ਪੰਜਾਬਪਟਿਆਲਾ

ਸ਼ਿਵ ਸੈਨਾ ਹਿੰਦੁਸਤਾਨ ਨੇ ਮਹਾਰਾਸ਼ਟਰ ਚ ਵੀ ਪੈਰ ਪਸਾਰੇ, ਗਠਿਤ ਕੀਤੀ ਆਪਣੀ ਇਕਾਈ

ਪਾਰਟੀ ਦੇ ਰਾਸ਼ਟਰੀ ਪ੍ਰਧਾਨ ਵੱਲੋਂ ਮਹਾਰਾਸ਼ਟਰ, ਗੁਜਰਾਤ ਅਤੇ ਰਾਜਸਥਾਨ ਦੇ ਨਵੇਂ ਅਧਿਕਾਰੀ ਨਿਯੁਕਤ ਕੀਤੇ
ਪਟਿਆਲਾ 15 ਸਤੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਪਵਨ ਕੁਮਾਰ ਗੁਪਤਾ ਵੱਲੋਂ ਪਾਰਟੀ ਦਾ ਵਿਸਥਾਰ ਕਰਦੇ ਹੋਏ ਦੇਸ਼ ਭਰ ਦੇ 18 ਸੂਬਿਆ ਚ ਆਪਣੀ ਇਕਾਈ ਸਥਾਪਿਤ ਕੀਤੀ ਗਈ ਹੈ।

