ਪਟਿਆਲਾ

ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਘੁੰਮਣ ਨੇ ਆਪਣੀ ਲਾਇਬਰੇਰੀ ਨਾ ਹੋਣ ਤੇ ਵਿਭਾਗ ਨੂੰ ਇਤਰਾਜ਼

ਜਤਾਇਆ
ਪਟਿਆਲਾ, 27 ਸਤੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ (ਈ.ਸੀ.ਈ.) ਨੂੰ ਉਸ ਵੇਲੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਨੇ ਵਿਭਾਗ ਕੋਲ ਆਪਣੀ ਕੋਈ ਲਾਈਬ੍ਰੇਰੀ ਨਾ ਹੋਣ ਬਾਰੇ ਇਤਰਾਜ਼ ਜਤਾਇਆ।

ਇਹ ਘਟਨਾ ਵਿਭਾਗ ਵਲੋਂ ਉਘੇ ਪੰਜਾਬੀ ਭੌਤਿਕ ਵਿਗਿਆਨੀ ਅਤੇ ਵਿਸ਼ਵ ਵਿੱਚ “ਫਾਦਰ ਆਫ ਫਾਈਬਰ ਓਪਟਿਕਸ“ ਨਾਲ ਜਾਣੇ ਜਾਂਦੇ ਸ਼੍ਰੀ ਨਰਿੰਦਰ ਸਿੰਘ ਕਪਾਨੀ ਦੇ ਜਨਮ ਦਿਵਸ ਨੂੰ ਸਮਰਪਿਤ ਵਿਸ਼ਵ ਇੰਜੀਨੀਅਰ ਦਿਵਸ ਮਨਾਏ ਜਾਣ ਦੇ ਅਵਸਰ ਤੇ ਵਾਪਰੀ। ਫਾਈਬਰ ਓਪਟਿਕਸ ਡਿਜੀਟਲ ਡਾਟਾ ਸੰਚਾਰ ਦੇ ਸਭ ਤੋਂ ਤੇਜ਼ ਮਾਧਿਅਮ ਅਤੇ ਉੱਚਿਤ ਡਾਕਟਰੀ ਇਲਾਜ ਲਈ ਮਨੁੱਖੀ ਸਰੀਰ ਦੀ ਅੰਦਰੂਨੀ ਜਾਂਚ ਵਿਚ ਇਸਦੀ ਵਰਤੋਂ ਲਈ ਜਾਣਿਆ ਜਾਂਦਾ ਹੈ।
ਡਾ. ਘੁੰਮਣ ਨੇ ਸਾਰੀ ਫੈਕਲਟੀ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਵਿਚ ਵਿਭਾਗ ਦੀ ਮੁਖੀ ਡਾ. ਗੁਰਮੀਤ ਕੌਰ ਤੋਂ ਭਰੋਸਾ ਹਾਸਲ ਕੀਤਾ ਕਿ ਵਿਭਾਗ ਵਿਚ ਇਕ ਲਾਇਬਰੇਰੀ ਛੇ ਮਹੀਨਿਆਂ ਦੇ ਅੰਦਰ-ਅੰਦਰ ਸਥਾਪਿਤ ਕੀਤੀ ਜਾਵੇਗੀ। ਜਦੋਂ ਡਾ. ਗੁਰਮੀਤ ਕੌਰ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਕੋਲ ਪਿਛਲੇ ਕੁਝ ਸਾਲਾਂ ਵਿੱਚ ਫੈਕਲਟੀ ਵੱਲੋਂ ਦਾਨ ਕੀਤੀਆਂ ਕੁਝ ਕਿਤਾਬਾਂ ਹਨ ਤਾਂ ਡਾ. ਘੁੰਮਣ ਨੇ ਇਸ ਦਾ ਉਦਘਾਟਨ ਕਰਨ ਵੇਲੇ ਕੋਈ ਸਮਾਂ ਬਰਬਾਦ ਨਹੀਂ ਕੀਤਾ। ਉਨ੍ਹਾਂ ਨੇ ਸਭ ਤੋਂ ਮਹੱਤਵਪੂਰਨ ਮੁੱਦੇ ‘ਤੇ ਚੁੱਪ ਰੱਖਣ ਵਾਲੇ ਵਿਦਿਆਰਥੀਆਂ’ ਤੇ ਹੈਰਾਨੀ ਪ੍ਰਗਟਾਈ ਜਦਕਿ ਉਹ ਘੱਟ ਮਹੱਤਤਾ ਵਾਲੇ ਹੋਰ ਮੁੱਦਿਆਂ ਨੂੰ ਦਰਸਾਉਂਦੇ ਹੋਏ ਸੰਕੋਚ ਨਹੀਂ ਕਰਦੇ ਹਨ।
ਡਾ. ਘੁੰਮਣ ਨੇ ਕਿਹਾ ਕਿ ਇਸ ਘਟਨਾ ਤੋਂ ਯੂਨੀਵਰਸਿਟੀ ਦੇ ਦੂਸਰੇ ਵਿਭਾਗਾਂ ਨੂੰ ਸਬਕ ਲੈਂਦਿਆਂ ਆਪਣੇ ਵਿਭਾਗਾਂ ਵਿੱਚ ਬਹੁਤ ਗਿਣਤੀ ਵਿੱਚ ਕਿਤਾਬਾਂ ਉਪਲਬਧ ਕਰਵਾਉਣੀਆਂ ਚਾਹੀਦੀਆਂ ਹਨ ਤਾਂ ਜੋ ਵਿਦਿਆਰਥੀਆਂ ਨੂੰ ਹਰ ਵੇਲੇ ਮੇਨ ਲਾਇਬਰੇਰੀ ਵਿੱਚ ਨਾ ਭੱਜਣਾ ਪਵੇ। ਉਨ੍ਹਾਂ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਵਿਦਿਆਰਥੀ ਅਤੇ ਖੋਜ ਵਿਦਵਾਨ ਬਿਨ੍ਹਾਂ ਲਾਇਬਰੇਰੀ ਤੋਂ ਆਪਣਾ ਖੋਜ ਕਾਰਜ ਕਿਸ ਤਰ੍ਹਾਂ ਕਰ ਸਕਦੇ ਹਨ। ਇਸ ਮੌਕੇ ਤੇ ਡਾ. ਘੁੰਮਣ ਨੇ ਆਈ.ਆਈ.ਟੀ., ਰੋਪੜ ਅਤੇ ਐਸ.ਐਲ.ਆਈ.ਟੀ. ਤੋਂ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਨਿਵਾਜਿਆ ਅਤੇ ਦੁਬਾਰਾ ਯੂਨੀਵਰਸਿਟੀ ਤੋਂ ਖੁਦ ਕੋਈ ਸਨਮਾਨ ਚਿੰਨ ਲੈਣ ਤੋਂ ਇਨਕਾਰ ਕੀਤਾ।

Leave a Reply

Your email address will not be published. Required fields are marked *