ਆਈਨਿਫਡ ਪਟਿਆਲਾ ਵੱਲੋਂ ਕਰਵਾਈ ਗਈ ਦੋ ਦਿਨਾ ਸੈਮੀਨਾਰ ਸਮਾਪਤ
ਦੇਸ਼ ਦੀ ਪ੍ਰਸਿੱਧ ਫ਼ਿਲਮ ਅਦਾਕਾਰਾਂ ਦੇ ਡਿਜ਼ਾਈਨਰ ਕਵਲਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਫ਼ੈਸ਼ਨ ਜਗਤ ਦੇ ਗੁਰ
ਪਟਿਆਲਾ 12 ਸਤੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਫ਼ੈਸ਼ਨ ਜਗਤ ਚ ਦੁਨੀਆ ਭਰ ਚ ਨਾਮ ਕਮਾ ਚੁੱਕੇ ਇੰਟਰ ਨੈਸ਼ਨਲ ਇੰਸਟੀਚਿਊਟ ਆਫ਼ ਫ਼ੈਸ਼ਨ ਡਿਜ਼ਾਇਨਿੰਗ (ਆਈਨਿਫਡ) ਪਟਿਆਲਾ ਵੱਲੋਂ ਆਯੋਜਿਤ ਕੀਤੇ ਗਏ ਦੋ ਦਿਨਾ ਸੈਮੀਨਾਰ ਅੱਜ ਸਮਾਪਤ ਕੀਤਾ ਗਿਆ।
ਸੈਮੀਨਾਰ ਵਿਚ ਦੇਸ਼ ਦੀ ਪ੍ਰਸਿੱਧ ਫ਼ਿਲਮ ਅਦਾਕਾਰਾਂ ਦੇ ਡਿਜ਼ਾਈਨਰ ਕਵਲਜੀਤ ਸਿੰਘ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਵਿਦਿਆਰਥੀਆਂ ਨੂੰ ਗੁਰ ਦਿੱਤੇ ਗਏ ਤੇ ਸੈਮੀਨਾਰ ਦੇ ਦੂਜੇ ਦਿਨ ਆਈਨਿਫਡ ਪਟਿਆਲਾ ਦੇ ਵਿਦਿਆਰਥੀਆ ਵੱਲੋਂ ਸਿਖਲਾਈ ਹਾਸਿਲ ਕਰ ਕੇ ਫ਼ੈਸ਼ਨ ਸੌ ਚ ਪੇਸ਼ਕਾਰੀ ਵੀ ਕੀਤੀ ਗਈ। ਇਸ ਮੌਕੇ ਆਈਨਿਫਡ ਪਟਿਆਲਾ ਦੀ ਮੈਨੇਜਿੰਗ ਡਾਇਰੈਕਟਰ ਮੋਨਿਕਾ ਕਥੂਰੀਆ ਵੱਲੋਂ ਬੱਚਿਆ ਨੂੰ ਦਿੱਤੀ ਸਿਖਲਾਈ ਦੀ ਵੀ ਸ਼ਲਾਘਾ ਕੀਤੀ ਗਈ।
ਪ੍ਰਸਿੱਧ ਡਿਜ਼ਾਈਨਰ ਕਵਲਜੀਤ ਸਿੰਘ ਇਸ ਤੋਂ ਪਹਿਲਾ ਅਮੀਤਾ ਬਚਨ, ਰੇਖਾ, ਮਾਦੁਰੀ ਦੀਕਸ਼ਤ, ਸ਼ਾਹਰੁੱਖ਼ ਖ਼ਾਨ, ਹੇਮਾ ਮਾਲਨੀ, ਸ੍ਰੀ ਦੇਵੀ, ਰਵੀਨਾ ਟੰਡਨ, ਪੂਨਮ ਢਿੱਲੋਂ, ਪਦਮਨੀ ਕੋਲਾ ਪੁਰੀ, ਜੂਹੀ ਚਾਵਲਾ, ਵਿਨੋਦ ਖੰਨਾ ਸਮੇਤ ਅਨੇਕਾਂ ਬਾਲੀਵੁੱਡ ਦੇ ਅਦਾਕਾਰਾਂ ਦੇ ਡਿਜ਼ਾਇਨਿੰਗ ਕਰਦੇ ਆ ਰਹੇ ਹਨ। ਜਿਨ੍ਹਾਂ ਵੱਲੋਂ 11 ਦੇਸ਼ਾਂ ਚ ਪਿਛਲੇ 23 ਸਾਲਾ ਤੋਂ ਆਪਣਾ ਜਲਵਾ ਬਖੇਰਦੇ ਆ ਰਹੇ ਆਈਨਿਫਡ ਦੇ ਪਟਿਆਲਾ ਵਿਖੇ ਸਥਿਤ ਇੰਸਟੀਚਿਊਟ ਦੇ ਵਿਦਿਆਰਥੀਆ ਨੂੰ ਸਿਖਲਾਈ ਦਿੱਤੀ ਗਈ। ਆਈਨਿਫਡ ਦੇ ਵਿਦਿਆਰਥੀ ਯੂ.ਕੇ, ਯੂ.ਐੱਸ.ਏ., ਲੰਡਨ, ਨਿਊ ਯਾਰਕ, ਲਾਸ ਐਂਜਲਸ, ਟਰਾਂਟੋ, ਸਿੰਗਾਪੁਰ, ਇੰਡੋਨੇਸ਼ੀਆ, ਬੰਗਲਾਦੇਸ਼ ਤੇ ਹੋਰਨਾਂ ਦੇਸ਼ਾਂ ਚ ਵੀ ਆਪਣੇ ਰੰਗ ਬਿਖੇਰ ਚੁੱਕੇ ਹਨ।
ਡਿਜ਼ਾਈਨਰ ਕਵਲਜੀਤ ਸਿੰਘ ਵੱਲੋਂ ‘ਲੰਡਨ ਫ਼ੈਸ਼ਨ ਵੀਕ’ ਚ ਚੋਣ ਹੋਣ ਵਾਲੀ ਆਈਨਿਫਡ ਪਟਿਆਲਾ ਦੀ ਵਿਦਿਆਰਥਣ ਸਵਰਨਜੀਤ ਕੌਰ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਪਿਛਲੀ ਵਾਰ ‘ਲੰਡਨ ਫ਼ੈਸ਼ਨ ਵੀਕ’ ਫ਼ੈਸ਼ਨ ਵੀਕ ਚ ਹਿੱਸਾ ਲੈ ਕੇ ਆਉਣ ਵਾਲੀ ਦੋ ਹੋਰਨਾਂ ਵਿਦਿਆਰਥਣਾਂ ਦੀ ਵੀ ਸ਼ਲਾਘਾ ਕੀਤੀ ਗਈ। ਕਵਲਜੀਤ ਸਿੰਘ ਨੇ ਵਿਦਿਆਰਥੀਆਂ ਦੀ ਇਸ ਕਾਮਯਾਬੀ ਦੇ ਪਿੱਛੇ ਆਈਨਿਫਡ ਪਟਿਆਲਾ ਦੀ ਮੈਨੇਜਿੰਗ ਡਾਇਰੈਕਟਰ ਮੋਨਿਕਾ ਕਥੂਰੀਆ ਦੀ ਸਖ਼ਤ ਮਿਹਨਤ ਦੱਸਿਆ। ਕਵਲਜੀਤ ਸਿੰਘ ਨੇ ਦੋ ਦਿਨਾ ਸੈਮੀਨਾਰ ਦੌਰਾਨ ਵਿਦਿਆਰਥੀਆ ਨੂੰ ਵੱਖ ਵੱਖ ਤਰਾਂ ਦੇ ਫ਼ੈਸ਼ਨ ਜਗਤ ਨਾਲ ਸਬੰਧਿਤ ਜਾਣਕਾਰੀਆਂ ਦਿੱਤਿਆਂ ਗਈ।
