ਸੁਵਿਧਾ ਸੈਂਟਰ ਪੱਛਮੀ ਵਲੋਂ ਨਸ਼ਿਆਂ ਸੰਬੰਧੀ ਸੈਮੀਨਾਰ
ਨਸ਼ਿਆਂ ਪ੍ਰਤੀ ਲੋਕ ਜਾਗਰੂਕ ਹੋਣ-ਡਾ. ਹਰਜੋਤ
ਪੁਲਿਸ ਥਾਣਿਆਂ ਅਤੇ ਦਫਤਰਾਂ ਵਿਚ ਜਾਗਰੂਕਤਾ ਸੈਮੀਨਾਰ ਕਰਵਾਏ ਜਾਣਗੇ-ਡਾ. ਮੱਕੜ
ਨਸ਼ਾ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਹੀ ਖਤਮ ਹੋ ਸਕਦਾ ਹੈ-ਏ.ਸੀ.ਪੀ.ਵਿਸ਼ਾਲਜੀਤ
ਅੰਮ੍ਰਿਤਸਰ, 6 ਨਵੰਬਰ(ਸੁਖਬੀਰ ਸਿੰਘ/ਮਧੂਸਾਰ ਬਿਊਰੋ) ਪੁਲਿਸ ਕਮਿਸ਼ਨਰ ਐਸ. ਸ਼੍ਰੀਵਾਸਤਵ ਦੇ ਦਿਸ਼ਾ ਨਿਰਦੇਸ਼ਾ ਤਹਿਤ ਅਜ ਕਮਿਊਨਿਟੀ ਪੁਲਸਿੰਗ ਸੁਵਿਘਾ ਸੈਂਟਰ ਪੱਛਮੀ ਵਲੋਂ ਅਜ ਸੀਨੀਅਰ ਕਮਿਊਨਿਟੀ ਅਫਸਰ ਮੈਡਮ ਪ੍ਰਵੀਨ ਕੁਮਾਰੀ ਦੀ ਅਗਵਾਈ ਵਿਚ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਇਆ ਗਿਆ।
ਸੈਮੀਨਾਰ ਵਿਚ ਮੁੱਖ ਬੁਲਾਰੇ ਅੰਮ੍ਰਿਤਸਰ ਦੇ ਪ੍ਰਸਿੱਧ ਮਾਨਸਿਕ ਰੋਗਾਂ ਦੇ ਮਾਹਿਰ ਡਾ. ਹਰਜੋਤ ਸਿੰਘ ਮੱਕੜ ਸਨ ਜਦਕਿ ਮੁੱਖ ਮਹਿਮਾਨ ਦੇ ਤੌਰ ਤੇ ਏ. ਸੀ. ਪੀ. ਪੱਛਮੀ ਵਿਸ਼ਾਲਜੀਤ ਸਿੰਘ ਸ਼ਾਮਿਲ ਹੋਏ। ਇਸ ਮੌਕੇ ਡਾ. ਮੱਕੜ ਨੇ ਸੈਮੀਨਾਰ ਵਿਚ ਸੰਬੋਧਨ ਕਰਦਿਆਂ ਕਿਹਾ ਕਿ ਉਨਾਂ ਦੀ ਟੀਮ ਵਲੋਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਵੱਖ ਵੱਖ ਥਾਣਿਆਂ, ਸੁਵਿਧਾ ਸੈਂਟਰ ਅਤੇ ਪੁਲਿਸ ਚੌਕੀਆਂ ਵਿਚ ਲੋਕਾਂ ਨੂੰ ਨਸ਼ਿਆਂ ਅਤੇ ਡਿਪ੍ਰੈਸ਼ਨ ਸੰਬੰਧੀ ਜਾਣਕਾਰੀ ਦੇਣ ਅਤੇ ਜਾਗਰੂਕ ਕਰਨ ਲਈ ਸੈਮੀਨਾਰ ਅਤੇ ਲੈਕਚਰ ਦੀ ਮੁਹਿੰਮ ਆਰੰਭ ਕੀਤੀ ਗਈ ਹੈ ਜਿਸ ਵਿਚ ਨਸ਼ਿਆਂ ਅਤੇ ਮਾਨਸਿਕ ਦਬਾਅ ਬਾਰੇ ਪੁਲਿਸ ਮੁਲਾਜ਼ਮਾਂ ਦੇ ਨਾਲ- ਨਾਲ ਆਮ ਲੋਕਾਂ ਨੂੰ ਵੀ ਜਾਣੂ ਕਰਵਾਇਆ ਜਾਵੇਗਾ। ਉਨਾਂ ਕਿਹਾ ਕਿ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਦੇ ਨੁੰਮਾਇੰਦਿਆਂ ਨੂੰ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਏ. ਸੀ. ਪੀ. ਵਿਸ਼ਾਲਜੀਤ ਸਿੰਘ ਨੇ ਸੁਵਿਧਾ ਸੈਂਟਰ ਅਤੇ ਡਾ. ਹਰਜੋਤ ਸਿੰਘ ਵਲੋਂ ਕੀਤੇ ਸੈਮੀਨਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ਨੂੰ ਜਾਗਰੂਕ ਕਰਕੇ ਹੀ ਅਸੀਂ ਨਸ਼ਿਆਂ ਨੂੰ ਸਮਾਜ ਤੋਂ ਬਾਹਰ ਖਦੇੜ ਸਕਦੇ ਹਾਂ। ਉਨਾਂ ਲੋਕਾਂ ਅਤੇ ਖਾਸ ਕਰਕੇ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਵਿਰੁੱਧ ਅੱਗੇ ਆਉਣ ਅਤੇ ਇਸ ਵਿਰੁੱਧ ਜੰਗੀ ਪੱੱਧਰ ਤੇ ਮੁਹਿੰਮ ਆਰੰਭ ਕਰਨ। ਉਨਾਂ ਕਿਹਾ ਕਿ ਨਸ਼ਿਆਂ ਦੇ ਵਪਾਰੀਆਂ ਦੀ ਇਤਲਾਹ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ਤਾਂ ਕਿ ਉਨਾਂ ਵਿਰੁੱਧ ਉਸੇ ਸਮੇਂ ਕਾਰਵਾਈ ਹੋ ਸਕੇ। ਇਸ ਮੌਕੇ ਸੁਵਿਧਾ ਸੈਂਟਰ ਦੀ ਇੰਚਾਰਜ ਮੈਡਮ ਪ੍ਰਵੀਨ ਕੁਮਾਰੀ, ਦੀਪਕ ਬੱਬਰ ਅਤੇ ਦੀਪਕ ਸੂਰੀ ਨੇ ਆਏ ਮੈਂਬਰਾਂ ਅਤੇ ਮਹਿਮਾਨਾਂ ਨੂੰ ਜੀ ਆਇਆ ਆਖਿਆ। ਇਸ ਮੌਕੇ ਸੁਵਿਧਾ ਸੈਂਟਰ ਦੇ ਮੈਂਬਰ ਡਾ. ਸੀ. ਐਮ. ਲਖੇਰਾ, ਤਰਸੇਮ ਸਿੰਘ ਚੰਗਿਆੜਾ, ਸੰਦੀਪ ਕੌਰ, ਆਰ. ਸੀ. ਸ਼ਰਮਾ, ਮੈਡਮ ਨਰੇਸ਼ ਸ਼ਰਮਾ, ਪਿੰ੍ਰਸੀਪਲ ਰਵਿੰਦਰ ਪਠਾਨੀਆ, ਰਮੇਸ਼ ਕੁਮਾਰ, ਦੇਸ ਬੰਧੂ ਧਾਮੀ, ਸਤਨਾਮ ਸਿੰਘ ਜੇ. ਈ., ਹਰੀਸ਼ ਕੁਮਾਰ, ਰਜਿੰਦਰ ਸਿੰਘ, ਦਰਸ਼ਨਾ ਵਿਗ, ਨਰਿੰਦਰ ਸਿੰਘ ਏ. ਐਸ. ਆਈ., ਅਮਰਜੀਤ ਸਿੰਘ ਇੰਚਾਰਜ ਸੁਵਿਧਾ ਸੈਂਟਰ ਛੇਹਰਟਾ, ਦਵਿੰਦਰ ਸਿੰਘ, ਜਨਕ ਰਾਜ ਸਰੀਨ, ਦਿਨੇਸ਼ ਮਹਾਨਾ, ਕਰਮਬੀਰ ਸਿੰਘ, ਨਵਦੀਪ ਕੌਰ, ਗੁਰਚਰਨ ਸਿੰਘ, ਸੰਜੀਵ ਕੁਮਾਰ, ਸੁਖਵੰਤ ਸਿੰੰਘ ਆਦਿ ਹਾਜ਼ਰ ਸਨ।

