ਨੋਟਬੰਦੀ ਦੇ ਇੱਕ ਸਾਲ ਪੁਰਾ ਹੋਣ ਤੇ ਭਾਜਪਾ ਵੱਲੋਂ ਲੱਡੂ ਵੰਡ ਕੇ ਕਾਲੇ ਧੰਨ ਦਾ ਪੁਤਲਾ ਸਾੜਿਆ
ਦੇਸ਼ ਦੀ ਅਰਥ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਨੋਟ ਬੰਦੀ ਦਾ ਫ਼ੈਸਲਾ ਸ਼ਲਾਘਾਯੋਗ- ਐੱਸ.ਕੇ. ਦੇਵ
ਪਟਿਆਲਾ 8 ਨਵੰਬਰ (ਮਧੂਸਾਰ ਬਿਊਰੋ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 8 ਨਵੰਬਰ 2016 ਨੂੰ ਰਾਤ ਨੂੰ 8 ਵੱਜੇਂ ਦੋਸ਼ ਚ ਕੀਤੇ ਗਏ ਨੋਟ ਬੰਦੀ ਦੇ ਐਲਾਨ ਨੇ ਦੇਸ਼ ਚੋਂ ਜਾਅਲੀ ਕਰੰਸੀ ਅਤੇ ਕਾਲੇ ਧੰਨ ਨੂੰ ਖ਼ਤਮ ਕੀਤਾ ਉੱਥੇ ਹੀ ਲੋਕਾਂ ਨੂੰ ਆਪਣੇ ਰੁਪਏ ਬੈਂਕਾਂ ਚ ਜਮਾ ਰੱਖਦੇ ਹੋਏ ਡਿਜੀਟਲ ਇੰਡੀਆ ਦੀ ਇੱਕ ਨਵੀਂ ਸ਼ੁਰੂਆਤ ਕੀਤੀ ਗਈ ਹੈ।
ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਪਟਿਆਲਾ ਇਕਾਈ ਵੱਲੋਂ ਜ਼ਿਲ੍ਹਾ ਪ੍ਰਧਾਨ ਐੱਸ.ਕੇ. ਦੇਵ ਦੀ ਅਗਵਾਈ ਚ ਲੱਡੂ ਵੰਡੇ ਗਏ, ਇਸ ਦੇ ਨਾਲ ਹੀ ਭਾਜਪਾ ਆਗੂਆਂ ਵੱਲੋਂ ਕਾਲੇ ਧੰਨ ਦਾ ਪੁਤਲਾ ਜਲਾਇਆ ਗਿਆ।
ਨੋਟ ਬੰਦੀ ਦਾ ਇੱਕ ਸਾਲ ਪੁਰਾ ਹੋਣ ਤੇ ਭਾਰਤੀ ਜਨਤਾ ਪਾਰਟੀ ਦੀ ਪਟਿਆਲਾ ਇਕਾਈ ਵੱਲੋਂ ਜ਼ਿਲ੍ਹਾ ਪ੍ਰਧਾਨ ਐੱਸ.ਕੇ. ਦੇਵ ਦੀ ਪ੍ਰਧਾਨਗੀ ਹੇਠਾਂ ਅੱਜ ਪਟਿਆਲਾ ਦੇ ਸਰਹੰਦੀ ਗੇਟ ਵਿਖੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਭਾਜਪਾ ਆਗੂਆਂ ਵੱਲੋਂ ਨੋਟ ਬੰਦੀ ਕਾਰਨ ਦੇਸ਼ ਵਾਸੀਆਂ ਨੂੰ ਹੋਏ ਵੱਖ ਵੱਖ ਫ਼ਾਇਦਿਆਂ ਸਬੰਧੀ ਆਪਣੇ-ਆਪਣੇ ਵਿਚਾਰ ਪੇਸ਼ ਕੀਤਾ ਗਏ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਐੱਸ.ਕੇ. ਦੇਵ ਨੇ ਦੱਸਿਆ ਕਿ ਦੇਸ਼ ਦੀ ਅਰਥ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨੋਟ ਬੰਦੀ ਸਬੰਧੀ ਲਿਆ ਗਿਆ ਫ਼ੈਸਲਾ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਦੇਸ਼ ਵਾਧੂ ਮਾਤਰਾ ਚ ਜਾਅਲੀ ਨੋਟ ਅਤੇ ਕਾਲਾ ਧੰਨ ਜਮਾ ਹੁੰਦਾ ਜਾ ਰਿਹਾ ਸੀ, ਜਿਸ ਨੂੰ ਲੋਕ ਬਾਹਰ ਕੱਢ ਕੇ ਰਾਜ਼ੀ ਨਹੀਂ ਸੀ। ਉਨ੍ਹਾਂ ਕਿਹਾ ਕਿ ਨੋਟ ਬੰਦੀ ਨੇ ਲੋਕਾਂ ਦੇ ਉਸ ਰੁਪਏ ਨੂੰ ਬਾਹਰ ਕੱਢਣ ਲਈ ਮਜਬੂਰ ਕਰ ਦਿੱਤਾ ਹੈ।
