ਪਟਿਆਲਾ

ਪਾਵਰਕਾਮ ਪੈਨਸ਼ਨਰਜ਼ 13 ਸਤੰਬਰ ਦਾ ਸੂਬਾ ਪੱਧਰੀ ਧਰਨਾ ਮੁਲਤਵੀ

ਪਟਿਆਲਾ : 8 ਸਤੰਬਰ (ਮਧੂਸਾਰ ਬਿਊਰੋ) ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਸਟੇਟ ਪਾਵਰ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੀ ਸਟੇਟ ਕਮੇਟੀ ਵੱਲੋਂ ਅੱਜ ਪਾਵਰਕਾਮ ਮੈਨੇਜਮੈਂਟ ਜਿਸ ਦੀ ਪ੍ਰਧਾਨਗੀ ਸ੍ਰੀ ਆਰ.ਪੀ. ਪਾਂਡਵ ਡਾਇਰੈਕਟਰ ਪ੍ਰਬੰਧਕੀ ਵੱਲੋਂ ਕੀਤੀ ਗਈ ਨਾਲ ਹੋਈ।

ਮੀਟਿੰਗ ਵਿੱਚ ਮੰਗਾਂ ਸਬੰਧੀ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੱਥੇਬੰਦੀ ਦੇ ਸੂਬਾ ਜਨਰਲ ਸਕੱਤਰ ਧਨਵੰਤ ਸਿੰਘ ਭੱਠਲ ਵੱਲੋਂ ਦੱਸਿਆ ਗਿਆ ਕਿ ਪਾਵਰਕਾਮ ਮੈਨੇਜਮੈਂਟ ਵੱਲੋਂ ਬਿਜਲੀ ਰਿਆਇਤ ਸਬੰਧੀ ਮੰਗ ਤੇ ਸਿਧਾਂਤਕ ਤੌਰ ਤੇ ਸਹਿਮਤੀ ਪ੍ਰਗਟ ਕਰਦੇ ਹੋਏ ਕੇਸ ਅਗਲੇ ਬੋਰਡ ਆਫ ਡਾਇਰੈਕਟਰ ਦੀ ਅਗਲੀ ਮੀਟਿੰਗ ਵਿੱਚ ਸ਼ਿਫਾਰਸ਼ਾਂ ਸਹਿਤ ਪੁੱਟਅੱਪ ਕਰਨ, ਕੈਸ਼ ਲੈਸ ਸਕੀਮ ਤਰੁੱਟੀਆਂ ਦੂਰ ਕਰਨ ਉਪਰੰਤ ਮੁੜ ਕੇਸ ਬੀ.ਓ.ਡੀ. ਦੀ ਮੀਟਿੰਗ ਵਿੱਚ ਪੇਸ਼ ਕਰਨ, ਡੀ.ਡੀ.ਓ. ਦੀਆਂ ਮੈਡੀਕਲ ਬਿੱਲ ਪਾਸ ਕਰਨ ਦੀਆਂ ਪਾਵਰਾਂ 25000/- ਰੁਪਏ ਤੱਕ ਕਰਨ, ਕੋਰਟ ਦੇ ਫੈਸਲੇ ਅਨੁਸਾਰ 23 ਸਾਲਾ ਪ੍ਰਮੋਸ਼ਨ ਸਕੇਲ ਸਾਰੇ ਮੁਲਾਜਮਾਂ/ਪੈਨਸ਼ਨਰਾਂ ਨੂੰ ਦੇਣ, ਬੁਢਾਪਾ ਅਲਾਉਂਸ ਤੇ ਆਈ.ਐਫ. ਦੇਣ, 27-6-2017 ਦਾ ਪੰਜਾਬ ਸਰਕਾਰ ਦਾ ਪੱਤਰ ਲਾਗੂ ਕਰਨ, ਪੇ ਬੈਂਡ 1-12-2011 ਤੋਂ ਲਾਗੂ ਕਰਨ ਅਤੇ ਜੱਥੇਬੰਦੀ ਨੂੰ ਹਰ ਚਾਰ ਮਹੀਨੇ ਬਾਅਦ ਮੀਟਿੰਗ ਦੇਣ ਸਬੰਧੀ ਸਹਿਮਤੀ ਪ੍ਰਗਟ ਕੀਤੀ ਗਈ। ਜਿਸ ਕਾਰਨ ਅਤੇ ਪਾਵਰਕਾਮ ਪ੍ਰਸ਼ਾਸ਼ਨ ਵੱਲੋਂ ਕੀਤੀ ਅਪੀਲ ਦੇ ਆਧਾਰ ਤੇ 13 ਸਤੰਬਰ 2017 ਨੂੰ ਲਗਾਉਣ ਵਾਲਾ ਸੂਬਾ ਪੱਧਰੀ ਧਰਨਾ ਮੁਲਤਵੀ ਕੀਤਾ ਗਿਆ। ਅੱਜ ਦੀ ਮੀਟਿੰਗ ਵਿੱਚ ਸੂਬਾ ਪ੍ਰਧਾਨ ਸ੍ਰੀ ਅਵਿਨਾਸ਼ ਚੰਦਰ ਸ਼ਰਮਾ ਤੋਂ ਇਲਾਵਾ ਗੁਰਨਾਮ ਸਿੰਘ ਗਿੱਲ, ਰਾਧੇ ਸਿਆਮ ਰੋਪੜ, ਪ੍ਰੇਮ ਸੁੱਖ ਹੁਸ਼ਿਆਰਪੁਰ ਮੀਤ ਪ੍ਰਧਾਨ, ਸੰਤੋਖ ਸਿੰਘ ਬੋਪਾਰਾਏ ਮੁੱਖ ਜੱਥੇਬੰਦਕ ਸਕੱਤਰ, ਹਰਬੰਸ ਸਿੰਘ ਰੰਧਾਵਾ, ਚੇਤ ਸਿੰਘ ਸੰਗਰੂਰ, ਲੱਖਾ ਸਿੰਘ ਭੀਖੀ, ਬੀ.ਕੇ. ਮਹਿਤਾ, ਐਮ.ਆਰ. ਪਰਜਾਪਤੀ ਬਠਿੰਡਾ, ਬੀਬੀ ਹਰਸ਼ਰਨਜੀਤ ਕੌਰ, ਗੱਜਣ ਸਿੰਘ, ਰਜਿੰਦਰ ਸਿੰਘ ਰਾਜਪੁਰਾ ਅਤੇ ਮਨਮੋਹਨ ਸਿੰਘ ਸਿੱਧੂ ਆਦਿ ਵੀ ਹਾਜਰ ਸਨ।

Leave a Reply

Your email address will not be published. Required fields are marked *