ਪਟਿਆਲਾ

ਗੁਰਦੀਪ ਸਿੰਘ ਚੀਮਾ ਜਿਲਾ ਪ੍ਰਧਾਨ ਦੇ ਨਾਲ ਪਟਿਆਲਾ ਰਾਈਸ ਮਿਲਰ ਐਸੋਸੀਏਸ਼ਨ ਦੇ ਛੇਵੀਂ ਵਾਰ ਸਰਬਸੰਮਤੀ ਨਾਲ ਬਣੇ ਪ੍ਰਧਾਨ

-ਸ਼ੈਲਰ ਮਾਲਕਾਂ ਦੇ ਹਿੱਤਾਂ ਦੀ ਦਿਨ ਰਾਤ ਰੱਖਿਆ ਕਰਾਂਗਾਂ: ਚੀਮਾ
ਪਟਿਆਲਾ, 6 ਨਵੰਬਰ ()-ਰਾਈਸ ਮਿਲਰ ਐਸੋਸੀਏਸ਼ਨ ਦੇ ਜਿਲਾ ਪ੍ਰਧਾਨ ਗੁਰਦੀਪ ਸਿੰਘ ਚੀਮਾ ਨੂੰ ਅੱਜ ਜਿਲੇ ਦੇ ਨਾਲ ਨਾਲ ਪਟਿਆਲਾ ਰਾਈਸ ਮਿਲਰ ਐਸੋਸੀਏਸ਼ਨ ਦਾ ਛੇਵੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਚੁਣ ਗਿਆ ਹੈ। ਚੀਮਾ ਪਿਛਲੇ ਕਈ ਸਾਲਾਂ ਤੋਂ ਜਿਲਾ ਅਤੇ ਪਟਿਆਲਾ ਸ਼ਹਿਰੀ ਇਕਾਈ ਦੀ ਅਗਵਾਈ ਕਰਦੇ ਆ ਰਹੇ ਹਨ।

