ਪਟਿਆਲਾ ਵਿਖੇ ਰੌਣੀ ਕਿਸਾਨ ਮੇਲੇ ਵਿੱਚ ਕਿਸਾਨਾਂ ਦਾ ਭਾਰੀ ਉਤਸ਼ਾਹ
ਪਟਿਆਲਾ 19 ਸਤੰਬਰ (ਕੰਵਰ ਬੇਦੀ/ਮਧਸਾਰ ਬਿÀਰੋ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਾਨ ਮੇਲਾ ਪਟਿਆਲਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ਵਿਖੇ ਲਗਾਇਆ ਗਿਆ।
ਇਸ ਕਿਸਾਨ ਮੇਲੇ ਵਿੱਚ ਡਾ. ਰਾਜਵੀਰ ਸਿੰਘ, ਨਿਰਦੇਸ਼ਕ ਅਟਾਰੀ, ਜ਼ੋਨ 1, ਲੁਧਿਆਣਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਤੋਂ ਇਲਾਵਾ ਡਾ. ਅਸ਼ੋਕ ਕੁਮਾਰ, ਨਿਰਦੇਸ਼ਕ ਪਸਾਰ ਸਿੱਖਿਆ,ਪੀਏਯੂ, ਡਾ. ਨਵਤੇਜ ਬੈਂਸ, ਨਿਰਦੇਸ਼ਕ ਖੋਜ, ਪੀਏਯੂ, ਡਾ. ਡੀ ਐਸ ਭੱਟੀ, ਅਪਰ ਨਿਰਦੇਸ਼ਕ ਪਸਾਰ ਸਿੱਖਿਆ,ਪੀਏਯੂ ਵੀ ਸ਼ਾਮਿਲ ਹੋਏ।
ਮੁੱਖ ਮਹਿਮਾਨ ਨੇ ਵੱਖ-ਵੱਖ ਵਿਭਾਗਾਂ ਵੱਲੋਂ ਲਾਈਆਂ ਖੇਤ ਪ੍ਰਦਰਸ਼ਨੀਆਂ ਅਤੇ ਸਟਾਲਾਂ ਦਾ ਦੌਰਾ ਕੀਤਾ।ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਮੇਲੇ ਵਿੱਚ ਆਪਣੀ ਹਾਜ਼ਰੀ ਲਵਾਈ ਅਤੇ ਵੱਖ-ਵੱਖ ਸਟਾਲਾਂ ਤੋਂ ਬੀਜ, ਕਿਤਾਬਾਂ ਆਦਿ ਖਰੀਦਿਆ। ਇਸ ਕਿਸਾਨ ਮੇਲੇ ਦਾ ਉਦੇਸ਼ ਉਪਰਾਲੀ ਨਹੀਂ ਜਲ਼ਾਵਾਂਗੇ, ਵਾਤਾਵਰਨ ਬਚਾਵਾਂਗੇ” ਰੱਖਿਆ ਅਤੇ ਇਸ ਦੇ ਨਾਲ ਹੀ ਸਮਾਜਿਕ ਕਾਰਜਾਂ ਵਿੱਚ ਖਰਚੇ ਘਟਾਉਣ ਦਾ ਸੰਦੇਸ਼ ਵੀ ਦਿੱਤਾ।
ਇਸ ਮੌਕੇ ਡਾ. ਰਾਜਵੀਰ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਮੇਲੇ ਤੁਸੀ ਵੱਧ ਚੜ੍ਹ ਕੇ ਭਾਗ ਲੈਂਦੇ ਹੋ, ਜਿਸ ਦੇ ਅਸੀਂ ਬਹੁਤ ਸ਼ੁਕਰ ਗੁਜ਼ਾਰ ਹਾਂ। ਉਨ੍ਹਾਂ ਨੇ ਕਿਹਾ ਕਿ ਕੇਵੀਕੇ ਵੱਲੋਂ ਨਵੀਆਂ ਕਿਸਮਾਂ ਅਤੇ ਘਰੇਲੂ ਬਗੀਚੀ ਦੀ ਪ੍ਰਦਰਸ਼ਨੀ ਲਗਾਈ ਗਈ ਹੈ, ਜੋ ਕਿ ਮੇਲੇ ਦੀ ਖਿੱਚ ਦਾ ਕੇਂਦਰ ਹੈ ਅਤੇ ਇਸ ਨੂੰ ਜ਼ਰੂਰ ਅਪਣਾਓ।