ਪੰਜਾਬੀ ਫਿਲਮ ਯਾਰਾ ਦੇ ਯਾਰ ਦੀ ਸਟਾਰ ਕਾਸਟ ਪਹੁੰਚੀ ਪਿੰਗਲਵਾੜਾ ਮਾਨਾਂਵਾਲਾ
ਸਾਡੀ ਦਿਲੀ ਖ਼ਵਾਇਸ਼ ਸੀ ਕੇ ਫਿਲਮ ਰਿਲੀਜ ਹੋਣ ਤੋਂ ਪਹਿਲਾ ਅਸੀਂ ਪਿੰਗਲਵਾੜੇ ਦੇ ਬੱਚਿਆਂ ਨੂੰ ਮਿਲੀਏ : ਅਦਾਕਾਰ ਪ੍ਰਿੰਸ ਸਿੰਘ, ਨਿਰਦੇਸ਼ਕ ਅਜੈ ਸਿੰਘ
ਅੰਮ੍ਰਿਤਸਰ, 7 ਅਕਤੂਬਰ (ਸੁਖਬੀਰ/ਮਧੂਸਾਰ ਬਿਊਰੋ) ਸ਼੍ਰੀ ਗੁਰੂ ਰਾਮ ਦਾਸ ਜੀ ਦੇ ਪਾਵਨ ਗੁਰਪੁਰਬ ਨੂੰ ਜਿੱਥੇ ਅੱਜ ਸੰਸਾਰ ਭਰ ਦੇ ਵਿੱਚ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਇਸ ਮੌਕੇ ਤੇ ਉਸ ਸੱਚੇ ਪਾਤਸ਼ਾਹ ਦੀ ਮੇਹਰ ਸਦਕਾ ਅੱਜ ਗੁਰਪੁਰਬ ਦੀਆਂ ਖੁਸੀਆ ਮਨਾਉਣ ਦੇ ਲਈ 13 ਅਕਤੂਬਰ ਨੂੰ ਸਿਨੇਮਾ ਘਰਾਂ ਦੀ ਸ਼ਾਨ ਬਣ ਰਹੀ ਆਉਣ ਵਾਲੀ ਨਵੀ ਪੰਜਾਬੀ ਫਿਲਮ ਦੀ ਸਟਾਰ ਕਾਸਟ ਨੇ ਪਿੰਗਲਵਾੜਾ ਭਗਤ ਪੂਰਨ ਸਿੰਘ ਮਾਨਾਂਵਾਲਾ ਵਿੱਚ ਉਹਨਾਂ ਮੰਨਬੁਧੀ ਬੱਚਿਆਂ ਤੇ ਬਜ਼ੁਰਗਾਂ ਦੇ ਵਿੱਚ ਜਾ ਕੇ ਇਸ ਪਾਵਨ ਦਿਹਾੜੇ ਨੂੰ ਮਨਾਇਆ ! ਇਸ ਮੌਕੇ ਤੇ ਫਿਲਮ ਯਾਰਾ ਦੇ ਯਾਰ ਦੇ ਕਲਾਕਾਰਾਂ ਵੱਲੋਂ ਉਹਨਾਂ ਬੱਚਿਆਂ ਤੇ ਬਜ਼ੁਰਗਾਂ ਦੇ ਨਾਲ ਆਪਣੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਜੋ ਆਪਣੇ ਘਰ ਪਰਿਵਾਰ ਤੋਂ ਦੂਰ ਬੈਠੇ ਹੋਏ ਹਨ !
ਇਸ ਮੌਕੇ ਤੇ ਪਿੰਗਲਵਾੜਾ ਸੰਸਥਾ ਦੀ ਮੁੱਖ ਸੇਵਾਦਾਰ ਨਿਭਾ ਰਹੇ ਡਾਕਟਰ ਸ਼੍ਰੀ ਮਤੀ ਇੰਦਰਜੀਤ ਕੌਰ ਨੇ ਸਾਰੇ ਕਲਾਕਾਰਾਂ ਨਾਲ ਮੁਲਾਕਾਤ ਕਰਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਨਵੀ ਫਿਲਮ ਦੇ ਸਾਰੇ ਕਲਾਕਾਰਾਂ ਨੂੰ ਉਹਨਾਂ ਦੀ ਆਉਣ ਵਾਲੀ ਨਵੀ ਫਿਲਮ ਯਾਰਾ ਦੇ ਯਾਰ ਦੇ ਲਈ ਆਸੀਸ਼ਾ ਦਿਤੀਆਂ !
