ਪੰਜਾਬਪਟਿਆਲਾ

ਬਿਜਲੀ ਨਿਗਮ ਦੀ ਮਨੈਜਮੈਟ ਨੇ ਧਰਨਾਂ ਦੇਣ ਵਾਲੇ ਬਿਜਲੀ ਮੁਲਾਜਮਾਂ ਦੀ ਇਕ ਦਿਨ ਦੀ ਤਨਖਾਹ ਕੱਟੀ

ਬਿਜਲੀ ਮੁਲਾਜਮ ਏਕਤਾ ਮੰਚ ਨੇ ਮਨੈਜਮੇਟ ਦੇ ਨਾਦਰਸ਼ਾਹੀ ਹੁਕਮ ਦੀ ਕੀਤੀ ਸ਼ਖਤ ਨਿਖੇਧੀ:
ਮਨੈਜਮੇਟ ਵਿਰੁੱਧ 30 ਨਵੰਬਰ ਤੱਕ ਪੋਲ ਖੋਲ ਰੈਲੀਆਂ ਜਾਰੀ ਰਹਿਣਗੀਆਂ: ਮਨਜੀਤ ਸਿੰਘ ਚਾਹਲ
ਪਟਿਆਲਾ:27 ਅਕਤੂਬਰ (ਮਧੂਸਾਰ ਬਿਊਰੋ)
ਬਿਜਲੀ ਨਿਗਮ ਦੀ ਮਨੈਜਮੇਟ ਨੇ 15 ਸਤੰਬਰ ਨੂੰ ਮੁੱਖ ਦਫਤਰ ਸਾਹਮਣੇ ਪਟਿਆਲਾ ਵਿਖੇ ਹੋਏ ਧਰਨੇ ਵਿੱਚ ਸਾਮਲ ਕਰਮਚਾਰੀਆਂ ਦੀਆ ਤਨਖਾਹਾਂ ਕੱਟਣ ਦੇ ਨਾਦਰਸ਼ਾਹੀ ਹੁਕਮ ਜਾਰੀ ਕਰਕੇ ਉਹਨਾਂ ਦੀ ਇਕ ਦਿਨ ਦੀ ਤਨਖਾਹ ਕੱਟ ਲਈ ਹੈ।

ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੁਬਾਈ ਕਨਵੀਨਰ ਹਰਭਜਨ ਸਿੰਘ ਜਨਰਲ ਸਕੱਤਰ ਗੁਰਵੇਲ ਸਿੰਘ ਬੱਲਪੁਰੀਆਂ ਅਤੇ ਮੰਚ ਦੇ ਬੁਲਾਰੇ ਮਨਜੀਤ ਸਿੰਘ ਚਾਹਲ ਨੇ ਬਿਜਲੀ ਨਿਗਮ ਦੀ ਮਨੈਜਮੇਟ ਤੇ ਦੋਸ਼ ਲਗਾਇਆਂ ਕਿ ਉਹ ਮੁਲਾਜਮਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਉਹਨਾਂ ਦੇ ਸਾਂਤਮਈ ਸੰਘਰਸਾਂ ਨੂੰ ਕੋਝੇ ਹੱਥਕੰਡੇ ਵਰਤ ਕੇ ਦਬਾਉਣਾ ਚਾਹੁੰਦੀ ਹੈ।ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਬਿਜਲੀ ਮੁਲਾਜ਼ਮਾਂ ਦੇ ਮਸਲੇ ਤੇ ਮੰਗਾ ਪਿਛਲੇ ਲੰਮੇ ਸਮੇ ਤੋ ਲਮਕਾਅ ਅਵਸਥਾਂ ਵਿੱਚ ਪਈਆਂ ਹਨ।ਪਤੂੰ ਮਨੈਜਮੇਟ ਮਸਲੇ ਹੱਲ ਕਰਨ ਦੀ ਬਜਾਏ ਲਾਰੇ ਲੱਪੇ ਦੀ ਨੀਤੀ ਅਪਨਾਅ ਰਹੀ ਹੈ।ਉਹਨਾ ਕਿਹਾ ਕਿ ਬਿਜਲੀ ਨਿਗਮ ਦੀ ਮਨੈਜਮੇਟ ਨੇ ਜਥੇਬੰਦੀ ਨੂੰ ਪਹਿਲਾ 17 ਸਤੰਬਰ 7 ਅਕੂਤਬਰ 17 ਅਕਤੂਬਰ ਤੇ ਫਿਰ 30 ਅਕੂਤਬਰ ਨੂੰ ਮੀਟਿੰਗ ਦਿੱਤੀ ਜਿਹੜੀ ਹੁਣ 2 ਨਵੰਬਰ ਨੂੰ ਕਰ ਦਿੱਤੀ ਹੈ।ਬਿਜਲੀ ਮੁਲਾਜਮ ਏਕਤਾ ਮੰਚ ਪੰਜਾਬ ਨੇ ਕਿਹਾ ਕਿ ਅਫਸਰਸਾਹੀ ਪੰਜਾਬ ਦੇ ਹਰ ਵਰਗ ਨੂੰ ਸਰਕਾਰ ਵਿੱਰੁਧ ਲਾਮਬੰਦ ਕਰ ਰਹੀ ਹੈ। ਉਹਨਾਂ ਕਿਹਾ ਕਿ ਮਨੈਜਮੇਟ ਦੇ ਇਸ ਰਵੱਈਐ ਤੋ ਮੁਲਾਜਮਾਂ ਨੂੰ ਮਸਲੇ ਹੱਲ ਹੋਣ ਦੀ ਉਮੀਦ ਨਹੀ ਹੈ। ਇਸ ਲਈ ਬਿਜਲੀ ਕਾਮੇ ਮਰੋ ਜਾਂ ਕਰੋ ਦੀ ਲੜਾਈ ਨੂੰ ਤਿੱਖਾ ਕਰਨਗੇ। ਉਹਨਾਂ ਕਿਹਾ ਕਿ ਬਿਜਲੀ ਕਾਮੇ ਆਪਣੇ ਸੰਘਰਸ਼ ਨੂੰ ਤਿੱਖਾ ਕਰਨ ਲਈ 30 ਨਵੰਬਰ ਤੱਕ ਪੰਜਾਬ ਦੀਆ ਸਾਰੀਆਂ ਡਵੀਜ਼ਨਾਂ ਤੇ ਪੋਲ ਖੋਲ ਰੈਲੀਆਂ ਜਾਰੀ ਰੱਖਣਗੇ।ਜਥੇਬੰਦੀ ਦੇ ਆਗੂਆਂ ਨੇ ਬਿਜਲੀ ਮੁਲਾਜਮਾਂ ਨੂੰ ਅਪੀਲ ਕੀਤੀ ਕਿ ਪੈ ਬੈਡ 1.12.11 ਤੋ ਲਾਗੁ ਕਰਵਾਉਣ,ਵਰਕਚਾਰਜ਼ ਕਾਮਿਆਂ ਨੂੰ ਪੱਕੇ ਕਰਾਉਣ,ਮ੍ਰਿਤਕ ਕਰਮਚਾਰੀਆਂ ਦੇ ਵਾਰਸ਼ਾ ਨੂੰ ਨੋਕਰੀ ਦਿਵਾਉਣ ਅਤੇ ਹੋਰਨਾਂ 28 ਮੰਗਾ ਦੀ ਪ੍ਰਾਪਤੀ ਲਈ ਆਪਣੇ ਸੰਘਰਸ਼ ਨੂੰ ਤੇਜ਼ ਕਰਨ।ਉਹਨਾਂ ਕਿਹਾ ਕਿ ਜੇ ਬਿਜਲੀ ਨਿਗਮ ਦੀ ਮਨੈਜਮੇਟ ਨੇ 2 ਨਵੰਬਰ ਦੀ ਮੀਟਿੰਗ ਵਿੱਚ ਫੈਸਲੇ ਲਾਗੂ ਨਾ ਕੀਤੇ ਤਾ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।

Leave a Reply

Your email address will not be published. Required fields are marked *