ਕਿਹਾ ਕਿ ਉਹ ਰੋਜ਼ਾਨਾ ਬੈਠਕਾਂ ਕਰ ਕੇ ਨਵੇਂ ਨਵੇਂ ਆਦੇਸ਼ ਤਾਂ ਜਾਰੀ ਕਰ ਦਿੰਦੇ ਹਨ ਪਰ ਉਨ੍ਹਾਂ ਨੇ ਕਦੇ ਇਹ ਨਹੀਂ ਵੇਖਿਆ ਕਿ ਉਨ੍ਹਾਂ ਆਦੇਸ਼ਾਂ ਦਾ ਜ਼ਮੀਨੀ ਸਤਰ ਤੇ ਕਿੰਨਾ ਕੁ ਕੰਮ ਹੋ ਰਿਹਾ ਹੈ। ਸ੍ਰੀ ਗੁਪਤਾ ਨੇ ਕਮਿਸ਼ਨਰ ਅਤੇ ਮੇਅਰ ਤੋਂ ਵੀ ਮੰਗ ਕੀਤੀ ਕਿ ਉਹ ਸ਼ਹਿਰ ਦਾ ਦੌਰਾ ਕਰ ਕੇ ਵੇਖਣ ਕਿ ਲੋਕਾਂ ਨੂੰ ਕਿਸ ਤਰਾਂ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