ਉਨ੍ਹਾਂ ਨੇ ਖਰਚੈ ਘਟਾਉਣ ਅਤੇ ਆਮਦਨ ਵਧਾਉਣ ਵੱਲ ਵੀ ਜ਼ੋਰ ਦਿੰਦਿਆਂ ਕਿਹਾ ਕਿ ਯੁਨੀਵਰਸਿਟੀ ਦੀਆਂ ਸਿਫਾਰਸ਼ਾਂ ਅਪਨਾਓ। ਉਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੂਰੀ ਦੁਨੀਆ ਵਿੱਚ ਪੰਜਾਬ ਦੇ ਕਿਸਾਨ ਇੱਕ ਮਿਸਾਲ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਏ ਹਨ।ਉਨ੍ਹਾਂ ਨੇ ਰਸਾਇਣਾਂ ਦੀ ਅੰਧਾ ਧੁੰਦ ਵਰਤੋਂ ਨਾਲ ਮਿੱਟੀ, ਹਵਾ, ਪਾਣੀ ਦੂਸ਼ਿਤ ਕਰਨ ਤੋਂ ਵੀ ਗੁਰੇਜ਼ ਕਰਨ ਅਤੇ ਕੁਦਰਤੀ ਸੋਮਿਆਂ ਨੂੰ ਸੰਭਾਲਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਸਾਨਾਂ ਨੂੰ ਸਹਾਇਕ ਧੰਦੇ ਅਪਨਾਉਣ ਲਈ ਵੀ ਪ੍ਰੇਰਿਆ ਅਤੇ ਕਿਹਾ ਕਿ ਪੰਜਾਬ ਸ਼ਹਿਦ ਉਤਪਾਦਨ ਵਿੱਚ 35% ਯੋਗਦਾਨ ਪਾ ਰਿਹਾ ਹੈ। ਇਸ ਕਰਕੇ ਉਨ੍ਹਾਂ ਨੇ ਸ਼ਹਿਦ ਉਤਪਾਦਨ, ਖੂੰਬ ਉਤਪਾਦਨ ਅਤੇ ਪੋਲਟਰੀ ਪਾਲਣ ਵੱਲ ਤਵੋਜੋ ਦੇਣ ਵੱਲ ਜ਼ੋਰ ਦਿੱਤਾ। ਉਨ੍ਹਾਂ ਨੇ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਮੁੱਲ ਵਾਧੇ ਦੀਆਂ ਸਕੀਮਾਂ ਬਾਰੇ ਜ਼ਿਕਰ ਕਰਦਿਆਂ ਸੰਸਾਧਨ ਵੱਲ ਧਿਆਨ ਦਵਾਇਆ ਅਤੇ ਕਿਹਾ ਕਿ ਇਸ ਨਾਲ ਅਗਲੇ ਪੰਜ ਸਾਲਾਂ ਵਿੱਚ ਆਮਦਨ ਦੁੱਗਣੀ ਕਰਨ ਦੇ ਟੀਚੇ ਨੂੰ ਪਾਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਲਈ ਵੀ ਉਤਸ਼ਾਹਿਤ ਕੀਤਾ ਅਤੇ ਖੇਤੀ ਨੂੰ ਨਵੀਆਂ ਤਕਨੀਕਾਂ ਨਾਲ ਅੱਗੇ ਤੋਰਨ ਦੀ ਸਲਾਹ ਦਿੱਤੀ।ਅਖੀਰ ਵਿੱਚ ਉਨ੍ਹਾਂ ਨੇ ਕਿਸਾਨਾਂ ਨੂੰ ਸਾਹਿਤ ਨਾਲ ਜੁੜ੍ਹਨ ਲਈ ਅਪੀਲ ਕਰਦਿਆਂ ਕਿਹਾ ਕਿ ਇੱਥੋ ਪੀਏਯੂ ਦੀਆਂ ਸਿਫਾਰਿਸ਼ਾਂ ਦੀਆਂ ਕਿਤਾਬਾਂ ਜ਼ਰੂਰ ਲੈ ਕੇ ਜਾਓ।