ਦੋ ਦਿਨਾ ਸੈਮੀਨਾਰ ਦੌਰਾਨ ਕਵਲਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਕਿਸ ਤਰਾਂ ਅੱਸੀ ਕਿਸੇ ਨੂੰ ਵੀ ਵਧੀਆ ਡਿਜ਼ਾਇਨਿੰਗ ਦੇ ਸਕਦੇ ਹਾਂ ਤੇ ਜਿਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਉਸ ਨੂੰ ਖ਼ੁਦ ਕਰ ਕੇ ਵੇਖਿਆ। ਉਨ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਹਰੇਕ ਵਿਅਕਤੀ ਚ ਕੋਈ ਨ ਕੋਈ ਹੁਨਰ ਹੁੰਦਾ ਹੈ ਜਿਸ ਨੂੰ ਸਾਨੂੰ ਬਾਹਰ ਕੱਢਣ ਦੀ ਲੋੜ ਹੈ। ਉਸ ਹੁਨਰ ਨੂੰ ਬਾਹਰ ਕੱਢਣ ਲਈ ਆਈਨਿਫਡ ਪਟਿਆਲਾ ਸਭ ਤੋਂ ਵਧਿਆ ਸਾਧਨ ਹੈ ਜੋ ਹਰੇਕ ਦੀ ਪ੍ਰਤਿਭਾ ਨੂੰ ਪਛਾਣ ਕੇ ਬਾਹਰ ਕੱਢਣ ਦਾ ਕਾਰਜ ਕਰਦਾ ਹੈ। ਸੈਮੀਨਾਰ ਦੇ ਦੂਜੇ ਦਿਨ ਆਈਨਿਫਡ ਪਟਿਆਲਾ ਦੀ ਵਿਦਿਆਰਥੀਆ ਵੱਲੋਂ ਰੈਂਪ ਤੇ ਫ਼ੈਸ਼ਨ ਸੌ ਕਰਦੇ ਹੋਏ ਆਪਣੇ ਜਲਵੇ ਦਿਖਾਏ ਗਏ ਤੇ ਆਪਣੀ ਪੇਸ਼ਕਾਰੀ ਸਭ ਦੇ ਸਾਹਮਣੇ ਪੇਸ਼ ਕੀਤੀ।
ਆਈਨਿਫਡ ਪਟਿਆਲਾ ਦੀ ਡਾਇਰੈਕਟਰ ਮੋਨਿਕਾ ਕਥੂਰੀਆ ਵੱਲੋਂ ਪ੍ਰਸਿੱਧ ਡਿਜ਼ਾਈਨਰ ਕਵਲਜੀਤ ਸਿੰਘ ਦਾ ਧੰਨਵਾਦ ਕੀਤਾ ਗਿਆ ਕਿ ਉਨ੍ਹਾਂ ਵੱਲੋਂ ਦੋ ਦਿਨਾ ਸੈਮੀਨਾਰ ਚ ਵਿਸ਼ੇਸ਼ ਤੌਰ ਤੇ ਪਹੁੰਚ ਕੇ ਬੱਚਿਆ ਨੂੰ ਫ਼ੈਸ਼ਨ ਜਗਤ ਨਾਲ ਸਬੰਧਿਤ ਜਾਣਕਾਰੀ ਦਿੱਤੀ ਗਈ। ਕਥੂਰੀਆ ਨੇ ਕਿਹਾ ਕਿ ਉਨ੍ਹਾਂ ਦੇ ਦੱਸੇ ਰਾਹ ਨੂੰ ਅਪਣਾਉਂਦੇ ਹੋਏ ਆਈਨਿਫਡ ਪਟਿਆਲਾ ਦੇ ਵਿਦਿਆਰਥੀ ਵਿਸ਼ਵ ਭਰ ਚ ਆਪਣੇ ਸ਼ਹਿਰ ਪਟਿਆਲਾ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰਨਗੇ।

