ਅਯੁੱਧਿਆ ਮਾਮਲਾ : ਵਿਵਾਦਿਤ ਜ਼ਮੀਨ ਲਈ ਦੋ ਜੱਜਾਂ ਨੂੰ ਕੀਤਾ ਆਬਜ਼ਰਵਰ ਨਿਯੁਕਤ
ਲਖਨਊ ਅਯੁੱਧਿਆ ‘ਚ ਵਿਵਾਦਿਤ ਜ਼ਮੀਨ ਦੀ ਨਿਗਰਾਨੀ ਲਈ ਦੇਸ਼ ਦੀ ਚੋਟੀ ਅਦਾਲਤ ਵੀ ਕਾਫੀ ਗੰਭੀਰ ਹੈ। ਸੁਪਰੀਮ ਕੋਰਟ ਨੇ ਇਲਾਹਾਬਾਦ ਹਾਈ ਕੋਰਟ ਦੇ ਮੁੱਖ ਜੱਜ ਨੂੰ ਅਯੁੱਧਿਆ ਦੀ ਵਿਵਾਦਿਤ ਜ਼ਮੀਨ ਲਈ ਦੋ ਜੱਜਾਂ ਨੂੰ ਆਬਜ਼ਰਵਰ ਨਿਯੁਕਤ ਕੀਤਾ ਹੈ।
ਸੁਪਰੀਮ ਕੋਰਟ ਨੇ ਇਲਹਾਬਾਦ ਹਾਈ ਕੋਰਟ ਦੇ ਮੁੱਖ ਜੱਜ ਨੂੰ ਕਿਹਾ ਕਿ ਉਹ 10 ਦਿਨ ‘ਚ ਦੋ ਜੱਜਾਂ ਨੂੰ ਆਬਜ਼ਰਵਰ ਨਿਯੁਕਤ ਕਰਨ। ਇਨ੍ਹਾਂ ‘ਚ ਜ਼ਿਲਾ ਜੱਜ, ਵਧੀਕ ਜੱਜ ਜਾਂ ਸਪੈਸ਼ਲ ਜੱਜ ਹੋ ਸਕਦੇ ਹਨ। ਸੁਪਰੀਮ ਕੋਰਟ ਨੇ 6 ਜ਼ਿਲਿਆਂ ਦੇ ਜੱਜਾਂ ਦੀ ਸੂਚੀ ਇਲਾਹਾਬਾਦ ਹਾਈ ਕੋਰਟ ਨੂੰ ਵਾਪਸ ਭੇਜੀ ਹੈ। ਇਸ ਬਾਰੇ ਬਾਬਰੀ ਮਸਜਿਦ ਦੇ ਪੈਰੋਕਾਰ ਮੁਹੰਮਦ ਹਾਸ਼ਿਮ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਦੀ ਮੰਗ ਨੂੰ ਸੁਪਰੀਮ ਕੋਰਟ ਨੇ ਬਰਖਾਸਤ ਕਰ ਦਿੱਤਾ।
ਕਪਿਲ ਸਿੱਬਲ ਨੇ ਮੰਗ ਕੀਤੀ ਸੀ ਕਿ ਪਹਿਲਾਂ ਦੇ ਆਹਜ਼ਰਵਰ ਟੀ.ਐੱਮ. ਖਾਨ ਅਤੇ ਐੱਸ.ਕੇ. ਸਿੰਘ ਨੂੰ ਇਸ ਅਹੁਦੇ ‘ਤੇ ਆਬਜ਼ਰਵਰ ਰਹਿਣ ਦਿੱਤਾ ਜਾਵੇ। ਸਿੱਬਲ ਨੇ ਕਿਹਾ ਕਿ ਇਹ ਬੀਤੇ 14 ਸਾਲਾਂ ਤੋਂ ਆਬਜ਼ਰਵਰ ਹਨ। ਇਸ ਕਾਰਨ ਇਹ ਬਿਹਤਰ ਹੋਵੇਗਾ ਕਿ ਉਨ੍ਹਾਂ ਤੋਂ ਪੁੱਛ ਲਿਆ ਜਾਵੇ ਕਿ ਕੀ ਉਹ ਆਬਜ਼ਰਵਰ ਬਣੇ ਰਹਿਣਾ ਚਾਹੁੰਦੇ ਹਨ ਜਾਂ ਨਹੀਂ। ਦਰਅਸਲ ਇਹ ਸੈਸ਼ਨ ਸਨ, ਜਿਨ੍ਹਾਂ ‘ਚੋਂ ਇਕ ਟੀ.ਐੱਮ. ਖਾਨ ਰਿਟਾਇਰ ਹੋ ਗਏ ਅਤੇ ਐੱਸ.ਕੇ. ਸਿੰਘ ਹਾਈ ਕੋਰਟ ਦੇ ਜੱਜ ਬਣ ਗਏ। ਆਬਜ਼ਰਵਰ ਹਰੇਕ ਦੋ ਹਫਤੇ ‘ਚ ਜਗ੍ਹਾ ਅਤੇ ਹਾਲਾਤਾਂ ਦਾ ਜਾਇਜ਼ਾ ਲੈਂਦੇ ਹਨ।

