ਪਟਿਆਲਾ

ਵੇਰਕਾ ਪਟਿਆਲਾ ਡੇਅਰੀ ਨੇ ਆਪਣਾ 8ਵਾਂ ਆਮ ਇਜਲਾਸ ਕਰਵਾਇਆ

ਪਟਿਆਲਾ 24 ਅਕਤੂਬਰ (ਮਧੂਸਾਰ ਬਿਊਰੋ) ਵੇਰਕਾ ਪਟਿਆਲਾ ਡੇਅਰੀ ਨੇ ਆਪਣਾ 8ਵਾਂ ਆਮ ਇਜਲਾਸ ਵੇਰਕਾ ਕੈਂਪਸ ਵਿਖੇ ਬੁਲਾਇਆ, ਜਿਸਦਾ ਉਦਘਾਟਨ ਬੋਰਡ ਆਫ ਡਾਇਰੈਕਟਰਜ, ਵੇਰਕਾ ਪਟਿਆਲਾ ਡੇਅਰੀ ਵੱਲੋਂ ਪਲਾਂਟ ਵਿੱਚ ਸ਼ਮਾਂ ਰੌਸ਼ਨ ਕਰਕੇ ਕੀਤਾ ਗਿਆ ।

ਆਮ ਇਜਲਾਸ ਵਿੱਚ ਬੋਰਡ ਆਫ ਡਾਇਰੈਕਟਰਜ ਤੋਂ ਇਲਾਵਾ ਪਟਿਆਲਾ ਜਿਲ੍ਹੇ ਦੀਆਂ ਲੱਗਭਗ 200 ਸਹਿਕਾਰੀ ਦੁੱਧ ਸਭਾਵਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ। ਆਮ ਇਜਲਾਸ ਦੇ ਅਗਾਜ਼ ਵਿੱਚ ਸ੍ਰੀ ਐਮ.ਕੇਮਦਾਨ, ਜਨਰਲ ਮੈਨੇਜਰ, ਵੇਰਕਾ ਪਟਿਆਲਾ ਡੇਅਰੀ ਨੇ ਸਲਾਨਾ ਰਿਪੋਰਟ ਵਿਸਥਾਰਪੂਰਵਕ ਪੜ੍ਹਕੇ ਸੁਣਾਈ ਅਤੇ ਇਸ ਦੇ ਨਾਲ ਪਿਛਲੇ ਸਾਲ ਦੇ ਲੇਖੇ^ਜੋਖੇ ਤੇ ਵਿਸਥਾਰਪੂਰਵਕ ਚਾਣਨਾਂ ਪਾਉਂਦੇ ਹੋਏ ਦੱਸਿਆ ਕਿ ਵੇਰਕਾ ਪਟਿਆਲਾ ਡੇਅਰੀ ਪਿਛਲੇ ਕਈ ਸਾਲਾਂ ਤੋਂ ਚੰਗੇ ਮੁਨਾਫੇ ਵਿੱਚ ਚੱਲ ਰਹੀ ਹੈ ਅਤੇ ਇਸ ਸਾਲ ਵੀ ਚੰਗਾ ਮੁਨਾਫਾ ਹੋਣ ਦੀ ਉਮੀਦ ਹੈ। ਸ੍ਰੀ ਮਦਾਨ ਨੇ ਦੱਸਿਆ ਕਿ ਮਿਤੀ 20.07.2017 ਨੂੰ ਰਾਸ਼ਟਰੀ ਡੇਅਰੀ ਵਿਕਾਸ ਬੋਰਡ, ਆਨੰਦ ਨੇ ਗੁਣਵੱਤਾ ਦੇ ਆਧਾਰ ਤੇ ਦੁੱਧ ਉਤਪਾਦਕਾਂ ਤੋਂ ਉਪਭੋਗਤਾਵਾਂ ਤੱਕ ਗੁਣਵੱਤਾ ਅਤੇ ਸਾਫ-ਸੁਥਰੇ ਦੁੱਧ ਅਤੇ ਦੁੱਧ ਪਦਾਰਥ ਪੁਹੰਚਾਉਣ ਲਈ ਸੁਰੂ ਕੀਤੀ ਗਈ ਮੁਹਿੰਮ ਨੂੰ ਮੁੱਖ ਰੱਖਦੇ ਹੋਏ ਪੰਜਾਬ ਸੂਬੇ ਵਿੱਚੋਂ ਕੇਵਲ ਚਾਰ ਡੇਅਰੀਆਂ ਨੂੰ ਕੁਆਲਟੀ ਮਾਰਕ ਦੇਣ ਲਈ ਚੁਣਿਆ ਸੀ, ਜਿਨ੍ਹਾਂ ਵਿੱਚੋਂ ਵੇਰਕਾ ਪਟਿਆਲਾ ਡੇਅਰੀ ਵੀ ਇੱਕ ਹੈ। ਇਹ ਕੁਆਲਟੀ ਮਾਰਕ ਸਰਟੀਫਿਕੇਟ ਮਾਨਯੋਗ ਸ੍ਰੀ ਰਾਧਾ ਮੋਹਨ ਸਿੰਘ ਜੀ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਭਾਰਤ ਸਰਕਾਰ, ਵੱਲੋਂ ਨਵੀ ਦਿੱਲੀ ਵਿਖੇ ਇੱਕ ਸਮਾਗਮ ਦੌਰਾਨ ਸ੍ਰੀ ਐਮ.ਕੇ ਮਦਾਨ, ਜਨਰਲ ਮੈਨੇਜਰ, ਵੇਰਕਾ ਪਟਿਆਲਾ ਡੇਅਰੀ ਨੂੰ ਪ੍ਰਦਾਨ ਕੀਤਾ ਗਿਆ। ਮਿਤੀ 26.07.2017 ਨੂੰ ਵਰਲਡ ਬੈਂਕ ਟੀਮ ਅਤੇ ਰਾਸ਼ਟਰੀ ਡੇਅਰੀ ਵਿਕਾਸ ਬੋਰਡ ਆਨੰਦ ਵੱਲੋਂ ਵੇਰਕਾ ਡੇਅਰੀ ਨਾਲ ਸੰਬੰਧਤ ਐਨਸਕੀਮ ਅਧੀਨ ਔਰਤਾਂ ਰਾਹੀਂ ਚਲਾਈਆਂ ਜਾ ਰਹੀਆਂ ਸਹਿਕਾਰੀ ਦੁੱਧ ਸਭਾਵਾਂ ਦਾ ਵਿਸੇਸ ਤੌਰ ਤੇ ਦੌਰਾ ਕੀਤਾ ਗਿਆ ਅਤੇ ਸਭਾਵਾਂ ਦੇ ਕੰਮ-ਕਾਰ ਦੀ ਸ਼ਲਾਘਾ ਕੀਤੀ।
