ਦੋ ਰੋਜ਼ਾ ਜ਼ਿਲ੍ਹਾ ਪੱਧਰੀ ਪਸ਼ੂਧੰਨ ਮੇਲਾ ਕਲਿਆਣ ਵਿਖੇ ਅੱਜ ਤੋ
ਸਿਹਤ ਮੰਤਰੀ ਬ੍ਰਹਮ ਮਹਿੰਦਰਾ ਕਰਨਗੇ ਉਦਘਾਟਨ
ਪਟਿਆਲਾ 22 ਅਕਤੂਬਰ (ਮਧੂਸਾਰ ਬਿਊੋ) ਪਸ਼ੂ ਪਾਲਣ ਵਿਭਾਗ ਵੱਲੋ ਦੋ ਰੋਜ਼ਾ ਪੰਜਾਬ ਰਾਜ ਜਿਲ੍ਹਾ ਪੱਧਰੀ ਪਸ਼ੂਧੰਨ ਮੇਲਾ ਅਤੇ ਦੁੱਧ ਚੁਆਈ ਮੁਕਾਬਲੇ 23 ਅਤੇ 24 ਅਕਤੂਬਰ ਨੂੰ ਪਟਿਆਲਾ ਨਾਭਾ ਰੋਡ ਉੱਪਰ ਸਥਿਤ ਪਿੰਡ ਕਲਿਆਣ ਵਿਖੇ ਸੰਤ ਬਾਬਾ ਕਿਰਪਾਲ ਸਿੰਘ ਜੀ ਸਟੇਡੀਅਮ ਵਿਖੇ ਕਰਵਾਏ ਜਾ ਰਹੇ ਹਨ।
ਜਾਣਕਾਰੀ ਦਿੰਦਿਆਂ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ ਐਚ. ਐਮ. ਵਾਲੀਆਂ ਨੇ ਦੱਸਿਆ ਕਿ ਪਸ਼ੂ ਮੇਲੇ ਦਾ ਉਦਘਾਟਨ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ 23 ਅਕਤੂਬਰ ਨੂੰ ਸਵੇਰੇ 10:45 ਵਜੇ ਕਰਨਗੇ। ਉਨ੍ਹਾਂ ਦੱਸਿਆਂ ਕਿ ਇਸ ਮੇਲੇ ਵਿਚ ਮੱਝਾਂ, ਗਾਵਾਂ ਅਤੇ ਬੱਕਰੀਆਂ ਦੇ ਦੁੱਧ ਚੁਆਈ ਮੁਕਾਬਲੇ ਕਰਵਾਏ ਜਾਣਗੇ ਅਤੇ ਨਾਲ ਹੀ ਘੋੜੀਆਂ ਦੇ ਡਾਸ ਅਤੇ ਸਜਾਵਟ ਮੁਕਾਬਲੇ ਵੀ ਕਰਵਾਏ ਜਾਣਗੇ। ਉਨ੍ਹਾਂ ਅੱਗੇ ਦੱਸਿਆਂ ਕਿ ਇਸ ਮੇਲੇ ਵਿਚ ਕੁਲ 55 ਸ਼੍ਰੇਣੀਆਂ ਵਿਚ ਪਸ਼ੂਆਂ ਦੇ ਮੁਕਾਬਲੇ ਹੋਣਗੇ, ਜਿਨ੍ਹਾਂ ਵਿਚ ਪਸ਼ੂ ਪਾਲਕਾਂ ਨੂੰ 7 ਲੱਖ ਦੇ ਇਨਾਮ ਤਕਸੀਮ ਕੀਤੇ ਜਾਣਗੇ। ਇਸ ਤੋ ਇਲਾਵਾ ਕੁੱਤਿਆਂ ਦੀਆ ਪੰਜ ਨਸਲਾਂ ਜਿਨ੍ਹਾਂ ਵਿਚ ਜਰਮਨ ਸ਼ੈਫਰਡ, ਲੇਬਰੇਡਾਰ, ਰੋਟਵੀਲਰ, ਪੋਮੈਰੀਅਨ ਅਤੇ ਪੱਗ ਨਸਲ ਦੇ ਮੁਕਾਬਲੇ ਮਿਤੀ 23 ਅਕਤੂਬਰ ਨੂੰ ਕਰਵਾਏ ਜਾਣਗੇ। ਡਾ ਵਾਲੀਆਂ ਨੇ ਦੱਸਿਆ ਕਿ 23 ਅਕਤੂਬਰ ਨੂੰ ਬਾਅਦ ਦੁਪਹਿਰ 3 ਵਜੇ ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਸਮਾਣਾ ਦੇ ਵਿਧਾਇਕ ਸ੍ਰੀ ਰਜਿੰਦਰ ਸਿੰਘ ਹੋਣਗੇ। ਉਨ੍ਹਾਂ ਦੱਸਿਆਂ ਕਿ ਮੇਲੇ ਸਬੰਧੀ ਸਾਰੇ ਕੰਮ ਮੁਕੰਮਲ ਕਰ ਲਏ ਗਏ ਹਨ ਮੇਲੇ ਵਾਲੇ ਦਿਨਾ ਵਿਚ ਕਿਸਾਨਾਂ ਦੇ ਰਹਿਣ ਦਾ ਅਤੇ ਪਸ਼ੂਆਂ ਦੇ ਚਾਰੇ ਦਾ ਮੁਫ਼ਤ ਪ੍ਰਬੰਧ ਹੋਵੇਗਾ।

