ਸ਼ਹਿਰ ‘ਚ ਕਾਂਗਰਸ ਨੂੰ ਝਟਕਾ,ਹਰਿੰਦਰ ਕੋਹਲੀ ਸਦਕਾ ਕਈਆਂ ਨੇ ਫੜ੍ਹਿਆ ਭਾਜਪਾ ਦਾ ਪੱਲਾ
ਨਵਾਂ ਪੰਜਾਬ ਭਾਜਪਾ ਦੇ ਨਾਲ ਮੁਹਿੰਮ ਨੂੰ ਮਿਲ ਰਿਹਾ ਵੱਡਾ ਹੁੰਗਾਰਾ: ਹਰਿੰਦਰ ਕੋਹਲੀ
ਪਟਿਆਲਾ 26 ਜਨਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪਟਿਆਲਾ ਸ਼ਹਿਰ ਤੋਂ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਜਦੋਂ ਭਾਜਪਾ ਦੇ ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ ਦੀ ਅਗਵਾਈ ਵਿਚ ਕਈ ਕਾਂਗਰਸੀਆਂ ਨੇ ਕਾਂਗਰਸ ਦਾ ਸਾਥ ਛੱਡ ਗਏ ਕੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਹਰਿੰਦਰ ਕੋਹਲੀ ਨੇ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਅਾਂ ਬਾਰੇ ਦੱਸਿਆ ਕਿ ਗੁਰਵੀਰ ਸੂਦ,ਹਰਜੀਤ ਸਿੰਘ ਬਰਾੜ,ਯਾਦਵਿੰਦਰ ਸ਼ਰਮਾ,ਸੁਨੀਤਾ ਰਾਣੀ,ਕੁਲਦੀਪ ਕੁਮਾਰ,ਰਵੀ ਨਾਰੰਗ,ਲਲਿਤ ਸ਼ਰਮਾ ਆਦਿ ਨੇ ਭਾਜਪਾ ਦੀਆਂ ਨੀਤੀਆਂ ਨੂੰ ਪਸੰਦ ਕਰਦਿਆਂ ਅੱਜ ਕਾਂਗਰਸ ਦਾ ਹੱਥ ਛੱਡ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਨਵਾਂ ਪੰਜਾਬ ਭਾਜਪਾ ਦੇ ਨਾਲ ਚਲਾਈ ਜਾ ਰਹੀ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲਿਆ।ਇਸ ਮੌਕੇ ਉਨ੍ਹਾਂ ਸਾਰੇ ਪਾਰਟੀ ਵਿੱਚ ਸ਼ਾਮਲ ਹੋਏ ਅਹੁਦੇਦਾਰਾਂ ਨੂੰ ਮਾਣ ਸਤਿਕਾਰ ਵੀ ਦਿੱਤਾ ਅਤੇ ਜੀ ਆਇਆਂ ਕਿਹਾ। ਹਰਿੰਦਰ ਕੋਹਲੀ ਨੇ ਕਿਹਾ ਕਿ ਭਾਜਪਾ ਨੂੰ ਪੰਜਾਬ ਵਿੱਚ ਵੱਡਾ ਹੁੰਗਾਰਾ ਮਿਲ ਰਿਹਾ ਅਤੇ ਨਵਾਂ ਪੰਜਾਬ ਭਾਜਪਾ ਦੇ ਮਿਸ਼ਨ ਤਹਿਤ ਚੋਣ ਮੈਦਾਨ ਵਿੱਚ ਉਤਾਰੇ ਗਏ ਉਮੀਦਵਾਰਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਭਾਜਪਾ ਦੀ ਸ਼ਹਿਰੀ ਟੀਮ ਵੱਡੇ ਬਹੁਮਤ ਨਾਲ ਉਮੀਦਵਾਰਾਂ ਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਭੇਜੇਗੀ ਅਤੇ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਵਿੱਚ ਪੰਜਾਬ ਵਿੱਚ ਭਾਜਪਾ ਦਾ ਪਰਚਮ ਲਹਿਰਾਏਗਾ।
ਉਨ੍ਹਾਂ ਕਿਹਾ ਕਿ ਲੋਕਾਂ ਨੇ ਦੇਖ ਲਿਆ ਕਿ ਹਰ ਵਾਰ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਪਰ ਹੁਣ ਲੋਕ ਸੁਚੇਤ ਹੋ ਗਏ ਹਨ ਅਤੇ ਭਾਜਪਾ ਦਾ ਸਾਥ ਦੇ ਰਹੇ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਸ਼ਾਲ ਸੇਠ ਮਨਦੀਪ ਮਲਕ, ਰਾਮ ਨਿਵਾਸ ਗਰਗ,ਰਣਜੀਤਾ ਮਹਿਤਾ, ਯੂਨੀਵਰਸਿਟੀ ਮੰਡਲ ਦੇ ਪ੍ਰਧਾਨ ਰੌਬਿਨ ਗਰੋਵਰ,ਅਮਨ ਸੂਦ, ਰਾਹੁਲ ਮਹਿਤਾ, ਵਰੁਣ ਗੋਇਲ, ਪੰਕਜ ਕੋਹਲੀ ਅਤੇ ਵਰਿੰਦਰ ਖੰਨਾ ਵੀ ਮੌਜੂਦ ਸਨ।

