ਬਿਜਲੀ ਮੁਲਾਜਮਾ ਦੀ ਪ੍ਰਮੱਖ ਜਥੇਬੰਦੀ ਇਪਲਾਈਜ਼ ਫੈਡਰੇਸ਼ਨ ਦਾ ਵਫਦ ਮੁੱਖ ਇੰਜ: ਦੱਖਣ ਇੰਜ: ਗਰੇਵਾਲ ਨੂੰ ਮਿਲਿਆ
ਜੋਨ ਪੱਧਰ ਤੇ ਮੁਲਾਜਮਾਂ ਦੇ ਮਸਲੇ ਹੱਲ ਕਰਨ ਦਾ ਦਿੱਤਾ ਭਰੋਸਾ:ਮਨਜੀਤ ਸਿੰਘ ਚਾਹਲ
ਪਟਿਆਲਾ, 7 ਅਕਤੂਬਰ (ਮਧੂਸਾਰ ਬਿਊਰੋ) ਬਿਜਲੀ ਮੁਲਾਜਮਾਂ ਦੀ ਪ੍ਰਮੱਖ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਦਾ ਵਿਸ਼ਾਲ ਵਫਦ ਜਥੇਬੰਦੀ ਦੇ ਸੁਬਾਈ ਜਨਰਲ ਸਕੱਤਰ ਮਨਜੀਤ ਸਿੰਘ ਚਾਹਲ ਦੀ ਅਗਵਾਈ ਹੇਠ ਦੱਖਣ ਜ਼ੋਨ ਦੇ ਮੁੱਖ ਇੰਜ: ਦਲਜੀਤ ਇੰਦਰਪਾਲ ਸਿੰਘ ਗਰੇਵਾਲ ਨੂੰ ਮਿਲਿਆਂ।ਵਫਦ ਨੇ ਇੰਜ: ਗਰੇਵਾਲ ਨੂੰ ਮੁੱਖ ਇੰਜ: ਦੱਖਣ ਬਨਣ ਦੀ ਮੁਬਾਰਕਬਾਦ ਦਿੰਦੇ ਹੋਏ ਫੁੱਲਾ ਦਾ ਗੁਲਦਸਤਾਂ ਭੇਟ ਕੀਤਾ।
ਇਸ ਮੋਕੇ ਜਥੇਬੰਦੀ ਦੇ ਆਗੂਆਂ ਨੇ ਕਿਹਾਂ ਕਿ ਇੰਜ: ਗਰੇਵਾਲ ਦਾ ਸੰਗਰੂਰ ਵਿਖੇ ਮੁਲਾਜਮਾਂ ਨਾਲ ਆਪਸੀ ਸਦਭਾਵਨਾਂ ਦਾ ਮਾਹੋਲ ਰਿਹਾ ਹੈ।ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਮੁੱਖ ਇੰਜ: ਨੇ ਦੱਖਣ ਜ਼ੋਨ ਦੇ ਮੁਲਾਜਮਾਂ ਦੇ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ।ਉਹਨਾ ਮੁਲਾਜਮਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਕੰਮ ਮਹਿਨਤ ਅਤੇ ਇਮਾਨਦਾਰੀ ਨਾਲ ਕਰਨ। ਇਸ ਮੋਕੇ ਤੇ ਪਟਿਆਲਾ ਸਰਕਲ ਦੇ ਉਪ ਮੁੱਖ ਇੰਜ:ਭੁਪਿੰਦਰ ਸ਼ਰਮਾ ਅਤੇ ਜਥੇਬੰਦੀ ਦੇ ਸੁਬਾਈ ਆਗੂ ਪੂਰਨ ਸਿੰਘ ਖਾਈ,ਹਰਵਿੰਦਰ ਸਿੰਘ ਚੱਠਾ,ਸਤਪਾਲ ਹਾਮਝੇੜੀ,ਹਰਬੰਸ ਸਿੰਘ ਦੀਦਾਰਗੜ੍ਹ, ਰਘਬੀਰ ਸਿੰਘ ਘੱਗਾ,ਜਗਜੀਤ ਸਿੰਘ ਮੱਤੀ,ਰੂਸੁ ਅਰੋੜਾ,ਮੱਖਣ ਸਿੰਘ,ਗੁਰਦੇਵ ਸਿੰਘ ,ਕੁਲਦੀਪ ਸਿੰਘ ਲੰਗ,ਦਰਸ਼ਨ ਸਿੰਘ ਰਾਜੀਆਂ,ਦਲਜੀਤ ਸਿੰਘ ਬਰਨਾਲਾ,ਜਗਦੀਸ਼ ਰਾਮ,ਕਰਨੈਲ ਸਿੰਘ ,ਸਿਵਦੇ ਸਿੰਘ,ਰਾਜਿੰਦਰ ਸਿੰਘ ਪੱਪੀ ,ਰਾਜਿੰਦਰ ਸਿੰਘ ,ਕਰਮ ੰਿਸੰਘ ਬੋਲੜਕਲਾ,ਗੁਰਦੀਪ ਸਿੰਘ ,ਖੁਸਦੀਪ ਸਿੰਘ,ਲਲਿਤ ਕੁਮਾਰ ਰਾਜਪੁਰਾ,ਰਣਜੀਤ ਸਿੰਘ ਭਿੰਡਰ ਆਦਿ ਹਾਜਰ ਸਨ।

