ਪਟਿਆਲਾ

ਹਰਪਾਲ ਜੁਨੇਜਾ ਦੀ ਪ੍ਰੇਰਨਾ ਸਦਕਾ ਵੱਡੀ ਗਿਣਤੀ ‘ਚ ਨੌਜਵਾਨ ਅਕਾਲੀ ਦਲ ‘ਚ ਸ਼ਾਮਲ

ਲੋਕਾਂ ਦੇ ਦੁੱਖ ਦਰਦ ਦੂਰ ਕਰਨ ਵਾਲਾ ਸਿਰਫ਼ ਤੇ ਸਿਰਫ਼ ਸ਼੍ਰੋਮਣੀ ਅਕਾਲੀ ਦਲ : ਜੁਨੇਜਾ
ਪਟਿਆਲਾ, 15 ਅਕਤੂਬਰ (ਮਧੂਸਾਰ ਬਿਊਰੋ)
ਪੰਜਾਬ ਵਿਚ ਤਾਨਾਸ਼ਾਹ ਸਰਕਾਰ ਤੋਂ ਸਿਰਫ਼ ਲੀਡਰ ਹੀ ਦੁਖੀ ਨਹੀਂ ਬਲਕਿ ਪਰਿਵਾਰਾਂ ਦੇ ਪਰਿਵਾਰ ਵੀ ਬਹੁਤ ਦੁਖੀ ਹਨ ਦੇ ਚਲਦਿਆਂ ਅੱਜ ਵਾਰਡ ਨੰ 31 ਤੋਂ ਘੱਟੋ ਘੱਟ 100 ਤੋਂ ਵੱਧ ਮੈਂਬਰਾਂ ਨੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਹਿਰੀ ਪ੍ਰਧਾਨ, ਹਲਕਾ ਇੰਚਾਰਜ ਪਟਿਆਲਾ ਸ਼ਹਿਰੀ ਹਰਪਾਲ ਜੁਨੇਜਾ ਦੀ ਅਗਵਾਈ ਹੇਠ ਸ਼ਮੂਲੀਅਤ ਕੀਤੀ, ਜਿਸ ਵਿਚ ਵੱਡੀ ਗਿਣਤੀ ‘ਚ ਯੂਥ ਸ਼ਾਮਲ ਹੈ।

ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਕਾਂਗਰਸ ਛੱਡ ਕੇ ਸ਼ਾਮਲ ਹੋਏ ਪਰਿਵਾਰਾਂ ਅਤੇ ਯੂਥ ਨੂੰ ਸੰਬੋਧਨ ਕਰਦਆਂ ਕਿਹਾ ਕਿ ‘ਅਭੀ ਤੋਂ ਯੇ ਸ਼ੁਰੂਆਤ ਹੈ
ਆਗੇ ਦੇਖਣਾ ਹੋਤਾ ਹੈ ਕਯਾ-ਕਯਾ’ ਤਹਿਤ ਹਰ ਕੋਈ ਜੋ ਵੀ ਕਾਂਗਰਸ ਨਾਲ ਜੁੜਿਆ ਹੈ ਉਹ ਲੋਕ ਹਿਤੈਸ਼ੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਜਾਵੇਗਾ ਤੇ ਕਾਂਗਰਸ ਵਿਚ ਸਿਰਫ਼ ਕੈਪਟਨ, ਪ੍ਰਨੀਤ ਕੌਰ ਤੇ ਜੁੰਡਲੀ ਹੀ ਰਹਿ ਜਾਵੇਗੀ। ਉਹਨਾਂ ਕਿਹਾ ਕਿ ਲੋਕਾਂ ਦੇ ਦੁੱਖ ਦਰਦ ਦੂਰ ਕਰਨ ਵਾਲਾ ਸਿਰਫ਼ ਤੇ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਹੈ ਕਿਉਂਕਿ ਕਾਂਗਰਸ ਨੇ ਤਾਂ ਘਰ-ਘਰ ਰੋਜ਼ਗਾਰ ਦੇ ਨਾਮ ‘ਤੇ ਲੋਕਾਂ ਨਾਲ ਕੋਝਾ ਮਜ਼ਾਕ ਕੀਤਾ ਹੈ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਪਾਰਦਰਸ਼ੀ ਢੰਗ ਨਾਲ ਨੌਜਵਾਨਾਂ ਨੂੰ ਵੱਡੀ ਗਿਣਤੀ ਵਿਚ ਰੋਜ਼ਗਾਰ ਦਿੱਤਾ ਸੀ। ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋਣ ਵਾਲਿਆਂ ‘ਚ ਵਾਰਡ ਨੰ 31 ਤੋਂ ਸਾਹਿਲ ਸਲਮਾਨੀ, ਤਨਵੀਰ ਸ਼ਾਨੂੰ, ਅਜੈ ਭੋਲਾ ਚਿੰਟੂ, ਗੋਲਾ, ਸਲਮਾਨ, ਧਨਰਾਜ ਸਿੰਘ, ਨਿੱਕੂ, ਕਰਨ ਰਾਜਪੂਤ, ਦਰਸ਼ਨ ਅਰਾਈਮਾਜਰਾ, ਅਕਾਸ਼, ਗਗਨ, ਜਾਵੇਦ ਸਲਮਾਨੀ, ਨੀਰਜ, ਕਮਲ, ਮਾਸਾ ਵੱਡੀ, ਕਾਂਤਾ ਰਾਣਾ, ਦਰਸ਼ਨਾ ਦੇਵੀ, ਸ਼ਕੁੰਤਲਾ, ਪ੍ਰਕਾਸ਼ ਕੌਰ, ਗਾਇਤਰੀ ਦੇਵੀ, ਸੁਸ਼ਮਾ, ਰਾਜਵੰਤੀ, ਗੋਲਾਬ ਕੌਰ, ਜਸਵੰਤ ਕੌਰ,ਅਮਨਜੋਤ ਸਿੰਘ, ਨਰੇਸ਼ ਕੁਮਾਰ, ਰਿਸ਼ੂ ਕਪੂਰ, ਸੋਨੂੰ ਵਰਮਾ, ਸੰਗੀਤਾ ਕੁਮਾਰ, ਅਨੀਤਾ ਰਾਣੀ, ਸਾਹਿਦਾ, ਜੋਗਿੰਦਰ ਕੌਰ, ਕੁਲਵੰਤ ਕੌਰ, ਮਨਜੀਤ ਸਿੰਘ, ਗੋਪਾਲ ਕੁਮਾਰ ਸ਼ਾਮਲ ਹਨ। ਇਸ ਮੌਕੇ ਹਰਭਜਨ ਸਿੰਘ ਪ੍ਰਧਾਨ ਜਗਦੀਸ਼ ਕਲੋਨੀ, ਦਲੇਰ ਸਿੰਘ, ਯੁਵਰਾਜ ਅਗਰਵਾਲ, ਰਵਿੰਦਰ ਠੁਮਕੀ, ਜੈ ਪ੍ਰਕਾਸ਼ ਯਾਦਵ, ਮੁਨੀਸ਼ ਸਿੰਘੀ, ਅਕਾਸ ਸ਼ਰਮਾ ਬਾਕਸਰ ਆਦਿ ਮੌਜੂਦ ਸਨ।

Leave a Reply

Your email address will not be published. Required fields are marked *