ਇਸ ਮੌਕੇ ਤੇ ਫਿਲਮ ਦੇ ਸਾਰੇ ਕਲਾਕਾਰਾਂ ਵੱਲੋਂ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਦੱਸਿਆ ਕੇ ਅਸੀਂ ਸਾਰੇ ਬਹੁਤ ਵੱਡਭਾਗੇ ਹੈ ਜਿੰਨਾ ਨੂੰ ਅੱਜ ਇਹ ਸਮਾਂ ਮਿਲਿਆ ਹੈ ਕੇ ਅਸੀਂ ਇਹਨਾਂ ਦੇ ਨਾਲ ਆਪਣਾ ਪਿਆਰ ਵੰਡ ਸਕੀਏ ਜਿਸ ਤਰਾਂ ਸਾਨੂੰ ਪਤਾ ਹੈ ਕੇ ਪਿੰਗਲਵਾੜਾ ਦੇ ਵਿਚ ਭਾਵੇ ਬੱਚੇ ਹੋ ਤੇ ਭਾਵੇ ਬਜ਼ੁਰਗ ਸਾਰੀਆਂ ਨੂੰ ਇੱਕ ਘਰ ਦੀ ਤਰਾਂ ਇਥੇ ਰੱਖਿਆ ਜਾਂਦਾ ਹੈ ਪਰ ਅਸੀਂ ਵੀ ਇਹ ਕੋਸ਼ਿਸ਼ ਅੱਜ ਕੀਤੀ ਹੈ ਕੇ ਭਾਵੇ ਇਹ ਲੋਕ ਆਪਣੇ ਪਰਿਵਾਰਾਂ ਤੋਂ ਦੂਰ ਹਨ ਤੇ ਇਹਨਾਂ ਨੂੰ ਕੁਝ ਪਿਆਰ ਦੇ ਸਕੀਏ ਤੇ ਇਹਨਾਂ ਤੋਂ ਪਿਆਰ ਲੈ ਸਕੀਏ ! ਇਹਨਾਂ ਸਾਰੀਆਂ ਲੋਕਾਂ ਨੂੰ ਮਿਲ ਕੇ ਇੰਝ ਲੱਗ ਰਿਹਾ ਹੈ ਕੇ ਅਸੀਂ ਪਤਾ ਨਹੀਂ ਕਦੋ ਤੋਂ ਇਹਨਾਂ ਤੋਂ ਵਿੱਛੜ ਚੁੱਕੇ ਸੀ ਤੇ ਇਹ ਵੀ ਸਾਰੇ ਸਾਡਾ ਹੀ ਇੰਤਜ਼ਾਰ ਕਰ ਰਹੇ ਸੀ ! ਅਜੇ ਸਾਰੀ ਫਿਲਮ ਦੀ ਟੀਮ ਦੇ ਕਲਾਕਾਰਾਂ ਨੇ ਇਹਨਾਂ ਨਾਲ ਗੀਤ ਗਾ ਕੇ ਭੰਗੜੇ ਪਾ ਕੇ ਇਸ ਤਰਾਂ ਮਹਿਸੂਸ ਕੀਤਾ ਹੈ ਕੇ ਅਸਲ ਵਿੱਚ ਤਾਂ ਇਹੋ ਹੀ ਕਲਾਕਾਰ ਹਨ ਜਿੰਨਾ ਨੂੰ ਅਸੀਂ ਅੱਜ ਮਿਲਣ ਤੋਂ ਬਾਅਦ ਮਹਿਸੂਸ ਕੀਤਾ ਹੈ ਸਾਡੀ ਸਾਰੀ ਫਿਲਮ ਯਾਰਾ ਦੇ ਯਾਰ ਟੀਮ ਦੀਆਂ ਸੁਭ ਕਾਮਨਾਵਾਂ ਇਹਨਾਂ ਦੇ ਨਾਲ ਹਨ ! ਇਸ ਮੌਕੇ ਤੇ ਨਿਰਮਾਤਾ ਵਿਜੈ ਸਿਕੰਦਰ,ਨਿਰਦੇਸ਼ਕ ਅਜੈ ਸਿੰਘ, ਅਦਾਕਾਰ ਪ੍ਰਿੰਸ ਸਿੰਘ, ਅਦਾਕਾਰਾ ਮਾਹੀ ਸ਼ਰਮਾ ,ਫਿਲਮ ਦੇ ਵਿਲੀਅਣ ਸਤਨਾਮ ਜਈ, ਤਜਿੰਦਰ ਕੌਰ , ਰਕੇਸ਼ ਕੁਮਾਰ। ਵਿਸ਼ਾਲ ਕਸ਼ਯਪ,ਪੀ ਐਸ ਰੋਕੀ,ਰੋਬਿਨ ਰੋਮੀ,ਹਰਮਨ ਬਿਗੇੜਾ ਵਿਸ਼ੇਸ਼ ਤੋਰ ਤੇ ਸ਼ਾਮਿਲ ਸਨ !

