ਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਵਲੋਂ ਕਰਵਾਈ ਗਈ 60ਵੀਂ ਸਾਲਾਨਾ ਅਥਲੈਟਿਕਸ ਮੀਟ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਵੱਲੋਂ ਅੱਜ 60ਵੀਂ ਸਾਲਾਨਾ ਅਥਲੈਟਿਕਸ ਮੀਟ ਕਰਵਾਈ ਗਈ। ਇਸ ਸਮਾਗਮ ਦੇ ਉਦਘਾਟਨੀ ਸੈਸ਼ਨ ਦੌਰਾਨ ਸ. ਸੁਰਜੀਤ ਸਿੰਘ ਰੱਖੜਾ ਆਨਰੇਰੀ ਸਕੱਤਰ ਕਾਲਜ ਗਵਰਨਿੰਗ ਬਾਡੀ ਅਤੇ ਸਾਬਕਾ ਮੰਤਰੀ ਪੰਜਾਬ ਸਰਕਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਰਤਸਰ ਸਾਹਿਬ ਸ. ਸਤਵਿੰਦਰ ਸਿੰਘ ਟੌਹੜਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਅਥਲੈਟਿਕਸ ਮੀਟ ਦੀ ਅਰੰਭਤਾ ਮੌਕੇ ਹਵਾ ਵਿੱਚ ਗੁਬਾਰੇ ਛੱਡੇ ਗਏ ਅਤੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ , ਡਾ. ਗੁਰਸ਼ਰਨ ਸਿੰਘ ਗਿੱਲ ਅਤੇ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਦੁਆਰਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਮੁੱਖ ਮਹਿਮਾਨ ਸ. ਸੁਰਜੀਤ ਸਿੰਘ ਰੱਖੜਾ ਨੂੰ ਮਾਰਚ-ਪਾਸਟ ਵੱਲੋਂ ਸਲਾਮੀ ਦਿੱਤੀ ਗਈ। ਇਸ ਮਾਰਚ ਪਾਸਟ ਵਿਚ ਐਨ. ਸੀ. ਸੀ. ਦੇ ਆਰਮੀ ਵਿੰਗ, ਨੇਵਲ ਵਿੰਗ ਅਤੇ ਏਅਰ ਵਿੰਗ ਤੋਂ ਇਲਾਵਾ ਐੱਨ. ਐੱਸ ਐੱਸ ਵਿੰਗ, ਕਿਰਤ ਕਲੱਬ, ਆਰਟਸ ਵਿਭਾਗ, ਕਾਮਰਸ ਵਿਭਾਗ ਅਤੇ ਸਾਇੰਸ ਵਿਭਾਗ ਦੇ ਵਿਦਿਆਰਥੀਆਂ ਦੀਆਂ ਟੁਕੜੀਆਂ ਨੇ ਭਾਗ ਲਿਆ। ਮਾਰਚ ਪਾਸਟ ਉਪਰੰਤ ਕਾਲਜ ਦੇ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪ੍ਰਾਪਤੀਆਂ ਵਾਲੇ ਖਿਡਾਰੀਆਂ ਦੁਆਰਾ ਮਸ਼ਾਲ ਪ੍ਰਜਵਲਤ ਕਰਨ ਦੀ ਰਸਮ ਅਦਾ ਕੀਤੀ ਗਈ। ਇਨ੍ਹਾਂ ਮੁਕਾਬਲਿਆਂ ਦੌਰਾਨ ਬੈਸਟ ਅਥਲੀਟ ਦੀਪਕ ਕੁਮਾਰ (ਲੜਕੇ) ਅਤੇ ਨੂੰ ਬੈਸਟ ਅਥਲੀਟ ਅੰਕਿਤਾ ਪਾਠਕ(ਲੜਕੀਆਂ) ਘੋਸ਼ਿਤ ਕੀਤੇ ਗਏ। ਓਵਰਆਲ ਪਹਿਲੇ ਸਥਾਨ ਤੇ ਆਰਟਸ ਰਿਹਾ। ਮੁੱਖ ਮਹਿਮਾਨ ਸ. ਸੁਰਜੀਤ ਸਿੰਘ ਰੱਖੜਾ ਨੇ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਖ਼ਾਲਸਾ ਕਾਲਜ ਪਟਿਆਲਾ ਖੇਡਾਂ ਦੇ ਖੇਤਰ ਵਿੱਚ ਅੰਤਰ ਰਾਸ਼ਟਰੀ ਪ੍ਰਸਿੱਧੀ ਹਾਸਲ ਕਰ ਚੁੱਕਿਆ ਹੈ ਤੇ ਇਸ ਕਾਲਜ ਦੇ ਅਨੇਕਾਂ ਵਿਦਿਆਰਥੀਆਂ ਨੇ ਅੰਤਰ ਰਾਸ਼ਟਰੀ ਖੇਡ ਮੁਕਾਬਲਿਆਂ ਵਿਚ ਭਾਗ ਲੈ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਅੱਜ ਦੇ ਕਾਲਜ ਪੱਧਰ ਦੇ ਇਸ ਮੁਕਾਬਲੇ ਵਿੱਚ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਦਾ ਇਕ ਚੰਗਾ ਮੌਕਾ ਹਾਸਲ ਹੋਵੇਗਾ।

ਵਿਸ਼ੇਸ਼ ਮਹਿਮਾਨ ਸ. ਸਤਵਿੰਦਰ ਸਿੰਘ ਟੌਹੜਾ ਵੱਲੋਂ ਕਾਲਜ ਨੂੰ ਇਸ ਅਥਲੈਟਿਕਸ ਮੀਟ ਮੌਕੇ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ ਗਈ। ਇਸ ਉਪਰੰਤ ਖੇਡਾਂ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਸੱਚੀ-ਸੁੱਚੀ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਚੁੱਕਣ ਉਪਰੰਤ ਹੋਈ। ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਲੜਕੇ ਅਤੇ ਲੜਕੀਆਂ ਦੇ ਵੱਖ ਵੱਖ ਖੇਡਾਂ ਮੁਕਾਬਲੇ ਕਰਵਾਏ ਗਏ। ਲੜਕੀਆਂ ਦੇ ਮੁਕਾਬਲਿਆਂ ਵਿੱਚ 100 ਮੀਟਰ ਦੌੜ ਵਿੱਚ ਅੰਕਿਤਾ ਪਾਠਕ, ਭਾਵਿਕਾ ਖੰਨਾ ਤੇ ਹਰਸ਼ਦੀਪ ਕੌਰ 200 ਮੀਟਰ ਦੌੜ ਵਿੱਚ ਅੰਕਿਤਾ ਪਾਠਕ, ਭਾਵਿਕਾ ਖੰਨਾ ਤੇ ਹਰਸ਼ਦੀਪ ਕੌਰ 400 ਮੀਟਰ ਦੌੜ ਵਿਚ ਸੰਗੀਤਾ, ਜਪਸਿਮਰਨ ਕੌਰ ਤੇ ਸ਼ਗੁਣਜੋਤ ਕੌਰ ਗੋਲਾ ਸੁੱਟਣ ਵਿਚ ਅੰਕਿਤਾ ਪਾਠਕ, ਜਸਕਿਰਨ ਕੌਰ ਤੇ ਭਾਵਿਕਾ ਖੰਨਾ ਅਤੇ ਲੰਬੀ ਛਾਲ ਵਿਚ ਜਸਕਿਰਨ ਕੌਰ, ਕਮਲਜੀਤ ਕੌਰ ਤੇ ਗੁਰਦੀਪ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਲੜਕਿਆਂ ਦੇ ਮੁਕਾਬਲਿਆਂ ਵਿਚ 100 ਮੀਟਰ ਦੌੜ ਵਿੱਚ ਸੁਖਜੀਤ ਸਿੰਘ, ਉਜਵਲ ਸ਼ਰਮਾ ਤੇ ਪ੍ਰਸ਼ਾਂਤ ਸਿੰਘ 200 ਮੀਟਰ ਦੌੜ ਵਿੱਚ ਸੁਪ੍ਰੀਤ ਸਿੰਘ, ਉਜਵਲ ਸ਼ਰਮਾ ਤੇ ਰਾਹੁਲ ਕੁਮਾਰ 400 ਮੀਟਰ ਵਿਚ ਰਵਿੰਦਰ ਸਿੰਘ, ਪ੍ਰਸ਼ਾਂਤ ਤੇ ਪਰਮੋਦ ਸਿੰਘ ਗੋਲਾ ਸੁੱਟਣ ਵਿਚ ਗੁਰਤੇਜ਼ ਸਿੰਘ, ਦੀਪਕ ਕੁਮਾਰ ਤੇ ਅੰਕਿਤ ਲੰਬੀ ਛਾਲ ਵਿਚ ਦੀਪਕ, ਪ੍ਰਭਜੋਤ ਸਿੰਘ ਤੇ ਕਰਮਵੀਰ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। 4100 ਰੀਲੇਅ ਦੌੜ ਲੜਕੀਆਂ ਵਿਚ ਵਰਸ਼ਾ, ਵਰਸ਼ਾ ਕੁਮਾਰੀ, ਜਸਕਿਰਨਜੋਤ ਕੌਰ ਤੇ ਅੰਕਿਤਾ ਪਾਠਕ ਨੇ ਪਹਿਲਾ ਅਤੇ ਲੜਕਿਆਂ ਵਿਚ ਸੁਖਜੀਤ ਸਿੰਘ, ਦੀਪਕ, ਉਜਵਲ ਸ਼ਰਮਾ ਤੇ ਸੁਪਰੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ । ਇਸ ਅਥਲੈਟਿਕ ਮੀਟ ਦੇ ਮੁਬਾਰਕ ਮੌਕੇ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਖੇਡਾਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਸਟਾਫ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਕੇਵਲ ਸਾਨੂੰ ਸਰੀਰਕ ਤੰਦਰੁਸਤੀ ਹੀ ਪ੍ਰਦਾਨ ਨਹੀਂ ਕਰਦੀਆਂ ਸਗੋਂ ਮਾਨਸਿਕ ਤੌਰ ’ਤੇ ਵੀ ਮਜਬੂਤ ਬਣਾਉਂਦੀਆਂ ਹਨ। ਉਨ੍ਹਾਂ ਨੇ ਖੇਡਾਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਖੇਡਾਂ ਵਿਚ ਜਿੱਤ ਜਾਂ ਹਾਰ ਦੀ ਉਨ੍ਹੀ ਅਹਿਮੀਅਤ ਨਹੀਂ ਸਗੋਂ ਇਹ ਗੱਲ ਮਹੱਤਵਪੂਰਨ ਹੁੰਦੀ ਹੈ ਕਿ ਅਸੀਂ ਇਹਨਾਂ ਵਿੱਚ ਭਾਗ ਲਿਆ। ਫਿਜ਼ੀਕਲ ਐਜੂਕੇਸ਼ਨ ਵਿਭਾਗ ਦੇ ਮੁਖੀ ਪ੍ਰੋ. ਗੁਰਸ਼ਰਨ ਸਿੰਘ ਵਲੋਂ ਅਥਲੈਟਿਕਸ ਮੀਟ ਵਿੱਚ ਸਹਿਯੋਗ ਲਈ ਸਮੁੱਚੇ ਸਟਾਫ ਦਾ ਧੰਨਵਾਦ ਕੀਤਾ ਗਿਆ ਨਾਲ ਹੀ ਉਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਵੀ ਦਿੱਤੀ। ਮੰਚ ਦਾ ਸੰਚਾਲਨ ਡਾ. ਜਸਪ੍ਰੀਤ ਕੌਰ ਅਤੇ ਪ੍ਰੋ. ਰਾਜਦੀਪ ਸਿੰਘ ਧਾਲੀਵਾਲ ਵੱਲੋਂ ਕੀਤਾ ਗਿਆ।

Leave a Reply

Your email address will not be published. Required fields are marked *