ਫੀਲਡ ਕਾਮਿਆਂ ਵੱਲੋਂ ਸੰਘਰਸ਼ ਦਾ ਐਲਾਨ
ਪਟਿਆਲਾ 5 ਅਕਤੂਬਰ (ਮਧੂਸਾਰ ਬਿਊਰੋ) ਪੀ.ਡਬਲਿਯੂ.ਡੀ. ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਬੇਲੁਮਾਜਰਾ ਦੀ ਅਗਵਾਈ ਹੇਠ ਹੋਈ।
ਮੀਟਿੰਗ ਵਿੱਚ ਜਨਸਿਹਤ ਵਿਭਾਗ, ਭਵਨ ਤੇ ਮਾਰਗ, ਸਿੰਚਾਈ ਤੇ ਸੀਵਰੇਜ ਬੋਰਡ ਦੀਆਂ ਮੰਗਾਂ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਫੈਸਲਾ ਕੀਤਾ ਗਿਆ ਕਿ 11 ਅਕਤੂਬਰ ਨੂੰ ਮੁੱਖ ਇੰਜੀਨੀਅਰ ਸਿੰਚਾਈ ਅਤੇ ਐਮ.ਡੀ. ਸੀਵਰੇਜ ਬੋਰਡ ਦੇ ਦਫਤਰ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ। ਜਿਸ ਵਿੱਚ ਪੰਜਾਬ ਦੇ ਵੱਡੀ ਗਿਣਤੀ ਵਿਚ ਮੁਲਾਜਮ ਸ਼ਮੂਲੀਅਤ ਕਰਨਗੇ।
ਜਾਰੀ ਕਰਦਿਆਂ ਜੱਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਮੱਖਣ ਸਿੰਘ ਵਹਿਦਪੁਰੀ, ਰਣਬੀਰ ਟੂਸੇ ਤੇ ਜਸਬੀਰ ਖੋਖਰ ਨੇ ਕਿਹਾ ਕਿ ਜੇਕਰ ਅਧਿਕਾਰੀਆਂ ਵੱਲੋਂ ਮੰਗਾਂ ਦਾ ਹੱਲ ਨਾ ਕੀਤਾ ਤਾਂ ਇਸ ਧਰਨੇ ਵਿੱਚ ਮੌਕੇ ਤੇ ਹੀ ਅਗਲੇ ਤਿੱਖੇ ਅਤੇ ਤੇਜ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਤਾਂ ਕਿ ਕਰਮਚਾਰੀਆਂ ਦੀਆਂ ਲੰਮੇ ਸਮੇਂ ਤੋਂ ਰਹਿੰਦੀਆਂ ਵਰਦੀਆਂ, ਪ੍ਰਮੋਸ਼ਨਾਂ ਵਿੱਚ ਆਈ ਖੜੋਤ ਤੇ ਕਰਮਚਾਰੀਆਂ ਦੇ ਈ.ਪੀ.ਫੰਡ ਦੇ ਪੈਸੇ ਅਤੇ ਮੌਤ ਹੋ ਚੁੱਕੇ ਕਰਮਚਾਰੀਆਂ ਦੇ ਵਾਰਸਾਂ ਨੂੰ ਨੌਕਰੀ ਤੇ ਬਣਦੇ ਲਾਭ ਦਵਾਏ ਜਾ ਸਕਣ। ਮੁਲਾਜਮ ਆਗੂਆਂ ਨੇ ਚੇਤਾਵਨੀ ਭਰੇ ਲਹਿਜੇ ਵਿੰਚ ਕਿਹਾ ਕਿ ਜਿੱਥੇ ਇਹ ਧਰਨਾ ਮੁਲਾਜਮ ਮੰਗਾਂ ਦੇ ਹੱਲ ਲਈ ਸਹਾਈ ਹੋਵੇਗਾ ਉੱਥੇ ਵਿਭਾਗ ਵਿੱਚ ਫੈਲੇ ਠੇਕੇਦਾਰੀ ਪ੍ਰਥਾ ਨੂੰ ਨੱਥ ਪਾਉਣ ਲਈ ਲੜਿਆ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਅਵਤਾਰ ਸਿੰਘ ਅੰਮ੍ਰਿਤਸਰ, ਸਤਨਾਮ ਸਿੰਘ ਤਰਨਤਾਰਨ, ਨੇਕ ਰਾਜ ਗੁਰਦਾਸਪੁਰ, ਅਮਰੀਕ ਸਿੰਘ ਕਪੂਰਥਲਾ, ਅਮਰਜੀਤ ਸਿੰਘ ਹੁਸ਼ਿਆਰਪੁਰ, ਪੁਸ਼ਪਿੰਦਰ ਸਿੰਘ ਜਲੰਧਰ, ਜਗਤਾਰ ਸਿੰਘ ਨਵਾਂ ਸ਼ਹਿਰ, ਬਲਬੀਰ ਸਿੰਘ ਰੋਪੜ, ਨਿਰਭੈ ਸਿੰਘ ਲੁਧਿਆਣਾ, ਅਨਿਲ ਕੁਮਾਰ ਬਰਨਾਲਾ, ਸੁਖਦੇਵ ਸਿੰਘ ਸੰਗਰੂਰ, ਜਨਕ ਸਿੰਘ ਮਾਨਸਾ, ਗੁਰਦੀਪ ਸਿੰਘ ਬਠਿੰਡਾ, ਬਲਜੀਤ ਬਰਾੜ ਫਰੀਦਕੋਟ ਤੇ ਲਾਲ ਚੰਦ ਅਬੋਹਰ ਸ਼ਾਮਲ ਹੋਏ।