ਸਾਲ 2016-17 ਦੇ ਦੌਰਾਨ ਜਿਨ੍ਹਾਂ ਦੁੱਧ ਸਭਾਵਾਂ ਦੇ ਵਧੀਆ ਕਾਰਗੁਜਾਰੀ ਰਹੀ, ਉਨ੍ਹਾਂ ਨੂੰ ਮੋਮੈਂਟੋ ਅਤੇ ਦੁੱਧ ਪਦਾਰਥਾਂ ਦਾ ਗਿਫਟ ਹੈਂਪਰ ਦੇ ਕੇ ਸਨਮਾਨਿਤ ਕੀਤਾ ਗਿਆ। ਡੇਰਾ ਮੀਰ, ਸਰਾਣਾ ਔਰਤਾਂ, ਭਾਂਬਰੀ, ਰਾਜਲਾ, ਪੰਜੋਲਾ, ਰਾਜਗੜ੍ਹ, ਘੁਮਾਣਾ, ਉਪਲਹੇੜੀ, ਸਿੰਬੜੋ, ਕੁਲਾਰਾਂ, ਬਿਰੜਵਾਲ, ਨਰਵਾਣਾ ਔਰਤਾਂ ਸਭਾਵਾਂ ਨੂੰ ਜੋਨਵਾਈਜ ਵਧੀਆਂ ਕਾਰਗੁਜਾਰੀ ((ਦੁੱਧ ਪ੍ਰਾਪਤੀ, ਕੈਟਲਫੀਡ ਵਿਕਰੀ ਅਤੇ ਮੁਨਾਫਾ ਆਦਿ) ਲਈ, ਦੁੱਧ ਸਭਾ ਘੱਗਾ, ਬਧੋਛੀ ਕਲਾਂ ਅਤੇ ਸਹੌਲੀ ਔਰਤਾਂ ਸਭਾਵਾਂ ਨੂੰ ਸਮੁੱਚੀ ਵਧੀਆ ਕਾਰਗੁਜਾਰੀ ਲਈ ਵਿਸੇਸ ਤੋਰ ਤੇ ਸਨਮਾਨਿਤ ਕੀਤਾ ਗਿਆ । ਇਸੇ ਤਰ੍ਹਾਂ ਹੀ ਦੁੱਧ ਸਭਾ ਬ੍ਰਾਹਮਣ ਮਾਜਰਾ ਨੂੰ ਹਰ ਸਾਲ ਲਗਾਤਾਰ ਮੁਨਾਫਾ ਵੰਡਣ ਅਤੇ ਚੰਗੀ ਕਾਰਗੁਜਾਰੀ ਲਈ ਅਤੇ ਰੰਘੇੜੀ ਕਲਾਂ ਔਰਤਾਂ ਸਭਾ ਨੂੰ ਐਨਸਕੀਮ ਅਧੀਨ ਚੰਗੀ ਕਾਰਗੁਜਾਰੀ ਲਈ ਸਨਮਾਨਿਤ ਕੀਤਾ ਗਿਆ ।
ਦੁੱਧ ਅਤੇ ਦੁੱਧ ਪਦਾਰਥਾਂ ਦੀ ਚੰਗੀ ਸੇਲ ਲਈ ਬੋਨੀ ਡਿਪਾਰਟਮੈਂਟਲ ਸਟੋਰ, ਵਾਲੀਆ ਮਿਲਕਬਾਰ ਡੀਐਮਬਡਲਿਯੂ, ਵਰਮਾ ਡਿਪਾਰਟਮੈਂਟਲ ਸਟੋਰ, ਰਾਜਪੁਰਾ ਕਲੋਨੀ, ਅਸੋਕਾ ਮਿਲਕਬਾਰ ਆਰੀਆ ਸਮਾਜ, ਸਿੰਗਲਾ ਮਿਲਕਬਾਰ ਫਾਟਕ ਨੰ:22, ਪਟਿਆਲਾ, ਸਿੰਘ ਡੇਅਰੀ ਰਾਜਪੁਰਾ, ਕੁਰਕਸੇਤਰਾ ਡੇਅਰੀ, ਬਾਂਸਲ ਏਜੰਸੀਜ, ਕੈਥਲ, ਅਮਰਿੰਦਰ ਸਿੰਘ ਯਮਨਾਨਗਰ ਨੂੰ ਵੀ ਸਨਮਾਨਿਤ ਕੀਤਾ ਗਿਆ।
ਆਮ ਇਜਲਾਸ ਵਿੱਚ ਸ੍ਰੀ ਕੌਰ ਸਿੰਘ, ਸੰਯੁਕਤ ਰਜਿਸਟਰਾਰ, ਸਹਿਕਾਰੀ ਸਭਾਵਾਂ, ਪਟਿਆਲਾ ਮੰਡਲ, ਪਟਿਆਲਾ, ਸ੍ਰੀ ਐਸ.ਕੇ. ਅੱਤਰੀ, ਸੀਨੀਅਰ ਮੈਨੇਜਰ, ਨੈਸਨਲ ਡੇਅਰੀ ਡਿਵੈਲਪਮੈਂਟ ਬੋਰਡ, ਮਿਲਕਫੈੱਡ ਹੈਡ ਆਫਿਸ ਦੇ ਨੁਮਾਇੰਦੇ ਸ੍ਰੀ ਗੁਰਮੇਲ ਸਿੰਘ, ਜੀ ਕੈਟਲਫੀਡ ਪਲਾਂਟ ਖੰਨਾ, ਸ੍ਰੀ ਸਿੰਦਰ ਸਿੰਘ, ਸ੍ਰੀ ਸੁਖਦੀਪ ਸਿੰਘ, ਸ੍ਰੀ ਨਿਰਮਲ ਸਿੰਘ, ਸ੍ਰੀ ਹਰਪਾਲ ਸਿੰਘ ਧਨੇਠਾ, ਸ੍ਰੀ ਸਤਪਾਲ ਸਿੰਘ, ਸ੍ਰੀ ਤਜਿੰਦਰ ਪਾਲ, ਸ੍ਰੀ ਰਘਬੀਰ ਸਿੰਘ, ਸ੍ਰੀ ਸੁਖਜਿੰਦਰ ਸਿੰਘ, ਸ੍ਰੀ ਅਜੈਬ ਸਿੰਘ, ਸ੍ਰੀ ਝਰਮਲ ਸਿੰਘ ਅਤੇ ਸੁਖਦਰਸਨ ਸਿੰਘ, ਡਾਇਰੈਕਟਰਜ ਸਾਹਿਬਾਨ ਨੇ ਵੀ ਭਾਗ ਲਿਆ ਅਤੇ ਸਭਾਵਾਂ ਤੋਂ ਆਏ ਨੁਮਾਇੰਦਿਆ ਦੇ ਸਨਮੁੱਖ ਆਪਣੇ ਵਿਚਾਰ ਰੱਖੇ ।