ਡਾ. ਅਸ਼ੋਕ ਕੁਮਾਰ, ਨਿਰਦੇਸ਼ਕ ਪਸਾਰ ਸਿੱਖਿਆ ਨੇ ਆਪਣੇ ਭਾਸ਼ਣ ਵਿੱਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿਨੋਂ-ਦਿਨ ਜ਼ਮੀਨਾਂ ਘੱਟ ਰਹੀਆਂ ਹਨ, ਇਸ ਲਈ ਵਿਉਂਤਬੰਦੀ ਕਰਨੀ ਸਮੇਂ ਦੀ ਲੋੜ ਹੈ। ਮੌਸਮੀ ਤਬਦੀਲੀਆਂ ਕਾਰਨ ਸਾਨੂੰ ਆਪਣੀ ਖੋਜ ਦਾ ਰੁੱਖ ਬਦਲਣਾ ਪਵੇਗਾ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਕੁਲ ਲਾਭ ਹੈ ਨਾ ਕਿ ਕੁਲ ਝਾੜ, ਇਸ ਲਈ ਜ਼ਰੂਰੀ ਹੈ ਕਿ ਅਸੀ ਲੇਖਾ ਜੋਖਾ ਰੱਖੀਏ ਅਤੇ ਕੀੜੇ-ਮਕੌੜਿਆਂ ਦੀ ਰੋਕਥਾਮ ਲਈ ਸਰਵਪੱਖੀ ਪ੍ਰਬੰਧ ਅਪਣਾਈਏ ।ਇਸ ਸੰਬੰਧੀ ਜੇਕਰ ਆਪਣੀ ਵਰਤੋਂ ਲਈ ਸਬਜ਼ੀ ਅਤੇ ਦਾਲਾਂ ਪੰਜਾਬ ਦੇ ਕਿਸਾਨਾਂ ਵੱਲੋਂ ਤਿਆਰ ਕੀਤੀਆ ਜਾਣ ਤਾਂ ਅਸੀ ਇੱਕ ਲੱਖ ਤੋਂ ਵੱਧ ਰਕਬਾ ਖੇਤੀ ਵਿਭਿੰਨਤਾ ਅਧੀਨ ਲਿਆ ਸਕਦੇ ਹਾਂ। ਉਹਨਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਵੱਖ ਵੱਖ ਜਿਲਿਆਂ ਵਿੱਚ ਸਥਾਪਿਤ ਕ੍ਰਿਸੀ ਵਿਗਿਆਨ ਕੇਂਦਰਾਂ ਨਾਲ ਜੁੜੋ ਅਤੇ ਖੇਤੀ ਵਿਗਿਆਨਿਕ ਢੰਗਾਂ ਨਾਲ ਕਰਕੇ ਲਾਭ ਕਮਾਓ।ਉੇਹਨਾਂ ਕਿਸਾਨ ਵੀਰਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਸਹਾਇਕ ਕਿੱਤਿਆਂ ਸਬੰਧੀ ਸਿਖਲਾਈ ਪ੍ਰਾਪਤ ਕਰਕੇ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਵੀ ਪ੍ਰੇਰਿਆ।
ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਖੋਜ ਕਾਰਜਾਂ ਬਾਰੇ ਡਾ. ਨਵਤੇਜ ਬੈਂਸ, ਨਿਰਦੇਸ਼ਕ ਖੋਜ, ਪੀਏਯੂ, ਨੇ ਚਾਨਣਾ ਪਾਇਆ।ਉਹਨਾਂ ਪਿਛਲੇ ਦਿਨਾਂ ਵਿਚ ਯੂਨਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਕਣਕ, ਰਾਇਆ,ਸੱਠੀ ਮੂੰਗੀ, ਟਮਾਟਰ ਖਰਬੂਜਾਂ ਅਤੇ ਬਰਸੀਮ ਆਦਿ ਦੀਆਂ ਫਸਲਾਂ ਨਾਲ ਫੁੱਲਾਂ ਦੀਆਂ ਕਿਸਮਾਂ ਸੰਬੰਧੀ ਜਾਣਕਾਰੀ ਵੀ ਪ੍ਰਦਾਨ ਕੀਤੀ।ਉਹਨਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ 100 ਤੋਂ ਵੱਧ ਫ਼ਸਲਾਂ ਤੇ ਖੋਜ ਕਾਰਜ ਨੇਪੜੇ ਚਾੜੇ ਜਾ ਰਹੇ ਹਨ ਅਤੇ ਯੂਨੀਵਰਸਿਟੀ ਵੱਲੋਂ ਹੁਣ ਤੱਕ 816 ਵੱਖ-ਵੱਖ ਫ਼ਸਲਾਂ ਦੀਆਂ ਕਿਸਮਾਂ ਤਿਆਰ ਕੀਤੀਆ ਜਾ ਚੁਕੀਆ ਹਨ। ਉਹਨਾਂ ਕਿਹਾ ਕਿ ਕਣਕ ਅਤੇ ਝੋਨੇ ਦਾ ਝਾੜ ਵਧਿਆ ਹੈ ਜੋ ਕਿ ਤੁਹਾਡੀ ਅਤੇ ਯੁਨੀਵਰਸਿਟੀ ਦੀ ਸਾਂਝੀ ਮਿਹਨਤ ਦਾ ਹੀ ਨਤੀਜਾ ਹੈ।ਉਨ੍ਹਾਂ ਨੇ ਕਿਸਾਨਾਂ ਨੂੰ ਫਸਲਾਂ ਲਈ ਪੱਤਾ ਰੰਗ ਚਾਰਟ ਵਰਤਣ ਲਈ ਵੀ ਪ੍ਰੇਰਿਆ ਤਾਂ ਕਿ ਜ਼ਮੀਨ ਦੀ ਸਿਹਤ ਠੀਕ ਰਹੇ ਅਤੇ ਵਾਤਾਵਰਨ ਵੀ ਸੁਰੱਖਿਅਤ ਰਹੇ। ਉਨ੍ਹਾਂ ਨੇ ਕੀਟਨਾਸ਼ਕਾਂ ਦੀ ਅੰਧਾ-ਧੁੰਦ ਵਰਤੋਂ ਤੋਂ ਗੁਰੇਜ਼ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਹਮੇਸ਼ਾ ਸਤਰਕ ਰਹੋ ਅਤੇ ਮੋਕੇ ਤੇ ਹੀ ਇਲਾਜ ਕਰੋ।ਉਨ੍ਹਾਂ ਨੇ ਪੀਏਯੂ ਵੱਲੋਂ ਤਿਆਰ ਕੀਤੇ ਕੰਬਾਇਨ ਨਾਲ ਲੱਗਣ ਵਾਲੇ ਪੁਰਜ਼ੇ ਬਾਰੇ ਵੀ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ ਅਤੇ ਕਿਹਾ ਕਿ ਸੁਪਰ ਐਸ ਐਮ ਐਸ ਨੂੰ ਕੰਬਾਇਨਾਂ ਦੇ ਨਾਲ ਲਗਾਉਣ ਉਪਰੰਤ ਤਜਰਬੇ ਕੀਤੇ ਹਨ ਜੋ ਕਿ ਬਹੁਤ ਸਲਾਹੁਣ ਯੋਗ ਰਹੇ ਹਨ ।ਉਨ੍ਹਾਂ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਅਉਣ ਵਾਲੇ ਮੌਸਮ ਵਿੱਚ ਫਸਲਾਂ ਦੀ ਵਡਮੁੱਲ਼ੀ ਜਾਣਕਾਰੀ ਲਈ ਹਾੜ੍ਹੀ ਰੁੱਤ ਦੀਆਂ ਸਿਫਾਰਸ਼ਾਂ ਦੀ ਕਿਤਾਬ ਜ਼ਰੂਰ ਲੈ ਕੇ ਜਾਓ।
