ਪਟਿਆਲਾ

ਪੰਜਾਬੀ ‘ਵਰਸਿਟੀ ‘ਚ ”ਨੋਟਬੰਦੀ ਅਤੇ ਇਸ ਦੇ ਪ੍ਰਭਾਵ” ਵਿਸ਼ੇ ‘ਤੇ ਸੈਮੀਨਾਰ

ਪਟਿਆਲਾ, 7 ਅਕਤੂਬਰ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਲੋਕ ਪ੍ਰਸਸਨ ਵਿਭਾਗ ਵਲੋਂ ਇੰਡੀਅਨ ਇੰਸਟੀਚਿਊਟ ਆਫ ਪਬਲਿਕ ਐਡਮਿਨੀਸਟਰੇਸਨ, ਪਟਿਆਲਾ ਬਰਾਂਚ ਦੇ ਸਹਿਯੋਗ ਨਾਲ ਅੱਜ ਇਥੇ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ ”ਨੋਟਬੰਦੀ ਅਤੇ ਇਸ ਦੇ ਪ੍ਰਭਾਵ” ਵਿਸ ਤੇ ਇਕ ਰੋਜਾ ਸੈਮੀਨਾਰ ਆਯੋਜਿਤ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਨੇ ਕੀਤੀ। ਪੰਜਾਬੀ ਯੂਨੀਵਰਸਿਟੀ ਦੇ ਮੁਖੀ, ਇਕਨਾਮਿਕਸ ਵਿਭਾਗ, ਡਾ. ਲਖਵਿੰਦਰ ਸਿੰਘ ਨੇ ਕੂੰਜੀਵਤ ਭਾਸਣ ਦਿੱਤਾ।

ਆਪਣੇ ਕੁੰਜੀਵਤ ਭਾਸਣ ਦੌਰਾਨ ਡਾ. ਲਖਵਿੰਦਰ ਸਿੰਘ ਨੇ ਭਾਰਤ ਵਿੱਚ ਨੋਟਬੰਦੀ ਦੇ ਮਾੜੇ ਅਤੇ ਚੰਗੇ ਪ੍ਰਭਾਵਾਂ ਤੇ ਚਾਨਣਾ ਪਾਇਆ। ਉਨ੍ਹਾਂ ਨੋਟਬੰਦੀ ਨਾਲ ਸੰਬੰਧਿਤ ਤੱਥਾਂ ਅਤੇ ਭਾਰਤ ਸਰਕਾਰ ਵਲੋਂ ਆਰਥਿਕ ਨੀਤੀ ਵਿੱਚ ਬਦਲਾਅ ਕਰਨ ਦੇ ਕਾਰਨਾਂ ਦਾ ਵੀ ਜਿਕਰ ਕੀਤਾ।
ਪ੍ਰਧਾਨਗੀ ਸਬਦ ਸਾਂਝੇ ਕਰਦਿਆਂ ਡਾ. ਘੁੰਮਣ ਨੇ ਕਿਹਾ ਕਿ ਨੌਟਬੰਦੀ ਨਕਦੀ ਮੁਕਤ ਸਮਾਜ ਅਤੇ ਡਿਜੀਟਲ ਇੰਡੀਆ ਬਣਾਊਣ ਲਈ ਇੱਕ ਯਤਨ ਹੈ। ਉਹਨਾਂ ਦੇਸ਼ ਵਿੱਚ ਟੈਕਸ ਸੁਧਾਰ ਕਰਨ ਤੇ ਵੀ ਜੋਰ ਦਿੱਤਾ। ਇਸ ਮੌਕੇ ਤੇ ਡਾ. ਘੁੰਮਣ ਨੇ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਨਿਵਾਜਿਆ।
ਡਾ. ਹਰਬੰਸ ਪਾਠਕ, ਪ੍ਰੈਜੀਡੈਂਟ, ਇੰਡੀਅਨ ਇੰਸਟੀਚਿਊਟ ਆਫ ਪਬਲਿਕ ਐਡਮਿਨੀਸਟਰੇਸਨ, ਪਟਿਆਲਾ ਬਰਾਂਚ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਤੋਂ ਪਹਿਲਾਂ ਵਿਭਾਗ ਦੇ ਮੁਖੀ ਡਾ. ਰਾਜਬੰਸ ਸਿੰਘ ਗਿੱਲ ਨੇ ਆਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਸੈਮੀਨਾਰ ਦੇ ਵਿਸaੇ ਬਾਰੇ ਜਾਣਕਾਰੀ ਦਿੱਤੀ। ਡਾ.ਕੇਹਰ ਸਿੰਘ, ਸਾਬਕਾ ਚੇਅਰਮੈਨ, ਪੰਜਾਬ ਸਕੂਲ ਸਿਖਿਆ ਬੋਰਡ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਸੈਮੀਨਾਰ ਵਿੱਚ ਲੱਗਭਗ 150 ਡੈਲੀਗੇਟਸ ਨੇ ਭਾਗ ਲਿਆ।

Leave a Reply

Your email address will not be published. Required fields are marked *