ਪਾਰਟੀ ਨੇ ਹਲਕਾ ਅਮਲੋਹ ਦੇ ਆਗੂਆਂ ਦੀ ਮਿਹਨਤ ਨੂੰ ਦੇਖਦੇ ਹੋਏ ਵੱਡੇ ਮਾਣ ਦਿੱਤੇ:– ਰਾਜੂ ਖੰਨਾ।
ਭਗੜਾਣਾ,ਮਛਰਾਈ,ਮੁੱਢੜੀਆ,ਕੁੰਭੜਾ ਤੇ ਕੌਂਸਲ ਮਿਸ਼ਰਾ ਦਾ ਕੀਤਾ ਵਿਸ਼ੇਸ਼ ਸਨਮਾਨ।
ਅਮਲੋਹ,10 ਜਨਵਰੀ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਅਮਲੋਹ ਦੇ ਆਗੂਆਂ ਵੱਲੋਂ ਪਾਰਟੀ ਦੀ ਮਜ਼ਬੂਤੀ ਲਈ ਕੀਤੀ ਜਾ ਰਹੀ ਸਖ਼ਤ ਮਿਹਨਤ ਨੂੰ ਦੇਖਦੇ ਹੋਏ ਸੂਬਾ ਪੱਧਰੀ ਅਹੁਦੇ ਦੇ ਕਿ ਸੂਬੇ ਦੇ ਲੋਕਾਂ ਦੀ ਸੇਵਾ ਦਾ ਮਾਣ ਦਿੱਤਾ ਗਿਆ। ਜਿਹੜਾ ਕਿ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਲੲੀ ਵੱਡੇ ਮਾਣ ਵਾਲੀ ਗੱਲ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਸੂਬੇ ਪੱਧਰੀ ਹਲਕਾ ਅਮਲੋਹ ਦੇ ਨਵਨਿਯੁਕਤ ਅਹੁੱਦੇਦਾਰਾਂ ਦਾ ਪਾਰਟੀ ਦਫ਼ਤਰ ਅਮਲੋਹ ਵਿਖੇ ਵਿਸ਼ੇਸ਼ ਸਨਮਾਨ ਕਰਨ ਸਮੇਂ ਕੀਤਾਂ। ਅੱਜ ਜਿਹਨਾਂ ਨਵਨਿਯੁਕਤ ਅਹੁੱਦੇਦਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਉਹਨਾਂ ਵਿੱਚ ਸੂਬਾ ਮੀਤ ਪ੍ਰਧਾਨ ਕਰਮਜੀਤ ਸਿੰਘ ਭਗੜਾਣਾ, ਕੁਲਦੀਪ ਸਿੰਘ ਮੁੱਢੜੀਆ, ਹਰਮਿੰਦਰ ਸਿੰਘ ਕੁੰਭੜਾ, ਕੌਂਸਲ ਮਿਸ਼ਰਾ ਤੇ ਕੁਲਦੀਪ ਸਿੰਘ ਮਛਰਾਈ ਚਾਰੇ ਜਰਨਲ ਕੌਂਸਲ ਮੈਂਬਰ ਪ੍ਰਮੁੱਖ ਹਨ।
ਰਾਜੂ ਖੰਨਾ ਨੇ ਅੱਗੇ ਕਿਹਾ ਕਿ ਜੋ ਵਰਕਰ ਤੇ ਆਗੂ ਪਾਰਟੀ ਨੂੰ ਸਮਰਪਿਤ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੀ ਚੜਦੀਕਲਾ ਲਈ ਦਿਨ ਰਾਤ ਮਿਹਨਤ ਕਰਦਾ ਹੈ ਉਹ ਹਮੇਸ਼ਾ ਅੱਗੇ ਵੱਧਦਾ ਹੈ। ਅੱਗੇ ਵਧਣ ਲਈ ਉਸ ਵੱਲੋਂ ਕੀਤੀ ਸਖ਼ਤ ਮਿਹਨਤ ਰੰਗ ਲੈ ਕੇ ਆਉਂਦੀ ਹੈ। ਰਾਜੂ ਖੰਨਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਹਨਾਂ ਨੇ ਹਲਕਾ ਅਮਲੋਹ ਤੋਂ ਇੱਕ ਦਰਜਨ ਸੀਨੀਅਰ ਆਗੂਆਂ ਨੂੰ ਸੂਬੇ ਦੀ ਜੱਥੇਬੰਦੀ ਵਿੱਚ ਥਾ ਦੇ ਕਿ ਸੇਵਾ ਕਰਨ ਦਾ ਮਾਣ ਦਿੱਤਾ ਹੈ। ਉਹਨਾਂ ਨਵਨਿਯੁਕਤ ਆਗੂਆਂ ਨੂੰ ਸਨਮਾਨ ਦੇਣ ਤੇ ਫ਼ਕਰ ਮਹਿਸੂਸ ਕਰਦੇ ਹੋਏ ਨਵਨਿਯੁਕਤ ਅਹੁੱਦੇਦਾਰਾਂ ਤੋਂ ਆਸ ਪ੍ਰਗਟਾਈ ਕਿ ਉਹ ਪਿਛਲੇ ਸੱਮਿਆ ਦੀ ਤਰ੍ਹਾਂ ਪਾਰਟੀ ਦੀ ਚੜਦੀਕਲਾ ਲਈ ਕਾਰਜ਼ ਕਰਦੇ ਹੋਏ ਹਲਕਾ ਅਮਲੋਹ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਨੂੰ ਵੱਡੀ ਜਿੱਤ ਦਰਜ਼ ਕਰਵਾਉਣ ਲਈ ਦਿਨ ਰਾਤ ਮਿਹਨਤ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਵਿੱਚ ਅਪਣਾ ਯੋਗਦਾਨ ਪਾਉਣਗੇ।
ਇਸ ਮੌਕੇ ਤੇ ਹਲਕਾ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ, ਬਸਪਾ ਸਕੱਤਰ ਕੁਲਵੰਤ ਸਿੰਘ ਮਹਿਤੋ,ਦੀ ਅਗਵਾਈ ਵਿੱਚ ਹਲਕੇ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਨਵਨਿਯੁਕਤ ਅਹੁੱਦੇਦਾਰਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਜਥੇਦਾਰ ਹਰਬੰਸ ਸਿੰਘ ਬਡਾਲੀ, ਜਥੇਦਾਰ ਹਰਿੰਦਰ ਸਿੰਘ ਦੀਵਾ, ਜਥੇਦਾਰ ਜਰਨੈਲ ਸਿੰਘ ਮਾਜਰੀ, ਹਲਕਾ ਪ੍ਰਧਾਨ ਡਾ ਅਰਜੁਨ ਸਿੰਘ, ਜਥੇਦਾਰ ਨਾਜਰ ਸਿੰਘ, ਜਥੇਦਾਰ ਕੁਲਵਿੰਦਰ ਸਿੰਘ ਭੰਗੂ, ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਮਾਨਗੜ, ਸਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸਾਹੀ, ਪਰਮਜੀਤ ਸਿੰਘ ਬਸਪਾ ਆਗੂ,ਡਾ ਰਾਮ ਚੰਦ, ਮਾਸਟਰ ਚਰਨ ਸਿੰਘ ਸੌਟੀ, ਗੁਰਮੀਤ ਸਿੰਘ ਚੋਬਦਾਰਾ, ਧਰਮਿੰਦਰ ਸਿੰਘ ਭੱਦਲਥੂਹਾ,ਜੀਵਨ ਸਹੋਤਾ, ਰਣਜੀਤ ਸਿੰਘ ਕੋਟਲੀ, ਰਣਧੀਰ ਸਿੰਘ ਧੀਰਾ,ਨੀਟਾ ਸੰਧੂ, ਹਰਵਿੰਦਰ ਸਿੰਘ ਬਿੰਦਾ, ਰੁਪਿੰਦਰ ਸਿੰਘ ਕੁੰਜਾਰੀ, ਸੁਖਚੈਨ ਸਿੰਘ ਦੀਵਾ, ਬਿੱਟੂ ਮੁੱਢੜੀਆ,ਮਨਪ੍ਰੀਤ ਸਿੰਘ ਮਾਜਰੀ,ਸਵਰਨ ਸਿੰਘ ਸੋਨੀ, ਬਲਤੇਜ ਸਿੰਘ ਕੌਸਲਰ, ਬਲਵੰਤ ਸਿੰਘ ਮਾਨ, ਬਿੱਟੂ ਕਪੂਰਗੜ, ਵਿਪਨ ਭੱਦਲਥੂਹਾ ਵਿਸ਼ੇਸ਼ ਤੌਰ ਤੇ ਹਾਜਰ ਸਨ।