ਸਰਹੰਦ ਰੋਡ ‘ਤੇ ਹੋਟਲ ਕਲੈਰੀਨ ਵਿਚ ਹੋਈ ਚੋਣ ਵਿਚ ਸ਼ਹਿਰ ਦੇ ਰਾਈਸ ਮਿਲਰਾਂ ਵੱਲੋਂ ਫੇਰ ਤੋਂ ਗੁਰਦੀਪ ਸਿੰਘ ਚੀਮਾ ਦੀ ਅਗਵਾਈ ਵਿਚ ਭਰੋਸਾ ਪ੍ਰਗਟਾਇਆ ਗਿਆ। ਚੁਣੇ ਜਾਣ ਤੋਂ ਬਾਅਦ ਗੁਰਦੀਪ ਸਿੰਘ ਚੀਮਾ ਨੇ ਕਿਹਾ ਕਿ ਉਹ ਆਲ ਇੰਡੀਆ ਰਾਈਸ ਮਿਲਰ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸ਼ੈਣੀ ਦੀ ਰਹਿਨੁਮਾਈ ਵਿਚ ਕੰਮ ਕਰਨਗੇ ਅਤੇ ਸ਼ੈਲਰ ਮਾਲਕਾਂ ਦੇ ਹਿੱਤਾਂ ਦੀ ਦਿਨ ਰਾਤ ਰੱÎਖਿਆ ਕਰਨਗੇ। ਉਹਨਾਂ ਸਪੱਸ਼ਟ ਕੀਤਾ ਕਿ ਨਾ ਤਾਂ ਪਹਿਲਾ ਝੋਨੇ ਦੇ ਸੀਜ਼ਨ ਵਿਚ ਕਿਸੇ ਸ਼ੈਲਰ ਮਾਲਕ ਨਾਲ ਧੱਕਾ ਹੋਣ ਦਿੱਤਾ ਅਤੇ ਨਾ ਹੀ ਹੁਣ ਕਿਸੇ ਵੀ ਐਫ.ਸੀ.ਆਈ ਅਧਿਕਾਰੀ ਦੀ ਕੋਈ ਬਦਮਾਸ਼ੀ ਨਹੀਂ ਚੱਲਣ ਦਿੱਤੀ ਜਾਵੇਗੀ। ਇਥੇ ਇਹ ਦੱਸਣਯੋਗ ਹੈ ਕਿ ਚੀਮਾ ਦੀ ਅਗਵਾਈ ਹੇਠ ਹੀ ਪਟਿਆਲਾ ਵਿਚ ਐਫ.ਸੀ.ਆਈ. ਅਧਿਕਾਰੀਆਂ ਦੀ ਮਨਮਾਨੀ ‘ਤੇ ਕਾਬੂ ਪਾÎਿÂਆ ਗਿਆ ਸੀ। ਜਿਸ ਦੇ ਕਾਰਨ ਸਮੁੱਚੇ ਰਾਈਸ ਮਿਲਰ ਚੀਮਾ ਦੀ ਅਗਵਾਈ ਵਿਚ ਭਰੋਸਾ ਪ੍ਰਗਟ ਕਰਦੇ ਆ ਰਹੇ ਹਨ। ਇਸ ਮੌਕੇ ਮੁਲਖ ਰਾਜ ਗੁਪਤਾ, ਪਵਨ ਕੁਮਾਰ ਸਿੰਗਲਾ, ਦੇਵੀ ਦਿਆਲ ਗੋਇਲ, ਓਮ ਪ੍ਰਕਾਸ਼ ਟੌਹੜਾ, ਚਿਮਨ ਲਾਲ ਬਾਂਸਲ, ਦਿਲਬਾਗ ਸਿੰਘ, ਅਮਰਜੀਤ ਸਿੰਘ ਬਖਸ਼ੀਵਾਲਾ, ਰਾਮ ਲਾਲ, ਪ੍ਰਦੀਪ ਸਿੰਗਲਾ, ਸ਼ੰਕਰ ਸੋਫਤ, ਧੀਰਜ ਗਰਗ, ਰਮੇਸ਼ ਪੱਪੁ, ਰਜਿੰਦਰ ਟੌਹੜਾ, ਕਾਂਸਲ ਪੱਪੀ, ਸੁਨੀਲ ਜਿੰਦਲ, ਟਿੰਕੂ ਭਾਨਰਾ, ਵਿੱਕੀ ਅੱਛਰੂ ਸ਼ੁਰੇਸ਼, ਪਾਰਸ ਜੀ, ਵਿਕਾਸ ਗੁਪਤਾ, ਸੰਜੀਵ ਡਕਾਲਾ, ਭਰਤ ਗੋਇਲ ਸਨੋਰ, ਤਰਸੇਮ ਸ਼ੇਰਮਾਜਰਾ, ਨਰਿੰਜਣ ਸਿੰਘ ਸਨੋਰ, ਸ਼ਾਮ ਸਿੰਘ ਸਨੋਰ, ਜੰਗੂ ਸਨੋਰ, ਸਨੀ ਸਨੋਰ, ਸਨੀ ਸਿੰਗਲਾ, ਸੁਭਾਸ਼ ਬਾਂਸਲ, ਰਾਜਵਿੰਦਰ ਸਿੰਘ ਦੇਵੀਗੜ੍ਹ, ਭੁਪਿਦਰ ਸਿੰਘ ਦੇਵੀਗੜ, ਧਰਮਪਾਲ ਗੁਪਤਾ, ਪਿਯੂਸ਼, ਗੁਰਵਿੰਦਰ ਸਿੰਘ, ਰਾਬੀਰ, ਗੁਰਪ੍ਰੀਤ ਸਿੰਘ, ਗੁਰਿੰਦਰ ਕੁਮਾਰ, ਵਿਨੈ ਗੁਪਤਾ, ਅਨੀਸ਼ ਹੈਪੀ, ਵਿਸ਼ਾਲ ਸਿੰਗਲਾ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

Leave a Reply

Your email address will not be published. Required fields are marked *