ਇਸ ਮੌਕੇ ਡਾ. ਗੁਰਮੀਤ ਸਿੰਘ, ਐਗਰੀਕਲਚਰ ਅਫਸਰ, ਨਾਭਾ ਵੱਲੋਂ ਵਿਭਾਗ ਦੀਆ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਵੀ ਦਿੱਤੀ ਗਈ।
‘ਜੀ ਆਇਆਂ’ ਦੇ ਸ਼ਬਦ ਬੋਲਦਿਆਂ ਡਾ. ਦੀਦਾਰ ਸਿੰਘ ਭੱਟੀ, ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਹਾ
ਕਿ ਕਿਸਾਨ ਮੇਲੇ ਪੀਏਯੂ ਦੀ ਪਸਾਰ ਸਿੱਖਿਆ ਦਾ ਅਨਿੱਖੜਵਾਂ ਅੰਗ ਹਨ Àਤੇ ਇਨ੍ਹਾਂ ਰਾਹੀਂ ਯੂਨੀਵਰਸਿਟੀ ਆਪਣੀਆਂ
ਖੇਤੀ-ਖੋਜਾਂ, ਵਿਕਸਤ ਤਕਨੀਕਾਂ ਅਤੇ ਗਿਆਨ ਨੂੰ ਕਿਸਾਨਾਂ ਅੱਗੇ ਪ੍ਰਦਰਸ਼ਤ ਕਰਦੀ ਹੈ।ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਮੇਲਿਆਂ ਰਾਹੀਂ ਅਦਾਨ ਫ੍ਰਦਾਨ ਵੀ ਬਹੁਤ ਜ਼ਰੂਰੀ ਹੈ, ਲਿਸ ਨਾਲ ਸਾਨੂੰ ਵੀ ਆਪਣੀਆਂ ਖੋਜਾਂ ਨੂੰ ਰਾਹ ਦਰਸਾਉਣ ਵਿੱਚ ਸੇਧ ਮਿਲਦੀ ਹੈ।
ਮੇਲੇ ਦੌਰਾਨ ਯੂਨੀਵਰਸਿਟੀ ਦੇ ਬੀਜ਼ ਅਤੇ ਪ੍ਰਕਾਸ਼ਨਾਵਾਂ ਪ੍ਰਾਪਤ ਕਰਨ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ
ਵੇਖਿਆ ਗਿਆ। ਅੰਤ ਵਿੱਚ ਧੰਨਵਾਦ ਦੇ ਸ਼ਬਦ ਜਿਲ੍ਹੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗੀ ਨਿਰਦੇਸ਼ਕ ਡਾ.
ਜਸਵਿੰਦਰ ਸਿੰਘ ਵੱਲੋਂ ਕਹੇ ਗਏ।ਉਹਨਾਂ ਨੇ ਆਪਣੇ ਧੰਨਵਾਦੀ ਭਾਸ਼ਨ ਦੌਰਾਨ ਕਿਹਾ ਕਿ ਕਿਸਾਨ ਮੇਲੇ ਗਿਆਨ ਦੇ
ਮੇਲੇ ਹਨ ਅਤੇ ਇਹ ਕਿਸਾਨ ਮੇਲੇ ਕਿਸਾਨ ਵੀਰਾਂ ਦੀ ਸ਼ਮੂਲੀਅਤ ਕਰਕੇ ਹੀ ਜਾਣੇ ਜਾਂਦੇ ਹਨ।

