ਪੰਜਾਬੀ ਯੂਨੀਵਰਸਿਟੀ ਮੈਨੇਜਮੈਂਟ ਦੇ ਵਿਦਿਆਰਥੀਆਂ ਲਈ ਕਾਰਪੋਰੇਟ ਜਗਤ ‘ਚ ਮੌਕੇ ਪ੍ਰਦਾਨ ਕਰੇਗੀ : ਵੀ.ਸੀ.
ਪਟਿਆਲਾ 6 ਨਵੰਬਰ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਜਲਦੀ ਹੀ ਕਾਰਪੋਰੇਟ ਸਮਾਜ ਸੇਵਾ ਅਨੁਬੰਧ ਦੇ ਤਹਿਤ ਸਥਾਨਕ ਕੋਲੰਬੀਆ ਏਸ਼ੀਆ ਹਸਪਤਾਲ ਨਾਲ ਜੁੜਾਵ ਕਰਨ ਜਾ ਰਹੀ ਹੈ।
ਇਸ ਦੇ ਤਹਿਤ ਪੰਜਾਬੀ ਯੂਨੀਵਰਸਿਟੀ ਐਮ.ਬੀ.ਏ ਵਿੱਚ ਹੈਲਥ ਮੈਨੇਜਮੈਂਟ ਐਂਡ ਐਡਮਿਨੀਸਟ੍ਰੇਸ਼ਨ ਕੋਰਸ ਕਾਰਪੋਰੇਟ ਹਸਪਤਾਲਾਂ ਵਿੱਚ ਸ਼ੁਰੂ ਕਰਨ ਜਾ ਰਹੀ ਹੈ ਜ਼ੋ ਕਿ ਮੈਨੇਜਮੈਂਟ ਦੇ ਵਿਦਿਆਰਥੀਆਂ ਲਈ ਕਾਰਪੋਰੇਟ ਜਗਤ ਵਿੱਚ ਮੌਕੇ ਪ੍ਰਦਾਨ ਕਰੇਗਾ। ਇਹ ਵਿਚਾਰ ਵਾਈਸ ਚਾਂਸਲਰ ਡਾ. ਬੀ.ਐਸ ਘੁੰਮਣ ਨੇ ਸੈਨੇਟ ਹਾਲ ਵਿਖੇ ਅਯੋਜਿਤ ਸੈਮਿਨਾਰ ਬੇਸਿਕ ਆਫ ਕਾਰਡਿਆਕ ਪ੍ਰਾਬਲਮ ਐਂਡ ਪ੍ਰੀਵੈਂਸ਼ਨ ਵਿੱਚ ਸਾਂਝੇ ਕੀਤੇ।
ਇਸ ਮੌਕੇ ਤੇ ਕੋਲੰਬੀਆ ਏਸ਼ੀਆ ਦੇ ਕਾਰਡੀਉਲਿਜੀ ਮਾਹਿਰ ਡਾ. ਸੰਦੀਪ ਠੱਕਰ ਨੇ ਦੱਸਿਆ ਕਿ ਪਿਛਲੇ ਸਮੇਂ ਵਿੱਚ ਦਿਲ ਦੇ ਰੋਗਾਂ ਦੀ ਪੱਛਮੀ ਦੇਸ਼ਾਂ ਵਿੱਚ ਭਰਮਾਰ ਰਹਿੰਦੀ ਸੀ,ਜ਼ੋ ਕਿ ਹੁਣ ਭਾਰਤ ਵਿੱਚ ਤੇਜੀ ਨਾਲ ਵੱਧ ਰਹੀ ਹੈ।ਭਾਰਤ ਇੱਕ ਤਰ੍ਹਾਂ ਨਾਲ ਸ਼ੁੱਗਰ ਅਤੇ ਉੱਚ ਤਨਾਹ ਦਾ ਗੜ੍ਹ ਬਣ ਗਿਆ ਹੈ।ਦਿਲ ਦਾ ਰੋਗ ਤਿੰਨ ਸਾਲ ਦੇ ਬੱਚੇ ਤੋਂ ਸ਼ੁਰੂ ਹੋ ਜਾਂਦਾ ਹੈ ਜਿਸਦੇ ਲੱਛਣ 40 ਤੋਂ 50 ਸਾਲ ਦੀ ਉੱਮਰ ਵਿੱਚ ਵੱਧਦੇ ਕੋਲੈਸਟ੍ਰੋਲ ਦੇ ਰੂਪ ਵਿੱਚ ਸਾਹਮਣੇ ਆਉਣ ਲੱਗ ਪੈਂਦੇ ਹਨ।ਜਿਸਦਾ ਕਾਰਣ ਤੰਬਾਕੂਨੋਸ਼ੀ ਅਤੇ ਸ਼ਰੀਰਕ ਕ੍ਰਿਆਵਾਂ ਦਾ ਨਾ ਹੋਣਾ ਅਤੇ ਵੱਧਦਾ ਮੋਟਾਪਾ ਹੈ।ਇਸ ਦੇ ਲਈ ਉਹਨਾਂ ਨੇ ਕਿਸੇ ਤਰ੍ਹਾਂ ਦੇ ਸਾਫਟ ਡ੍ਰਿੰਕ ਅਤੇ ਬੇਕਰੀ ਉਤਪਾਦਾਂ ਦੇ ਉਪਯੋਗ ਤੋਂ ਵੀ ਪਰਹੇਜ਼ ਕਰਨ ਦੀ ਨਸੀਹਤ ਦਿੱਤੀ।
ਡਾ. ਜੀ.ਐਸ ਬੱਤਰਾ ਡੀਨ ਰਿਸਰਚ ਅਤੇ ਡਾ. ਰੀਜਿਨਾ ਮੈਣੀ, ਸੀਨੀਅਰ ਮੈਡੀਕਲ ਅਫਸਰ ਨੇ ਵੀ ਮੌਕੇ ਤੇ ਅਪਣੇ ਵਿਚਾਰ ਸਾਂਝੇ ਕੀਤੇ।ਡਾ. ਐਮ.ਐਸ ਨਿੱਝਰ, ਰਜਿਸਟਰਾਰ ਨੇ ਆਏ ਮਹਿਮਾਨਾ ਦਾ ਸੁਆਗਤ ਕੀਤਾ ਅਤੇ ਡਾ.ਇੰਦਰਜੀਤ ਸਿੰਘ, ਡੀਨ ਅਕੈਡਮਿਕ ਅਫੇਅਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

