ਖ਼ਾਲਸਾ ਕਾਲਜ ਪਟਿਆਲਾ ਵਿਖੇ ਮਨਾਇਆ ਗਿਆ ‘ਰਾਸ਼ਟਰੀ ਇੰਜੀਨੀਅਰ ਦਿਵਸ’
ਪਟਿਆਲਾ 19 ਸਤੰਬਰ (ਕੰਵਰ ਬੇਦੀ/ਮਧਸਾਰ ਬਿÀਰੋ) ਖ਼ਾਲਸਾ ਕਾਲਜ ਪਟਿਆਲਾ ਦੇ ਆਟੋ ਮੋਬਾਇਲ ਵਿਭਾਗ ਅਧੀਨ ਡੀ.ਡੀ.ਯੂ. ਕੌਸ਼ਲ ਕੇਂਦਰ ਵਲੋਂ ਰਾਸ਼ਟਰੀ ਇੰਜੀਨੀਅਰ ਦਿਵਸ ਮਨਾਇਆ ਗਿਆ ਜਿਸ ਵਿਚ ਕਾਲਜ ਦੇ ਪ੍ਰਿੰਸੀਪਲ ਡਾ.ਧਰਮਿੰਦਰ ੰਿਸੰਘ ਉੱਭਾ ਨੇ ਮੁੱਖ ਵਕਤਾ ਦੇ ਤੌਰ ‘ਤੇ ਸ਼ਿਰਕਤ ਕੀਤੀ।
ਇਸ ਮੌਕੇ ਡਾ. ਧਰਮਿੰਦਰ ਸਿੰਘ ਉੱਭਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹਰੇਕ ਵਿਦਿਆਰਥੀ ਦੇ ਅੰਦਰ ਇਕ ਇੰਜੀਨੀਅਰ ਹੈ ਸਾਨੂੰ ਸਮੇਂ ਅਨ੍ਹੁਸਾਰ ਆਪਣੇ ਹੁਨਰ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਤਕਨਾਲੋਜੀ ਦੇ ਪੱਖ ਤੋਂ ਇਕ ਚੰਗੇ ਰਾਸ਼ਟਰ ਦੀ ਉਸਾਰੀ ਕੀਤੀ ਜਾਵੇ। ਉਹਨਾਂ ਨੇ ਪ੍ਰੇਰਨਾ ਦਾਇਕ ਗੱਲਾਂ ਕਰਦਿਆਂ ਦੱਸਿਆ ਕਿ ਵਿਅਕਤੀ ਨੂੰ ਆਪਣੇ ਅੰਦਰੋ ਹੀ ਸਾਰਾ ਕੁਝ ਸਿਖਣਾ ਚਾਹੀਦਾ ਹੈ ਕਿਉਂਕਿ ਵਿਅਕਤੀ ਜਦੋਂ ਆਪਣੇ ਅੰਦਰ ਝਾਤ ਮਾਰਦਾ ਹੈ ਤਾਂ ਉਸਦੀ ਅਗਿਆਨ ਰੂਪੀ ਹਨੇਰਾ ਦੂਰ ਹੁੰਦਾ ਹੈ। ਡਾ. ਉੱਭਾ ਨੇ ਆਪਣੇ ਕਾਵਿਕ ਨਜ਼ਰੀਏ ਤੋਂ ਬੋਲਦੇ ਹੋਏ ਕਿਹਾ ‘‘ਕਿਉਂ ਬੈਠਾ ਅੰਦਰ ਵੜ ਕੇ, ਦੇਖ ਚੁਬਾਰੇ ਚੜ ਕੇ, ਫੜਨਾ ਹੈ ਤਾਂ ਸੂਰਜ ਫੜ, ਕੀ ਲੈਣਾ ਜੁਗਨੂੰ ਫੜ ਕੇ।”।
ਇਸ ਮੌਕੇ ਆਏ ਹੋਏ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਆਟੋ ਮੋਬਾਇਲ ਵਿਭਾਗ ਦੇ ਨੋਡਲ ਅਫਸਰ ਡਾ. ਅਰਵਿੰਦ ਸਭਰਵਾਲ ਨੇ ਜੀ ਆਇਆਂ ਕਿਹਾ। ਉਹਨਾਂ ਨੇ ਇਸ ਦਿਵਸ ਬਾਰੇ ਦੀ ਮਹੱਤਤਾ ਬਾਰੇ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਇਸ ਦਿਵਸ ਦੀ ਸ਼ੁਰੂਆਤ 15 ਸਤੰਬਰ, 1967 ਤੋਂ ਇੰਜੀਨੀਅਰ ਮੋਕਸ਼ਗੁਨੰਦਮ ਵਿਸ਼ਵੇਸ਼ਵਰਿਆ ਦੇ ਜਨਮ ਦਿਵਸ ਨੂੰ ਸਮਰਪਿਤ ਕਰਦੇ ਹੋਏ ਹੋਈ। ਇਥੇ ਵਿਸ਼ੇਸ਼ ਜ਼ਿਕਰਯੋਗ ਹੈ ਕਿ ਇੰਜੀਨੀਅਰ ਸਾਹਿਬ ਦੇ ਦੇਸ਼ ਵਾਸਤੇ ਕੀਤੇ ਕੰਮਾਂ ਖਾਸ ਕਰਕੇ ਸਿੰਚਾਈ ਅਤੇ ਡੈਮ ਪ੍ਰਣਾਲੀ ਵਿਚ ਸ਼ਲਾਘਾਯੋਗ ਯੋਗਦਾਨ ਕਰਕੇ ਉਹਨਾਂ ਨੂੰ 1955 ਵਿਚ ਭਾਰਤ ਰਤਨ ਪੁਰਸਕਾਰ ਨਾਲ ਨਿਵਾਜਿਆ ਗਿਆ।
ਅੰਤ ਵਿਚ ਡਾ. ਅਜੀਤ ਸਿੰਘ, ਕੋਆਰਡੀਨੇਟਰ ਡੀ.ਡੀ.ਯੂ. ਕੌਸ਼ਲ ਕੇਂਦਰ ਨੇ ਆਏ ਹੋਏ ਸਮੂਹ ਸਟਾਫ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਵਿਸ਼ੇਸ਼ ਉਪਰਾਲੇ ਸ਼ਲਾਘਾਯੋਗ ਹਨ ਅਤੇ ਵਿਦਿਆਰਥੀਆਂ ਨੂੰ ਇਹਨਾਂ ਨਾਲ ਜੁੜ ਕੇ ਮਹਾਨ ਵਿਅਕਤੀਆਂ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ। ਇਸ ਮੌਕੇ ਸਮੂਹ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਹਾਜ਼ਰ ਸਨ।

