ਪੰਜਾਬਪਟਿਆਲਾ

ਇੰਟਰ ਨੈਸ਼ਨਲ ਇੰਸਟੀਚਿਊਟ ਆਫ਼ ਫ਼ੈਸ਼ਨ ਡਿਜ਼ਾਇਨਿੰਗ ਪਟਿਆਲਾ ਵੱਲੋਂ ਦੋ ਦਿਨਾਂ ਸੈਮੀਨਾਰ ਸ਼ੁਰੂ

ਭਾਰਤ ਦੇ ਪ੍ਰਸਿੱਧ ਡਿਜ਼ਾਈਨਰ ਕਵਲਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਦਿੱਤੀ ਸਿਖਲਾਈ
ਵਿਦਿਆਰਥੀਆਂ ਨੂੰ ਆਪਣੇ ਚ ਅੰਦਰੂਨੀ ਕਲਾਂ ਨੂੰ ਬਾਹਰ ਕੱਢਣ ਦੀ ਲੋੜ : ਕਵਲਜੀਤ ਸਿੰਘ
ਪਟਿਆਲਾ 11 ਸਤੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਫ਼ੈਸ਼ਨ ਡਿਜ਼ਾਇਨਿੰਗ ਦੀ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਨੂੰ ਫ਼ੈਸ਼ਨ ਨਾਲ ਸਬੰਧੀ ਹੋਰ ਜਾਣਕਾਰੀ ਦੇਣ ਲਈ ਇੰਟਰ ਨੈਸ਼ਨਲ ਇੰਸਟੀਚਿਊਟ ਆਫ਼ ਫ਼ੈਸ਼ਨ ਡਿਜ਼ਾਇਨਿੰਗ (ਆਈਨਿਫਡ) ਪਟਿਆਲਾ ਵੱਲੋਂ ਮੈਨੇਜਿੰਗ ਡਾਇਰੈਕਟਰ ਮੋਨਿਕਾ ਕਥੂਰੀਆ ਦੀ ਅਗਵਾਈ ਚ ਦੋ ਦਿਨਾ ਸੈਮੀਨਾਰ ਆਯੋਜਿਤ ਕੀਤਾ ਗਿਆ।

ਸੈਮੀਨਾਰ ਵਿਚ ਵਿਸ਼ੇਸ਼ ਤੌਰ ਤੇ ਭਾਰਤ ਦੇ ਪ੍ਰਸਿੱਧ ਅਦਾਕਾਰਾਂ ਦੇ ਡਿਜ਼ਾਈਨਰ ਕਵਲਜੀਤ ਸਿੰਘ ਪਹੁੰਚੇ। ਜਿਨ੍ਹਾਂ ਦੇ ਇੰਸਟੀਚਿਊਟ ਦੀ ਡਾਇਰੈਕਟਰ ਮੋਨਿਕਾ ਕਥੂਰੀਆ ਵੱਲੋਂ ਸਵਾਗਤ ਕੀਤਾ ਗਿਆ। ਸੈਮੀਨਾਰ ਦੌਰਾਨ ਪ੍ਰਸਿੱਧ ਡਿਜ਼ਾਈਨਰ ਕਵਲਜੀਤ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਫ਼ੈਸ਼ਨ ਡਿਜ਼ਾਇਨਿੰਗ ਦੇ ਗੁਰ ਦਿੱਤੇ ਗਏ।
ਸੈਮੀਨਾਰ ਦੀ ਸ਼ੁਰੂਆਤ ਮੌਕੇ ਪ੍ਰਸਿੱਧ ਫ਼ੈਸ਼ਨ ਡਿਜ਼ਾਈਨਰ ਕਵਲਜੀਤ ਸਿੰਘ ਵੱਲੋਂ ਸਤੰਬਰ 2017 ਚ ਲੰਡਨ ਵਿਖੇ ਹੋਣ ਵਾਲੇ ਵਿਸ਼ਵ ਪ੍ਰਸਿੱਧ ‘ਲੰਡਨ ਫ਼ੈਸ਼ਨ ਵੀਕ’ ਚ ਚੋਣ ਹੋਣ ਵਾਲੀ ਆਈਨਿਫਡ ਪਟਿਆਲਾ ਦੀ ਵਿਦਿਆਰਥਣ ਸਵਰਨਜੀਤ ਕੌਰ ਦੀ ਸ਼ਲਾਘਾ ਕੀਤੀ ਗਈ। ਜਿਸ ਤੋਂ ਬਾਅਦ ਉਨ੍ਹਾਂ ਵਿਦਿਆਰਥਣਾਂ ਨੂੰ ਵੱਖ ਵੱਖ ਤਰਾਂ ਨਾਲ ਡਿਜ਼ਾਇਨਿੰਗ ਕਰ ਕੇ ਆਪਣੇ ਅੰਦਰੂਨੀ ਕਲਾਂ ਨੂੰ ਬਾਹਰ ਕੱਢਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਬਿਨਾ ਸੀਤੇ ਕੱਪੜੇ ਨਾਲ ਕਿਸ ਤਰਾਂ ਡਰੈੱਸਾਂ ਤਿਆਰ ਕੀਤੀ ਜਾ ਸਕਦੀ ਹੈ ਉਸ ਸਬੰਧੀ ਸਿਖਲਾਈ ਦਿੱਤੀ ਗਈ। ਜਿਸ ਤੋਂ ਬਾਅਦ ਵਿਦਿਆਰਥਣਾਂ ਵੱਲੋਂ ਉਨ੍ਹਾਂ ਦੇ ਸਿਖਾਏ ਗਏ ਢੰਗ ਦੇ ਨਾਲ ਆਪ ਨਵੀਂ ਫ਼ੈਸ਼ਨ ਡਿਜ਼ਾਇਨਿੰਗ ਕਰ ਕੇ ਵੇਖੀ।
ਇਸ ਮੌਕੇ ਕਵਲਜੀਤ ਸਿੰਘ ਨੇ ਦੱਸਿਆ ਕਿ ਹਰੇਕ ਵਿਦਿਆਰਥੀ ਦੇ ਅੰਦਰ ਕਲਾ ਜ਼ਰੂਰ ਹੁੰਦੀ ਹੈ ਤਾਂ ਲੋੜ ਹੈ ਕਿ ਕਿਵੇਂ ਉਸ ਨੂੰ ਪਛਾਣ ਕੇ ਬਾਹਰ ਕੱਢਣ ਦੀ, ਉਨ੍ਹਾਂ ਸਾਰੇ ਵਿਦਿਆਰਥੀਆ ਦੀ ਕਲਾ ਨੂੰ ਨਿਖਾਰ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਵਰਤਮਾਨ ਸਮੇਂ ਚ ਹਰੇਕ ਵਿਦਿਆਰਥੀ ਕਲਾਕਾਰ ਹੈ, ਜਿਸ ਕਰ ਕੇ ਸਾਨੂੰ ਆਪਣੀ ਪ੍ਰਤਿਭਾ ਦੀ ਸਭ ਦੇ ਸਾਹਮਣੇ ਪੇਸ਼ਕਾਰੀ ਜ਼ਰੂਰ ਕਰਨੀ ਚਾਹੀਦੀ ਹੈ। ਕਵਲਜੀਤ ਸਿੰਘ ਨੇ ਆਈਨਿਫਡ ਪਟਿਆਲਾ ਦੀ ਡਾਇਰੈਕਟਰ ਮੋਨਿਕਾ ਕਥੂਰੀਆ ਦੀ ਸ਼ਲਾਘਾ ਕੀਤੀ ਗਈ ਕਿ ਉਨ੍ਹਾਂ ਦੇ ਦਿਖਾਏ ਰਾਹ ਤੇ ਚੱਲਦੇ ਹੋਏ ਬੱਚੇ ਭਾਰਤ ਦੇਸ਼ ਦਾ ਨਾਂਅ ਵਿਸ਼ਵ ਭਰ ਚ ਰੌਸ਼ਨ ਕਰ ਰਹੇ ਹਨ।
ਦੱਸਣਯੋਗ ਹੈ ਕਿ ਕਵਲਜੀਤ ਸਿੰਘ ਅਮੀਤਾ ਬਚਨ, ਮਾਧੁਰੀ ਦੀਕਸ਼ਤ, ਰਵੀਨਾ ਟੰਡਨ, ਰਿਆ ਸੈਨ, ਡੋਲੀ ਬਿੰਦਰਾ, ਰਾਖੀ ਸਾਵੰਤ, ਕਸ਼ਮੀਰਾ ਸ਼ਾਹ, ਗੋਵਿੰਦਾ, ਅਨੀਤਾ ਰਾਜ, ਪੂਨਮ ਢਿੱਲੋਂ, ਦੀਪਿਕਾ ਪਾਦੁਕੋਣ, ਪ੍ਰਿਅੰਕਾ ਚੋਪੜਾ, ਅਕਸ਼ੇ ਕੁਮਾਰ, ਕਪਿਲ ਸ਼ਰਮਾ ਸਮੇਤ ਅਨੇਕਾਂ ਭਾਰਤ ਦੇ ਪ੍ਰਸਿੱਧ ਅਦਾਕਾਰਾਂ ਦੀਆਂ ਡਰੈੱਸਾਂ ਡਿਜ਼ਾਇਨਿੰਗ ਕਰਦੇ ਆ ਰਹੇ ਹਨ। ਇਸ ਤੋਂ ਇਲਾਵਾ ਵੀ ਕਵਲਜੀਤ ਸਿੰਘ ਵੱਲੋਂ ਕਈ ਪ੍ਰਸਿੱਧ ਸ਼ਖ਼ਸੀਅਤਾਂ ਦੇ ਨਾਲ ਕੰਮ ਕੀਤਾ ਜਾ ਚੁੱਕਾ ਹੈ।

Leave a Reply

Your email address will not be published. Required fields are marked *