ਇਸ ਮੌਕੇ ਐਸ.ਕੇ. ਦੇਵ ਨੇ ਕਿਹਾ ਕਿ ਨੋਟ ਬੰਦੀ ਤੋਂ ਪਹਿਲਾ ਪ੍ਰਧਾਨ ਮੰਤਰੀ ਜੀ ਵੱਲੋਂ ਸਾਰਿਆਂ ਦੇ ਖਾਤੇ ਬੈਂਕਾਂ ਚ ਖੋਲ੍ਹਣ ਲਈ ਲੰਬਾ ਸਮਾਂ ਦਿੱਤਾ ਗਿਆ। ਜਿਸ ਤੋਂ ਬਾਅਦ ਹੀ ਉਨ੍ਹਾਂ ਨੋਟ ਬੰਦੀ ਕਰਦਿਆਂ ਸਾਰਿਆਂ ਨੂੰ ਆਪਣੇ 500 ਅਤੇ 1000 ਦੇ ਨੋਟ ਬੈਂਕਾਂ ਚ ਜਮਾ ਕਰਾਉਣ ਦਾ ਆਦੇਸ਼ ਦਿੱਤੇ ਗਏ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅੱਜ ਦੇ ਤਕਨੀਕੀ ਯੁੱਗ ਦੇ ਵਿਚ ਸਾਰਿਆਂ ਕੋਲ ਆਧੁਨਿਕ ਮੋਬਾਈਲ ਹਨ। ਇਸ ਲਈ ਸਾਰਿਆਂ ਨੂੰ ਆਨ-ਲਾਈਨ ਬੈਂਕਿੰਗ ਦੀ ਵਰਤੋਂ ਕਰਦੇ ਹੋਏ, ਦੇਸ਼ ਨੂੰ ਡਿਜੀਟਲ ਇੰਡੀਆ ਵਾਲੇ ਪਾਸੇ ਲੈ ਕੇ ਜਾਣਾ ਚਾਹੀਦਾ ਹੈ। ਸਮਾਗਮ ਦੇ ਅੰਤ ਚ ਭਾਜਪਾ ਆਗੂਆਂ ਵੱਲੋਂ ਕਾਲੇ ਧੰਨ ਦਾ ਪੁਤਲਾ ਜਲਾ ਕੇ ਪ੍ਰਦਰਸ਼ਨ ਵੀ ਕੀਤਾ ਗਿਆ ਹੈ।
ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲੋਂ ਸਮਾਗਮ ਦੌਰਾਨ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਗਈ ਹੈ। ਉਸ ਦੇ ਨਾਲ ਹੀ ਭਾਜਪਾ ਆਗੂਆਂ ਨੇ ਪ੍ਰਧਾਨ ਮੰਤਰੀ ਜੀ ਵੱਲੋਂ ਸ਼ੁਰੂ ਕੀਤੀ ਗਈ ਸਵੱਛ ਭਾਰਤ ਮੁਹਿੰਮ ਤਹਿਤ ਸਮਾਗਮ ਵਾਲੀ ਥਾਂ ਦੀ ਸਫ਼ਾਈ ਵੀ ਕੀਤੀ ਗਈ। ਇਸ ਮੌਕੇ ਭਾਜਪਾ ਆਗੂਆਂ ਵੱਲੋਂ ਸਾਰਿਆਂ ਨੂੰ ਆਪਣਾ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਰੱਖਣ ਦੀ ਅਪੀਲ ਵੀ ਕੀਤੀ ਗਈ ਹੈ। ਇਸ ਮੌਕੇ ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਵਰੁਨ ਜਿੰਦਲ, ਰਮੇਸ਼ ਵਰਮਾ, ਰਾਕੇਸ਼ ਮੰਗਲਾ, ਰਾਮ ਕੁਮਾਰ ਗੋਇਲ, ਅਵਤਾਰ ਸਿੰਘ ਹੈਪੀ, ਤ੍ਰਿਭਵਨ ਗੁਪਤਾ, ਮਨਦੀਪ ਸ਼ਰਮਾ, ਸ਼ੈਫੀ ਸ਼ਰਮਾ, ਸੰਤ ਕਾਲਰਾ, ਕੁਲਵਿੰਦਰ ਸਿੰਘ, ਪੁਨੀਤ ਗਰਗ, ਭੁਪਿੰਦਰ ਸਿੰਘ, ਅਵਨੀਤ, ਸੰਜੀਵ ਧਿਮਾਨ, ਰਾਮ ਕ੍ਰਿਸ਼ਨ, ਹਰੀਸ਼ ਕੁਮਾਰ, ਸੁਰੇਸ਼ ਸ਼ਰਮਾ, ਅਜੈ ਪਾਲ, ਤਰਨਜੀਤ ਤਪੂ, ਅਜੈ ਗੋਇਲ, ਸੰਜੀਵ ਯਾਦਵ, ਸ਼ੈਰੀ ਉੱਪਲ ਤੇ ਵੱਡੀ ਗਿਣਤੀ ਚ ਭਾਜਪਾ ਆਗੂ ਹਾਜ਼ਰ ਰਹੇ।