ਉਸੇ ਲੜੀ ‘ਚ ਵਾਧਾ ਕਰਦੇ ਹੋਏ ਅੱਜ ਉਨ੍ਹਾਂ ਵੱਲੋਂ ਸ਼ਿਵ ਸੈਨਾ ਬਾਲ ਠਾਕਰੇ ਦਾ ਗੜ ਮੰਨੇ ਜਾਂਦੇ ਮਹਾਰਾਸ਼ਟਰ ਚ ਵੀ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਗਏ ਹਨ। ਉਨ੍ਹਾਂ ਵੱਲੋਂ ਸ਼ਿਵ ਸੈਨਾ ਬਾਲ ਠਾਕਰੇ ਦੇ ਪ੍ਰਮੁੱਖ ਆਗੂ ਨੂੰ ਸ਼ਿਵ ਸੈਨਾ ਹਿੰਦੁਸਤਾਨ ਚ ਸ਼ਾਮਿਲ ਕਰਵਾ ਕੇ ਮਹਾਰਾਸ਼ਟਰ ਦਾ ਸੰਯੋਜਕ ਨਿਯੁਕਤ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਗੁਜਰਾਤ ਅਤੇ ਰਾਜਸਥਾਨ ਦੇ ਵੀ ਨਵੇਂ ਪ੍ਰਦੇਸ਼ ਸੰਯੋਜਕ ਨਿਯੁਕਤ ਕੀਤੇ ਗਏ।
ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਪਵਨ ਕੁਮਾਰ ਗੁਪਤਾ ਵੱਲੋਂ ਸ਼ਾਹੀ ਸ਼ਹਿਰ ਪਟਿਆਲਾ ਵਿਖੇ ਮਹਾਰਾਸ਼ਟਰ, ਗੁਜਰਾਤ ਅਤੇ ਰਾਜਸਥਾਨ ਦੇ ਆਗੂਆਂ ਨਾਲ ਬੈਠਕ ਕੀਤੀ ਗਈ। ਇਸ ਮੌਕੇ ਉਨ੍ਹਾਂ ਵੱਲੋਂ ਸਚਿਨ ਨਾਰਾਇਨ ਪਰਦੇਸੀ ਨੂੰ ਮਹਾਰਾਸ਼ਟਰ ਦਾ ਪ੍ਰਦੇਸ਼ ਸੰਯੋਜਕ ਨਿਯੁਕਤ ਕੀਤੇ ਗਏ ਜੋ ਕਿ ਸ਼ਿਵ ਸੈਨਾ ਬਾਲ ਠਾਕਰੇ ਦੇ ਨਾਸਿਕ ਵਿਭਾਗ ਦੇ ਪ੍ਰਮੁੱਖ ਸੀ ਤੇ ਬਾਲ ਠਾਕਰੇ ਦੀਆਂ ਨੀਤੀਆਂ ਤੋਂ ਨਾਰਾਜ਼ ਹੋ ਕੇ ਸ਼ਿਵ ਸੈਨਾ ਹਿੰਦੁਸਤਾਨ ਚ ਸ਼ਾਮਿਲ ਹੋਏ। ਪਾਰਟੀ ਦੇ ਰਾਸ਼ਟਰੀ ਪ੍ਰਧਾਨ ਵੱਲੋਂ ਅਖਿਲ ਭਾਰਤੀ ਸ਼ਤਰੀ ਮਹਾ ਸਭਾ ਦੇ ਪ੍ਰਦੇਸ਼ ਪ੍ਰਮੁੱਖ ਪਵਨ ਸਿੰਘ ਰਾਜਪੂਤ ਨੂੰ ਪਾਰਟੀ ਚ ਸ਼ਾਮਿਲ ਕਰਵਾਇਆ ਤੇ ਗੁਜਰਾਤ ਦਾ ਸੰਯੋਜਕ ਨਿਯੁਕਤ ਕੀਤਾ ਗਿਆ ਤੇ ਬਜਰੰਗ ਦਲ ਛੱਡ ਕੇ ਆਏ ਪਾਟਿਲ ਮੁਕੇਸ਼ ਨੂੰ ਵੀ ਗੁਜਰਾਤ ਦਾ ਸਹਿ ਸੰਯੋਜਕ ਨਿਯੁਕਤ ਕੀਤਾ ਗਿਆ।
ਬੈਠਕ ਦੌਰਾਨ ਸ੍ਰੀ ਗੁਪਤਾ ਵੱਲੋਂ ਗੌਰਵ ਜੈਨ ਜੈਪੁਰ ਵਾਲਿਆਂ ਨੂੰ ਰਾਜਸਥਾਨ ਦਾ ਸੰਯੋਜਕ ਨਿਯੁਕਤ ਕੀਤੇ ਗਿਆ। ਇਸ ਮੀਟਿੰਗ ਦੌਰਾਨ ਰਾਜਸਥਾਨ ਤੋਂ ਰਾਸ਼ਟਰੀ ਸੰਗਠਨ ਮੰਤਰੀ ਲਾਖਨ ਸਿੰਘ ਪਵਾਰ ਜੈਪੁਰ ਵਾਲੇ, ਲਾਖਨ ਸਿੰਘ ਬੂੰਦੀ ਸੀਨੀਅਰ ਮੀਤ ਪ੍ਰਧਾਨ ਰਾਜਸਥਾਨ, ਰਵੀ ਪ੍ਰਕਾਸ਼ ਜੁਰਾਨੀ ਸੂਬਾ ਜਨਰਲ ਸਕੱਤਰ ਰਾਜਸਥਾਨ, ਚੰਦਰਸ਼ੇਖਰ ਸ਼ਰਮਾ ਯੁਵਾ ਸੈਨਾ ਦੇ ਪ੍ਰਦੇਸ਼ ਪ੍ਰਭਾਰੀ, ਕੇ.ਪੀ. ਸ਼ੇਖਰ ਹਿੰਦੁਸਤਾਨ ਮਜ਼ਦੂਰ ਸੈਨਾ ਰਾਜਸਥਾਨ ਦੇ ਪ੍ਰਦੇਸ਼ ਸੰਯੋਜਕ, ਲਾਕੇਸ਼ ਸਿੰਘ ਚੌਹਾਨ ਅਜਮੇਰ ਵਿਭਾਗ ਦੇ ਮੁਖੀ, ਪੁਖਰਾਜ ਸੋਨੀ ਹਿੰਦੁਸਤਾਨ ਯੁਵਾ ਸੈਨਾ ਦੇ ਜਨਰਲ ਸਕੱਤਰ, ਮਾਲ ਚੰਦ ਸਵਾਮੀ ਨਾਗਪੁਰ ਤੋਂ, ਸ਼ਿਵ ਰਾਜ ਸਿੰਘ ਰਾਜਸਥਾਨ ਤੋਂ ਅਤੇ ਵਿਸ਼ਾਲ ਜੋਸ਼ੀ ਮਕਰਾਨਾ ਰਾਜਸਥਾਨ ਤੋਂ ਪਟਿਆਲਾ ਵਿਖੇ ਇਸ ਮੀਟਿੰਗ ਚ ਪਹੁੰਚੇ।
ਤਿੰਨੋਂ ਸੂਬਿਆ ਦੀ ਬੈਠਕ ਦੌਰਾਨ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਪਵਨ ਕੁਮਾਰ ਗੁਪਤਾ ਵੱਲੋਂ ਸਾਰੇ ਆਗੂਆਂ ਨੂੰ ਪਾਰਟੀ ਦੇ ਵਿਸਥਾਰ ਲਈ ਦਿਨ ਰਾਤ ਕਾਰਜ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਗੁਜਰਾਤ ਵਿਖੇ ਨਵੰਬਰ 2017 ਚ ਹੋਏ ਵਾਲਿਆਂ ਵਿਧਾਨ ਸਭਾ ਚੋਣਾ ਦੀ ਤਿਆਰੀਆਂ ਲਈ ਗੁਜਰਾਤ ਦੀ ਇਕਾਈ ਨੂੰ ਮਜ਼ਬੂਤੀ ਨਾਲ ਤਿਆਰ ਹੋਣ ਲਈ ਕਿਹਾ ਗਿਆ। ਮੀਟਿੰਗ ਦੌਰਾਨ ਸ੍ਰੀ ਗੁਪਤਾ ਵੱਲੋਂ ਮਹਾਰਾਸ਼ਟਰ ਅਤੇ ਰਾਜਸਥਾਨ ਚ ਵੀ ਪਾਰਟੀ ਦੀ ਰਾਜਨੀਤਕ ਸ਼ਾਖਾ ਹਿੰਦੁਸਤਾਨ ਸ਼ਕਤੀ ਸੈਨਾ ਦੇ ਵਿਸਥਾਰ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਹਾਜ਼ਰ ਸਾਰੇ ਆਗੂਆਂ ਵੱਲੋਂ ਪਾਰਟੀ ਮੁਖੀ ਨੂੰ ਸਖ਼ਤ ਮਿਹਨਤ ਕਰਨ ਦਾ ਵਿਸ਼ਵਾਸ ਦਵਾਇਆ ਗਿਆ। ਇਸ ਮੌਕੇ ਮਾਲਵਾ ਜ਼ੋਨ ਦੇ ਪ੍ਰਧਾਨ ਪਰਵੀਤ ਕਥੂਰੀਆ, ਜ਼ਿਲ੍ਹਾ ਪ੍ਰਧਾਨ ਸ਼ਮਾਕਾਂਤ ਪਾਂਡੇ, ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਵਿਨੀਤ ਸਹਿਗਲ ਤੇ ਆਈ.ਟੀ. ਸੈੱਲ ਦੇ ਪ੍ਰਧਾਨ ਪਵਨ ਸਡਾਣਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।

Leave a Reply

Your email address will not be published. Required fields are marked *