ਮੀਟਿੰਗ ਦੇ ਅੰਤ ਵਿੱਚ ਸ੍ਰੀ ਸੁਖਜਿੰਦਰ ਸਿੰਘ ਮਵੀ, ਡਾਇਰੈਕਟਰ ਮਿਲਕਫੈਡ ਪੰਜਾਬ ਨੇ ਵੱਖ^ਵੱਖ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਤੋਂ ਆਏ ਨੁਮਾਇੰਦਿਆਂ ਦਾ ਧੰਨਵਾਦ ਕੀਤਾ ਅਤੇ ਵੇਰਕਾ ਪਟਿਆਲਾ ਡੇਅਰੀ ਦੇ ਸਮੂਹ ਕਰਮਚਾਰੀਆਂ ਨੂੰ ਮਿੱਲਜੁੱਲ ਕੇ ਕੰਮ ਕਰਨ ਦੀ ਅਪੀਲ ਕੀਤੀ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਪਲਾਂਟ ਦਿਨ ਦੁੱਗਣੀ ਰਾਤ ਚੋਗੁਣੀ ਤਰੱਕੀ ਕਰ ਸਕੇ। ਕਰਮਚਾਰੀਆਂ ਨੇ ਵੀ ਭਵਿੱਖ ਵਿੱਚ ਪਲਾਂਟ ਦੀ ਮੈਨੇਜਮੈਂਟ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣ ਦਾ ਵਿਸਵਾਸ ਵੀ ਦਿੱਤਾ।

Leave a Reply

Your email address will not be published. Required fields are marked *